05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਐਲ. ਪੀ. ਯੂ. ਦੇ ਸਾਲਾਨਾ ਇੰਟਰ ਸਕੂਲ ਟੈਕਫੈਸਟ 'ਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਲਿਆ ਹਿੱਸਾ

Ad Position 21
No active advertisement
ਐਲ. ਪੀ. ਯੂ. ਵਿਖੇ ਕਰਵਾਏ ਟੈਕਫੈਸਟ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਡਾ. ਅਸ਼ੋਕ ਮਿੱਤਲ ਤੇ ਡਾ. ਰਸ਼ਮੀ ਮਿੱਤਲ | ਤਸਵੀਰ : ਮੁਨੀਸ਼ <br/> 11-04-2026
ਜਲੰਧਰ, 10 ਅਪ੍ਰੈਲ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ. ਪੀ. ਯੂ.) ਵਿਖੇ ਕਰਵਾਏ ਸਾਲਾਨਾ ਇੰਟਰ ਸਕੂਲ ਟੈਕਫੈਸਟ 'ਕੋਗਨੀਸ਼ੀਆ-26' 'ਚ 4000 ਤੋਂ ਵੱਧ ਵਿਦਿਆਰਥੀ ਨੇ ਹਿੱਸਾ ਲਿਆ | ਪਰੰਪਰਾਗਤ ਤਰੀਕਿਆਂ ਤੋਂ ਅੱਗੇ ਵਧਦੇ ਹੋਏ 'ਕੋਗਨੀਸ਼ੀਆ-26' ਨੇ ਇਕ ਪਲੇਟਫਾਰਮ 'ਤੇ ਅਨੁਭਵੀ ਸਿਖਲਾਈ, ਅੰਤਰ-ਅਨੁਸ਼ਾਸਨੀ ਸਹਿਯੋਗ ਤੇ ਅਸਲ-ਸੰਸਾਰ ਸਮੱਸਿਆ-ਹੱਲ ਕਰਨ ਦੇ ਤਰੀਕਿਆਂ ਨੂੰ ਇਕੱਠਾ ਕਰਕੇ ਐਡੂਰਿਵੋਲਿਊਸ਼ਨ ਦੀ ਭਾਵਨਾ ਨੂੰ ਮੂਰਤੀਮਾਨ ਕੀਤਾ | ਏਰੋਸਪੇਸ, ਰੋਬੋਟਿਕਸ, ਕੋਡਿੰਗ, ਨਵੀਨਤਾ ਤੇ ਰਚਨਾਤਮਕ ਕਲਾ ਵਰਗੇ ਖੇਤਰਾਂ ਵਿਚ 18 ਤੋਂ ਵੱਧ ਵੱਖ-ਵੱਖ ਪ੍ਰੋਗਰਾਮਾਂ ਦੇ ਨਾਲ ਇਸ ਫੈਸਟ ਨੇ ਇਕ ਅਜਿਹਾ ਮਾਹÏਲ ਬਣਾਇਆ ਜਿਥੇ ਸਿੱਖਿਆ ਸਿਰਫ਼ ਕਲਾਸਰੂਮ ਤੱਕ ਸੀਮਤ ਨਹੀਂ ਸੀ, ਸਗੋਂ ਗਤੀਸ਼ੀਲ ਤੇ ਹੱਥੀਂ ਸ਼ਮੂਲੀਅਤ ਨੂੰ ਅਪਣਾਇਆ | ਮਾਡਲ ਰਾਕੇਟਰੀ, ਏਅਰੋ ਰਸ਼ (ਇਕ ਹਾਈ-ਸਪੀਡ ਡਰੋਨ ਰੇਸਿੰਗ ਚੈਂਪੀਅਨਸ਼ਿਪ) ਤੇ ਉੱਨਤ ਰੋਬੋਟਿਕਸ ਚੁਣÏਤੀਆਂ ਵਰਗੇ ਮੁਕਾਬਲੇ ਤਕਨਾਲੋਜੀ ਦੀ ਡੂੰਘਾਈ ਤੇ ਸੂਖਮਤਾ ਨੂੰ ਪ੍ਰਦਰਸ਼ਿਤ ਕਰਦੇ ਸਨ | ਕਰਾਊਨ ਵਾਕ, ਫਿਲਮਿਸਤਾਨ, ਕਲਾਕ੍ਰਿਤੀ ਤੇ ਮਿਸਟਰੀ ਬਾਸਕੇਟ ਇਨੋਵੇਸ਼ਨ ਮਾਸਟਰ ਸ਼ੈੱਫ ਚੈਲੇਂਜ ਵਰਗੇ ਪ੍ਰੋਗਰਾਮਾਂ ਨੇ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਹੋਰ ਵਧਾਇਆ ¢ ਵੱਖ-ਵੱਖ ਸ਼੍ਰੇਣੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦੇ ਹੋਏ, ਟੀਮ ਐਸਟਰਾ ਨੇ ਮਾਡਲ ਰੋਕਟਰੀ ਵਿਚ ਪਹਿਲਾ, ਵਿੰਗਜ਼ ਆਫ਼ ਵੈਸਟਰੋਸ ਵਿਚ ਟੀਮ ਫਾਤਿਮਾ ਅਤੇ ਕ੍ਰਾਊਨ ਵਾਕ ਵਿਚ ਹਾਊਸ ਆਫ਼ ਟਾਰਗਰੀਨ, ਹੋਵਰ ਰੇਸ ਵਿਚ ਰੋਬੋਸਾਪੀਅਨ, ਕੋਸਟਲ ਰਸ਼ ਵਿਚ ਟੀਮ ਐਮਡੀਐਨ ਤੇ ਰਿਸਰਜਨ ਹੈਕਾਥਨ ਵਿਚ ਟੀਮ ਨਿਊਰੋਨੇਕਸਸ ਜਿੱਤਿਆ | ਇਸ ਮੌਕੇ ਐਲ. ਪੀ. ਯੂ. ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਨਵੀਨਤਾਵਾਂ ਦੀ ਪ੍ਰਸ਼ੰਸਾ ਕੀਤੀ | ਐਲ. ਪੀ. ਯੂ. ਦੀ ਪ੍ਰੋ-ਚਾਂਸਲਰ ਡਾ. ਕਰਨਲ ਰਸ਼ਮੀ ਮਿੱਤਲ ਨੇ ਭਾਗੀਦਾਰੀ ਤੇ ਅਨੁਭਵੀ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਜਿਹੇ ਪਲੇਟਫਾਰਮ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਕਤੀਆਂ ਦੀ ਪਛਾਣ ਕਰਨ ਅਤੇ ਵਿਹਾਰਕ ਅਨੁਭਵ ਦੁਆਰਾ ਵਿਸ਼ਵਾਸ ਪੈਦਾ ਕਰਨ ਵਿਚ ਮਦਦ ਕਰਦੇ ਹਨ ¢
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਮਹਿਤਪੁਰ ਵਿਖੇ ਮੀਟਿੰਗ ਅਗਲੀ ਖ਼ਬਰ ਫੋਰਸਟੀਸ ਹਸਪਤਾਲ ਤੇ ਅਮੈਰੀਕਨ ਓਨਕੋਲੋਜੀ ਇੰਸਟੀਚਿਊਟ ਵਲੋਂ ਪ੍ਰਮੁੱਖ ਓਨਕੋਲੋਜਿਸਟਾਂ ਦੀ ਵਿਆਪਕ ਕੈਂਸਰ ਕਾਨਫਰੰਸ ਅੱਜ
Ad Position 24
No active advertisement