04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਨੋਬਲ ਸਕੂਲ ਪ੍ਰਬੰਧਕਾਂ ਨੇ ਮਨਾਇਆ ਵਿਸਾਖੀ ਦਾ ਤਿਉਹਾਰ

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਕਰਤਾਰਪੁਰ, 13 ਅਪ੍ਰੈਲ (ਜਨਕ ਰਾਜ ਗਿੱਲ)-ਨੇੜਲੇ ਪਿੰਡ ਭੱਠੇ ਵਿਖੇ ਸਥਿਤ ਦ ਨੋਬੇਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਧੂਮ ਧਾਮ ਨਾਲ ਸਕੂਲ ਪ੍ਰਬੰਧਕਾਂ ਵਲੋਂ ਮਨਾਇਆ ਗਿਆ, ਜਿਸ ਦੇ ਚਲਦਿਆਂ ਸਕੂਲ ਚੇਅਰਮੈਨ ਪ੍ਰੋ: ਸੀ. ਐਲ. ਕੋਛੜ ਵਲੋਂ ਸਕੂਲੀ ਬੱਚਿਆਂ ਨੂੰ ਇਸ ਮਹਾਨ ਪੁਰਬ ਦੀ ਵਧਾਈ ਦਿੱਤੀ ਅਤੇ ਸਾਡੇ ਮਹਾਨ ਵਿਰਸੇ 'ਚ ਜਲਿ੍ਹਆਂਵਾਲਾ ਬਾਗ ਦੇ ਮਹਾਨ ਸਾਕੇ ਤੇ 13 ਅਪ੍ਰੈਲ 1669 'ਚ ਦਸਮ ਪਿਤਾ ਵਲੋਂ ਸਾਜ਼ੇ ਗਏ ਖਾਲਸਾ ਸਾਜਨਾ ਦਿਵਸ ਅਤੇ ਸੂਬੇ ਦੀ ਹਰਿਤ ਕਾਂ੍ਰਤੀ ਤੇ ਵਿਸਾਖੀ ਪੁਰਬ ਦੀ ਮਹੱਤਤਾ ਵਾਰੇ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਜਿਥੇ ਵਿਸਾਖੀ ਪੁਰਬ ਦਾ ਮਹਾਨ ਇਤਿਹਾਸ ਸਾਡੇ ਵਿਸ਼ਾਲ ਵਿਰਸੇ ਦੇ ਨਾਲ ਸੰਬੰਧਿਤ ਹੈ ਉਥੇ ਸੂਬੇ ਤੇ ਦੇਸ਼ ਦੇ ਕਿਸਾਨਾਂ ਲਈ ਫਸਲੀ ਕਟਾਈ ਤੇ ਦੇਸ਼ ਦੇ ਅਨਾਜ ਭੰਡਾਰ 'ਚ ਵਾਧੇ ਦਾ ਵੀ ਪ੍ਰਤੀਕ ਹੈ ਅਤੇ ਕਿਸਾਨਾਂ ਵਲੋਂ ਖੁਸ਼ੀ ਦੇ ਗੀਤਾਂ 'ਚ ਅਕਸਰ ਸੁਣਿਆ ਜਾਂਦਾ ਹੈ ਕਿ ਫਸਲਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ | ਇਸ ਮੌਕੇ ਵਿਸਾਖੀ ਪੁਰਬ ਦੀ ਖੁਸ਼ੀ ਨੂੰ ਯਾਦਗਾਰੀ ਬਣਾਉਂਦੇ ਹੋਏ ਬੱਚਿਆਂ ਵਲੋਂ ਪੰਜਾਬੀ ਸੱਭਿਆਚਾਰਕ ਵਿਰਸੇ ਦੀ ਝਲਕ ਪੇਸ਼ ਕਰਦਿਆਂ ਮਹਾਨ ਸੰਸਕਿ੍ਤੀ ਨੂੰ ਤਰੋਤਾਜ਼ਾ ਕਰਦਿਆਂ ਰੰਗਾ-ਰੰਗ ਸਮਾਗਮ ਦੌਰਾਣ ਸੂਬੇ ਦਾ ਲੋਕ ਨਾਚ ਗਿੱਧਾ ਅਤੇ ਭੰਗੜੇ ਦੇ ਨਾਲ, ਸੋਲੋ ਡਾਂਸ, ਕਵਿਤਾ ਉਚਾਰਨ ਮੁਕਾਬਲਿਆਂ 'ਚ ਸੂਬੇ ਦੇ ਵਿਰਾਸਤੀ ਸੱਭਿਆਚਾਰ ਨੂੰ ਰੂਬਰੂ ਕਰਵਾਇਆ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਇੰਜੀਨੀਅਰ ਕੁਮਾਰ ਸ਼ਿਵ ਕੌਛੜ, ਸਕੂਲ ਦੇ ਡਾਇਰੈਕਟਰ ਸਰੋਜ ਸ਼ਰਮਾ, ਸਕੂਲ ਦੇ ਪਿ੍ੰਸੀਪਲ ਰਵਿੰਦਰ ਕੌਰ ਤੇ ਸਮੂਹ ਸਟਾਫ਼ ਵਲੋਂ ਵਿਸਾਖੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ ਗਈ ਤੇ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਡਾ. ਸਮਰਾ ਵਲੋਂ ਬਾਜਵਾ ਖੁਰਦ ਸਕੂਲ ਦੇ ਬੱਚਿਆਂ ਨੂੰ ਬੈਗ ਤੇ ਸਟੇਸ਼ਨਰੀ ਭੇਟ ਅਗਲੀ ਖ਼ਬਰ ਡੂਨ ਵਰਲਡ ਸਕੂਲ ਮਲਸੀਆਂ 'ਚ ਨਵੇਂ ਸੈਸ਼ਨ ਮੌਕੇ ਸ੍ਰੀ ਜਪੁਜੀ ਸਾਹਿਬ ਦੇ ਜਾਪ ਕਰਵਾਏ
Ad Position 24