05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਮਹਿਤਪੁਰ ਵਿਖੇ ਮੀਟਿੰਗ

Ad Position 21
No active advertisement
ਅਜੀਤ ਡੈਸਕ 11-04-2026
ਮਹਿਤਪੁਰ, 10 ਅਪ੍ਰੈਲ (ਲਖਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਮੀਟਿੰਗ ਬਲਾਕ ਮਹਿਤਪੁਰ ਦੇ ਦਫ਼ਤਰ ਵਿਖੇ ਹੋਈ | ਮੀਟਿੰਗ ਦੌਰਾਨ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਬਲਾਕ ਤੇ ਤਹਿਸੀਲ ਦੇ ਆਗੂ ਸ਼ਾਮਿਲ ਹੋਏ | ਇਸ ਸੰਬੰਧੀ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਨੇ ਦੱਸਿਆ ਕਿ ਅੱਜ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਸ਼ੇਸ਼ ਵਿਚਾਰ ਕੀਤੀ ਗਈ, ਜਿਸ ਵਿਚ ਗੰਦਾ ਪਾਣੀ ਸੀਵਰੇਜ ਰਾਹੀ ਜਲੰਧਰ ਤੇ ਨੂਰਮਹਿਲ ਆਦਿ ਦਾ ਪਾਣੀ ਫਤਿਹਪੁਰ ਨਾਲੇ ਵਿਚ ਪਾਉਣ ਤੋਂ ਰੋਕਣ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਨੂੰ ਸਖ਼ਤ ਸਜ਼ਾ ਦੇਣ ਦਾ ਕਾਨੂੰਨ ਬਣਾਉਣ ਸੰਬੰਧੀ, ਚਿੱਪ ਵਾਲੇ ਮੀਟਰ ਜ਼ਬਰਦਸਤੀ ਲਾਉਣ ਤੋਂ ਰੋਕਣ ਸੰਬੰਧੀ, ਸਰਕਾਰੀ ਤੇ ਨਿੱਜੀ ਪੈਲੀਆਂ ਨੂੰ ਧੱਕੇ ਨਾਲ ਐਕਵਾਇਰ ਕਰਨ ਤੋਂ ਰੋਕਣ, ਸੀਡ ਬਿੱਲ 25-26 ਰੱਦ ਕਰਾਉਣ ਸੰਬੰਧੀ, ਕਿਸਾਨ ਦੀ ਕਣਕ ਦੇ ਖ਼ਰਾਬੇ ਤੇ ਆਲੂਆਂ ਦੀ ਬੇਕਦਰੀ, ਗੈਸ ਦੀ ਸਪਲਾਈ ਠੀਕ ਨਾ ਦੇਣ ਤੇ ਨਿਰਵਿਘਨ ਚਲਾਉਣ ਸੰਬੰਧੀ, ਰੇਤ ਮਾਫ਼ੀਆ ਨੂੰ ਨੱਥ ਪਾਉਣ ਆਦਿ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਸੰਬੰਧੀ ਜਲਦ ਹੀ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਉੱਚ ਅਧਿਕਾਰੀਆਂ ਨੂੰ ਮੰਗ-ਪੱਤਰ ਦਿੱਤੇ ਜਾਣਗੇ | ਇਸ ਮੌਕੇ ਨਰਿੰਦਰ ਸਿੰਘ ਉਧੋਵਾਲ, ਭਜਨ ਸਿੰਘ, ਗੁਰਮੇਤ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ, ਕਿਰਪਾਲ ਸਿੰਘ, ਹਰਦਿਆਲ ਸਿੰਘ, ਗੁਰਪ੍ਰੀਤ ਸਿੰਘ, ਹੀਰਾ ਸਿੰਘ, ਜੋਗਾ ਸਿੰਘ, ਹਰਜਿੰਦਰ ਸਿੰਘ, ਹਰੀ ਸਿੰਘ, ਤਰਲੋਚਨ ਸਿੰਘ, ਰਵਿੰਦਰ ਸਿੰਘ, ਬਲਵਿੰਦਰ ਸਿੰਘ, ਜਸਬੀਰ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ ਰਾਮੂਵਾਲ, ਗੁਰਨਾਮ ਸਿੰਘ, ਗਿਆਨ ਸਿੰਘ, ਦਰਬਾਰਾ ਸਿੰਘ, ਸੁਖਬੀਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਵਿਖੇ ਵਿਸਾਖੀ ਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਮਾ... ਅਗਲੀ ਖ਼ਬਰ ਐਲ. ਪੀ. ਯੂ. ਦੇ ਸਾਲਾਨਾ ਇੰਟਰ ਸਕੂਲ ਟੈਕਫੈਸਟ 'ਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਲਿਆ ਹਿੱਸਾ
Ad Position 24
No active advertisement