05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਹੈਰੋਇਨ ਪੀਂਦੇ ਦੋ ਨÏਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 11-04-2026
ਜਮਸ਼ੇਰ ਖਾਸ, 10 ਅਪ੍ਰੈਲ (ਹਰਵਿੰਦਰ ਕੁਮਾਰ)-ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਨਸ਼ੀਲੇ ਪਦਾਰਥ ਦਾ ਸੇਵਨ ਕਰਦੇ ਦੋ ਨÏਜਵਾਨਾਂ ਨੂੰ ਕਾਬੂ ਕੀਤਾ | ਜਾਣਕਾਰੀ ਦਿੰਦਿਆਂ ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਸੰਜੀਵ ਕੁਮਾਰ ਸੂਰੀ ਨੇ ਦੱਸਿਆ ਕਿ ਏ. ਐਸ. ਆਈ. ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦÏਰਾਨ ਪਿੰਡ ਜਮਸ਼ੇਰ ਤੋਂ ਚਾਚੋਵਾਲ ਸਾਈਡ ਨੂੰ ਜਾ ਰਹੇ ਸੀ ਕਿ ਜਦੋਂ ਪੁਲਿਸ ਪਾਰਟੀ ਸ਼ਮਸ਼ਾਨਘਾਟ ਨੇੜੇ ਸਿਵਲ ਹਸਪਤਾਲ ਜਮਸ਼ੇਰ ਪੁੱਜੀ ਤਾਂ ਦੇਖਿਆ ਕਿ ਦੋ ਨÏਜਵਾਨ ਸਿਲਵਰ ਪੰਨੀ ਹੇਠ ਲਾਇਟਰ ਨਾਲ ਅੱਗ ਬਾਲ ਕੇ 10 ਰੁਪਏ ਦੇ ਨੋਟ ਦੀ ਪਾਈਪ ਬਣਾ ਕੇ ਹੈਰੋਇਨ ਦਾ ਧੂੰਏ ਨੂੰ ਮੂੰਹ ਰਾਹੀਂ ਅੰਦਰ ਖਿੱਚੇ ਰਹੇ ਸੀ, ਜਿਨ੍ਹਾਂ ਨੂੰ ਮÏਕੇ 'ਤੇ ਕਾਬੂ ਕੀਤਾ | ਉਕਤ ਦੀ ਪਹਿਚਾਣ ਸਤਪਾਲ ਉਰਫ ਸੋਨੂ ਪੁੱਤਰ ਗੁਲਜਾਰੀ ਲਾਲ ਵਾਸੀ ਪਿੰਡ ਕਾਦੀਆਂਵਾਲੀ ਜ਼ਿਲ੍ਹਾ ਜਲੰਧਰ ਤੇ ਜਸਵਿੰਦਰ ਪਾਲ ਉਰਫ ਬਿੰਦਰ ਪੁੱਤਰ ਗੁਲਜਾਰੀ ਲਾਲ ਵਾਸੀ ਪਿੰਡ ਕਾਦੀਆਂਵਾਲੀ ਜ਼ਿਲ੍ਹਾ ਜਲੰਧਰ ਵਜੋ ਹੋਈ ਹੈ | ਏ. ਐਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖਿਲਾਫ ਥਾਣਾ ਸਦਰ ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਐਲ. ਪੀ. ਯੂ. ਦੇ ਸਾਲਾਨਾ ਇੰਟਰ ਸਕੂਲ ਟੈਕਫੈਸਟ 'ਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਲਿਆ ਹਿੱਸਾ ਅਗਲੀ ਖ਼ਬਰ ਪੰਜਾਬ ਸਟੇਟ ਜੂਨੀਅਰ ਹਾਕੀ ਚੈਂਪੀਅਨਸ਼ਿਪ 'ਚ ਲੜਕੀਆਂ ਦੇ ਫਾਈਨਲ 'ਚ ਬਠਿੰਡਾ ਤੇ ਮੁਕਤਸਰ ਸਾਹਿਬ ਦਰਮਿਆਨ ਟੱਕਰ ਅੱਜ
Ad Position 24
No active advertisement