05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬ ਸਟੇਟ ਜੂਨੀਅਰ ਹਾਕੀ ਚੈਂਪੀਅਨਸ਼ਿਪ 'ਚ ਲੜਕੀਆਂ ਦੇ ਫਾਈਨਲ 'ਚ ਬਠਿੰਡਾ ਤੇ ਮੁਕਤਸਰ ਸਾਹਿਬ ਦਰਮਿਆਨ ਟੱਕਰ ਅੱਜ

Ad Position 21
No active advertisement
ਅਜੀਤ ਡੈਸਕ 11-04-2026
ਜਲੰਧਰ, 10 ਅਪ੍ਰੈਲ (ਡਾ. ਜਤਿੰਦਰ ਸਾਬੀ)-ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਲੜਕੀਆਂ ਦੀਆਂ ਟੀਮਾਂ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ (ਜੂਨੀਅਰ ਲੜਕੇ ਤੇ ਲੜਕੀਆਂ) ਦੇ ਫਾਈਨਲ ਵਿਚ ਪਹੁੰਚ ਗਈਆਂ | ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਰਾਊਾਡ ਗਲਾਸ ਸਪੋਰਟਸ ਦੇ ਸਹਿਯੋਗ ਨਾਲ ਚੱਲ ਰਹੀ ਇਸ ਚੈਂਪੀਅਨਸ਼ਿਪ ਵਿਚ ਲੜਕਿਆਂ ਦੇ ਵਰਗ ਵਿਚ ਜਲੰਧਰ, ਗੁਰਦਾਸਪੁਰ, ਮੁਹਾਲੀ ਤੇ ਫਾਜ਼ਿਲਕਾ ਦੀਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚ ਗਈਆਂ | ਖੇਡੇ ਗਏ ਲੜਕੀਆਂ ਦੇ ਵਰਗ ਦੇ ਸੈਮੀਫਾਈਨਲ ਮੁਕਾਬਲਿਆਂ ਵਿਚ ਬਠਿੰਡਾ ਨੇ ਮੁਹਾਲੀ ਨੂੰ 2-0 ਨਾਲ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਜਲੰਧਰ ਨੂੰ 2-1 ਨਾਲ ਹਰਾ ਕੇ ਫਾਈਨਲ ਵਿਚ ਥਾਂ ਪੱਕੀ ਕੀਤੀ ਜਦਕਿ ਲੜਕਿਆਂ ਦੇ ਵਰਗ ਦੇ ਖੇਡੇ ਗਏ ਕੁਆਰਟਰ ਫਾਈਨਲ ਮੁਕਾਬਲਿਆਂ ਵਿਚ ਜਲੰਧਰ ਨੇ ਪਟਿਆਲਾ ਨੂੰ 7-2 ਨਾਲ, ਫਾਜ਼ਿਲਕਾ ਨੇ ਮੋਗਾ ਨੂੰ 2-1 ਨਾਲ, ਗੁਰਦਾਸਪੁਰ ਨੇ ਬਠਿੰਡਾ ਨੂੰ 1-0 ਨਾਲ ਅਤੇ ਮੁਹਾਲੀ ਨੇ ਲੁਧਿਆਣਾ ਨੂੰ ਨਿਰਧਾਰਤ ਸਮੇਂ ਵਿੱਚ 2-2 ਦੀ ਬਰਾਬਰੀ ਤੇ ਰਹਿਣ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਰਾਹੀਂ 5-3 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ | ਲੜਕੀਆਂ ਦੇ ਵਰਗ ਦੇ ਫਾਇਨਲ ਮੁਕਾਬਲਾ 11 ਅਪ੍ਰੈਲ ਨੂੰ ਖੇਡਿਆ ਜਾਵੇਗਾ ਅਤੇ ਲੜਕਿਆਂ ਦੇ ਵਰਗ ਦੇ ਸੈਮੀਫਾਈਨਲ ਵਿਚ ਜਲੰਧਰ ਦਾ ਮੁਕਾਬਲਾ ਫਾਜ਼ਿਲਕਾ ਨਾਲ ਅਤੇ ਮੁਹਾਲੀ ਦਾ ਮੁਕਾਬਲਾ ਗੁਰਦਾਸਪੁਰ ਨਾਲ ਹੋਵੇਗਾ | ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਕੌਮਾਂਤਰੀ ਅੰਪਾਇਰ ਗੁਰਿੰਦਰ ਸੰਘਾ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ | ਇਸ ਮੌਕੇ ਉਲੰਪੀਅਨ ਸੰਜੀਵ ਕੁਮਾਰ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਗਜੀਤ ਸਿੰਘ ਮੁਕਤਸਰ ਸਾਹਿਬ, ਰਾਜਵੰਤ ਸਿੰਘ ਬਠਿੰਡਾ, ਹਾਕੀ ਪੰਜਾਬ ਦੇ ਦਫਤਰ ਸਕੱਤਰ ਕੁਲਬੀਰ ਸਿੰਘ, ਮਲਕੀਤ ਸਿੰਘ, ਅਮਿਤ ਸ਼ਰਮਾ, ਕਰਨਦੀਪ ਸੰਧੂ, ਅਸ਼ਵਨੀ ਕੁਮਾਰ, ਚੜਤ ਸਿੰਘ ਤੇ ਹੋਰ ਬਹੁਤ ਸਾਰੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਪੀਂਦੇ ਦੋ ਨÏਜਵਾਨ ਕਾਬੂ ਅਗਲੀ ਖ਼ਬਰ ਮਨੁੱਖਤਾ ਦੀ ਸੇਵਾ ਲਈ ਨਿੱਤਰੀ ਸਿੱਖ ਸੇਵਕ ਸੁਸਾਇਟੀ (ਇੰਟਰਨੈਸ਼ਨਲ)
Ad Position 24
No active advertisement