ਕਰਤਾਰਪੁਰ, 13 ਅਪ੍ਰੈਲ (ਜਨਕ ਰਾਜ ਗਿੱਲ)-ਸਮਾਜ ਸੇਵੀ ਸੰਸਥਾ ਚੈਰੀਟੇਬਲ ਹਸਪਤਾਲ ਵਲੋਂ ਨੇੜਲੇ ਪਿੰਡ ਮੱਲੀਆਂ ਵਿਖੇ ਮੁਫਤ ਸਿਹਤ ਜਾਂਚ ਕੈਂਪ ਦਾ ਆਯੋਜਨ ਪ੍ਰਧਾਨ ਬਿਮਲ ਜੈਨ, ਸੰਸਥਾ ਦੇ ਸਕੱਤਰ ਮੈਡਮ ਸੁਮਨ ਲਤਾ ਤੇ ਸਮਾਜ ਸੇਵੀ ਆਗੂ ਸਤੀਸ਼ ਗੁਪਤਾ ਦੀ ਦੇਖ-ਰੇਖ ਹੇਠ ਕੀਤਾ | ਕੈਂਪ ਦਾ ਰਸਮੀ ਉਦਘਾਟਨ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਹਾਦਰ ਸਿੰਘ ਮੱਲੀਆਂ ਵਲੋਂ ਸੰਸਥਾ ਤੇ ਪਿੰਡ ਪਤਵੰਤਿਆਂ ਨਾਲ ਲੈਂਦੇ ਹੋਏ ਕੀਤਾ | ਇਸ ਮੌਕੇ ਆਪੀ ਚੈਰੀਟੇਬਲ ਹਸਪਤਾਲ ਦੇ ਡਾਕਟਰਾਂ ਦੀ ਟੀਮਾਂ ਵਲੋਂ ਪਿੰਡ ਤੇ ਨੇੜਲੇ ਖੇਤਰ ਦੇ ਜ਼ਰੂਰਤਮੰਦ ਲੋਕਾਂ ਦੀ ਸਿਹਤ ਜਾਂਚ ਕੀਤੀ ਤੇ ਮੁਫਤ ਦਵਾਈਆਂ ਵੀ ਤਕਸੀਮ ਆਪੀ ਚੈਰੀਟੇਬਲ ਹਸਪਤਾਲ ਵਲੋਂ ਕੀਤੀ ਗਈ | ਇਸ ਮੌਕੇ ਬੂਟਾ ਰਾਮ ਖੱਖ, ਕੁਲਦੀਪ ਸਿੰਘ, ਸੋਢੀ ਸਿੰਘ, ਸਰਬਜੀਤ ਕੌਰ, ਮੁਕਤਾ, ਹਰਪੀ੍ਰਤ ਕੌਰ, ਸੁਰਿੰਦਰ ਕੁਮਾਰ, ਰਮਨ ਕੁਮਾਰ, ਸ਼ਰਮਾ, ਸਤਨਾਮ ਸਿੰਘ ਜਸਵੀਰ ਕੌਰ ਵਲੋਂ ਆਪੋ ਆਪਣੀ ਜ਼ਿੰਮੇਵਾਰੀ ਨਿਭਾਈ ਗਈ |