05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਡਾ. ਸਮਰਾ ਵਲੋਂ ਬਾਜਵਾ ਖੁਰਦ ਸਕੂਲ ਦੇ ਬੱਚਿਆਂ ਨੂੰ ਬੈਗ ਤੇ ਸਟੇਸ਼ਨਰੀ ਭੇਟ

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਸ਼ਾਹਕੋਟ, 13 ਅਪ੍ਰੈਲ (ਸੁਖਦੀਪ ਸਿੰਘ)-ਸੇਵਾ ਮੁਕਤ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਸਮਰਾ ਵਲੋਂ ਆਪਣੀ ਨੇਕ ਕਮਾਈ 'ਚੋਂ ਸਰਕਾਰੀ ਪ੍ਰਾਇਮਰੀ ਸਕੂਲ ਬਾਜਵਾ ਖੁਰਦ (ਸ਼ਾਹਕੋਟ) ਵਿਖੇ ਪੜ੍ਹਦੇ ਸਮੂਹ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸਕੂਲ ਬੈਗ ਤੇ ਸਟੇਸ਼ਨਰੀ ਵੰਡੀ ਗਈ | ਇਸ ਮੌਕੇ ਫਾਰਮੇਸੀ ਅਫ਼ਸਰ ਤਰਨਦੀਪ ਸਿੰਘ ਰੂਬੀ, ਸੈਂਟਰ ਹੈੱਡ ਟੀਚਰ ਸ਼ਾਹਕੋਟ ਸੁਰਿੰਦਰ ਵਿੱਗ, ਸੈਂਟਰ ਹੈੱਡ ਟੀਚਰ ਕੋਹਾੜ ਕਲਾਂ ਕਸ਼ਮੀਰ ਸਿੰਘ ਆਦਿ ਵੀ ਮੌਜੂਦ ਸਨ | ਇਸ ਮੌਕੇ ਸਕੂਲ ਮੁਖੀ ਕਿਰਨ ਅਰੋੜਾ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਉਪਰੰਤ ਡਾ. ਦਵਿੰਦਰ ਕੁਮਾਰ ਸਮਰਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਤੇ ਖੇਡਾਂ 'ਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ | ਸੀ. ਐਚ. ਟੀ. ਸੁਰਿੰਦਰ ਵਿੱਗ ਨੇ ਕਿਹਾ ਕਿ ਡਾ. ਸਮਰਾ ਵਲੋਂ ਕੀਤਾ ਉਪਰਾਲਾ ਸ਼ਲਾਘਾਯੋਗ ਕਾਰਜ ਹੈ | ਸਕੂਲ ਸਟਾਫ਼ ਵਲੋਂ ਡਾ. ਸਮਰਾ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਮੁਖੀ ਕਿਰਨ ਅਰੋੜਾ, ਵਿਮਲਜੀਤ ਕੌਰ, ਕਿਰਨਜੋਤ ਕੌਰ ਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇੰਡੋ ਕੈਨੇਡੀਅਨ ਪਬਲਿਕ ਸਕੂਲ ਨਿਜ਼ਾਮਦੀਨਪੁਰ ਦਾ ਨਤੀਜਾ 100 ਫੀਸਦੀ ਰਿਹਾ ਅਗਲੀ ਖ਼ਬਰ ਨੋਬਲ ਸਕੂਲ ਪ੍ਰਬੰਧਕਾਂ ਨੇ ਮਨਾਇਆ ਵਿਸਾਖੀ ਦਾ ਤਿਉਹਾਰ
Ad Position 24