ਲੋਹੀਆਂ ਖਾਸ, 10 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਲੋਹੀਆਂ ਖਾਸ ਵਿਖੇ ਵਿਸਾਖੀ ਤੇ ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ, ਜਿਸ ਵਿਚ ਵਿਦਿਆਰਥੀਆਂ ਦੇ ਪਾਠ ਉਚਾਰਨ ਤੇ ਦਸਤਾਰ ਬੰਦੀ ਮੁਕਾਬਲੇ ਕਰਵਾਏ ਗਏ¢ | ਪਿ੍ੰਸੀਪਲ ਮੈਡਮ ਅਮਨਪ੍ਰੀਤ ਕÏਰ ਦੀ ਯੋਗ ਅਗਵਾਈ ਹੇਠ ਕਰਵਾਏ ਸਮਾਗਮ ਮÏਕੇ ਸਕੂਲ ਸੰਗੀਤ ਅਧਿਆਪਕ ਹਰਦੀਪ ਸਿੰਘ, ਰਾਜਨਪ੍ਰੀਤ ਸਿੰਘ ਤੇ ਸਕੂਲ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕੀਤੇ ਗਏ ਅਤੇ ਚÏਪਈ ਸਾਹਿਬ ਦੇ ਪਾਠ ਕੀਤੇ ਗਏ | ਪਾਠ ਉਚਾਰਨ ਮੁਕਾਬਲਿਆਂ ਵਿਚ ਤੇਗ ਕÏਰ (ਕੇ. ਜੀ. 1 ਰੋਜ਼), ਐਸ਼ਲੀਨ ਕÏਰ (ਕੇ. ਜੀ.1 ਤੁਲਿਪ), ਨਿਆਮਤ ਕÏਰ (ਕੇ. ਜੀ. 2 ਰੋਜ਼), ਰਹਿਮਤ ਕÏਰ (ਕੇ. ਜੀ. 2 ਲਿਲੀ) ਨੇ ਪਹਿਲਾ ਸਥਾਨ ਹਾਸਿਲ ਕੀਤਾ | ਦਸਤਾਰ ਬੰਦੀ ਮੁਕਾਬਲੇ ਦੋ ਗਰੁੱਪ ਵਿਚ ਕਰਵਾਏ ਗਏ ਪਹਿਲੇ ਗਰੁੱਪ ਛੇਵੀਂ ਤੋਂ ਅੱਠਵੀਂ ਵਿਚ ਜਸ਼ਨਪ੍ਰੀਤ ਸਿੰਘ (ਛੇਵੀਂ ਲਿੱਲੀ), ਗੁਰਨੂਰ ਸਿੰਘ (ਸੱਤਵੀਂ ਤੁਲਿਪ) ਨੇ ਪਹਿਲਾ ਜਦਕਿ ਦੂਸਰੇ ਗਰੁੱਪ ਨÏਵੀਂ ਤੋਂ ਬਾਰਵੀਂ ਵਿੱਚ ਅਰਸ਼ਪ੍ਰੀਤ ਸਿੰਘ (ਨÏਵੀਂ ਲਿੱਲੀ), ਸੁਖਬੀਰ ਸਿੰਘ (ਬਾਰਵੀਂ ਕਾਮਰਸ) ਨੇ ਪਹਿਲਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਕਰਨਵੀਰ ਸਿੰਘ ਪਰਮੀਤ ਸਿੰਘ, ਜਸ਼ਨਦੀਪ ਸਿੰਘ, ਹਮਰਾਜ ਸਿੰਘ, ਅਰਮਾਨਦੀਪ ਸਿੰਘ, ਗੁਰਮਨ ਸਿੰਘ ਤੇ ਅਰਨਵ ਸਿੰਘ ਨੂੰ ਕੰਸੋਲੇਸ਼ਨ ਪ੍ਰਾਈਜ਼ ਵੀ ਦਿੱਤੇ ਗਏ | ਮੁਕਾਬਲਿਆਂ ਵਿਚ ਪਾਠ ਉਚਾਰਨ ਦੀ ਜੱਜਮੈਂਟ ਰਾਜਨਪ੍ਰੀਤ ਸਿੰਘ ਤੇ ਮੈਡਮ ਅਮਨਦੀਪ ਕÏਰ ਕੰਗ ਕੋਆਰਡੀਨੇਟਰ ਦੁਆਰਾ ਕੀਤੀ ਗਈ | ਦਸਤਾਰਬੰਦੀ ਮੁਕਾਬਲਿਆਂ ਦੀ ਜੱਜਮੈਂਟ ਸੁਪਰਵਾਈਜ਼ਰ ਸਰਦਾਰ ਸੁਖਵਿੰਦਰ ਸਿੰਘ ਤੇ ਸਕੂਲ ਅਧਿਆਪਕ ਹਰਗਗਨ ਸਿੰਘ ਦੁਆਰਾ ਕੀਤੀ ਗਈ | ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਤੇ ਪਿ੍ੰਸੀਪਲ ਮੈਡਮ ਅਮਨਪ੍ਰੀਤ ਕÏਰ ਦੁਆਰਾ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ | ਸਕੂਲ ਕੋਆਰਡੀਨੇਟਰ ਮੈਡਮ ਦੀਪਿਕਾ ਤੇ ਸਕੂਲ ਅਧਿਆਪਕ ਮੈਡਮ ਰਾਜਵੰਤ ਕÏਰ ਦੁਆਰਾ ਵਿਦਿਆਰਥੀਆਂ ਨੂੰ ਵਿਸਾਖੀ ਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਇਸ ਮÏਕੇ ਸਕੂਲ ਐਕਟੀਵਿਟੀ ਇੰਚਾਰਜ ਮੈਡਮ ਨੂਤਨ ਸ਼ਰਮਾ, ਕੋਆਰਡੀਨੇਟਰ ਮੈਡਮ ਰਮਨੀਤ ਕÏਰ, ਰੁਪਿੰਦਰ ਕÏਰ, ਮਨਜੀਤ ਕÏਰ, ਵੀਨੂੰ ਮਲਹੋਤਰਾ, ਸਪਨਾ ਸ਼ਰਮਾ ਸਮੇਤ ਹੋਰ ਸਟਾਫ਼ ਵੀ ਹਾਜ਼ਰ ਸੀ |