ਕਿਸ਼ਨਗੜ੍ਹ, 13 ਅਪ੍ਰੈਲ (ਹੁਸਨ ਲਾਲ)-ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪੰਜਵੀਂ ਤੇ ਅੱਠਵੀਂ ਕਲਾਸ ਦੇ ਨਤੀਜਿਆਂ ਵਿਚ ਇੰਡੋ ਕੈਨੇਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਿਜ਼ਾਮਦੀਨਪੁਰ ਦਾ ਨਤੀਜਾ 100 ਫੀਸਦੀ ਰਿਹਾ | ਇਸ ਸੰਬੰਧੀ ਸਕੂਲ ਦੇ ਪਿ੍ੰਸੀਪਲ ਕੁਲਜੀਤ ਸਿੰਘ ਨੇ ਦੱਸਿਆ ਕਿ ਸਮੂਹ ਸਟਾਫ ਦੀ ਸਖ਼ਤ ਮਿਹਨਤ ਸਦਕਾ ਸਕੂਲ ਦੀਆਂ ਪੰਜਵੀਂ ਸ਼੍ਰੇਣੀ ਦੀਆਂ ਵਿਦਿਆਰਥਣਾਂ ਗੁਰਸੀਰਤ ਕÏਰ (ਪਹਿਲਾਂ ਸਥਾਨ 99%) ਗੁਰਜੋਤ ਕÏਰ ਨੇ (ਦੂਜਾ ਸਥਾਨ 98.4%) ਤੇ ਗਗਨਦੀਪ ਕÏਰ (ਤੀਜਾ ਸਥਾਨ 98%) ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਕਲਾਸ ਦੇ ਬਾਕੀ ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਇਸ ਤਰ੍ਹਾਂ ਹੀ ਅੱਠਵੀਂ ਸ਼ੇਣੀ ਦੀਆਂ ਵਿਦਿਆਰਥਣਾਂ ਹਰਸੀਰਤ ਨੂਰ ਕÏਰ (ਪਹਿਲਾਂ ਸਥਾਨ 90.5%) ਸਿਮਰਨ ਕÏਰ (ਦੂਜਾ ਸਥਾਨ 90%) ਤੇ ਗਗਨਪ੍ਰੀਤ ਕÏਰ ਨੇ (ਤੀਜਾ ਸਥਾਨ 89.66%) ਅੰਕ ਹਾਸਿਲ ਕੀਤੇ | ਇਸ ਮੌਕੇ ਪੰਜਵੀਂ ਤੇ ਅੱਠਵੀਂ ਕਲਾਸ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਸ਼ਾਨਦਾਰ ਪ੍ਰਾਪਤੀ ਲਈ ਪਿ੍ੰਸੀਪਲ ਕੁਲਜੀਤ ਸਿੰਘ ਨੇ ਸਕੂਲ ਦੇ ਸਮੂਹ ਸਟਾਫ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਬੱਚਿਆਂ ਨੂੰ ਅੱਗੇ ਤੋਂ ਹੋਰ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ |