10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਜੇ.ਪੀ.ਐੱਸ. ਦੇ ਵਿਹੜੇ 'ਚ ਵਿਸਾਖੀ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 15-04-2026
ਲੋਹੀਆਂ ਖਾਸ, 14 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਅੱਜ ਜਲੰਧਰ ਪਬਲਿਕ ਸਕੂਲ, ਲੋਹੀਆਂ ਖਾਸ ਦੇ ਵਿਹੜੇ 'ਚ ਕਣਕ ਦੀ ਫ਼ਸਲ ਪੱਕਣ 'ਤੇ ਕਿਸਾਨਾਂ ਦੀ ਖੁਸ਼ੀ ਨੂੰ ਦਰਸਾਉਂਦਾ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ | ਜਿਸ 'ਚ ਪੰਜਾਬੀ ਸੱਭਿਆਚਾਰ ਤੇ ਰਹਿਣੀ-ਬਹਿਣੀ ਦੀਆਂ ਝਲਕਾਂ ਨੂੰ ਬਖ਼ੂਬੀ ਪੇਸ਼ ਕੀਤਾ ਗਿਆ | ਵਿਦਿਆਰਥੀਆਂ ਦੁਆਰਾ ਵਿਸਾਖੀ ਦੇ ਇਤਿਹਾਸ ਨੂੰ ਦੱਸਦੇ ਹੋਏ ਇਸ ਨਾਲ ਸੰਬੰਧਿਤ ਗੀਤ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ | ਸਕੂਲ ਦੇ ਐੱਮ ਡੀ ਸ. ਰਣਜੀਤ ਸਿੰਘ ਮਰੋਕ ਤੇ ਮੈਡਮ ਕੁਲਵਿੰਦਰ ਕੌਰ ਮਰੋਕ, ਪਿ੍ੰਸੀਪਲ ਤਿਲਕ ਰਾਜ ਅਰੋੜਾ, ਪਿ੍ੰਸੀਪਲ ਸਰਬਜੀਤ ਕੌਰ ਦੁਆਰਾ ਵਿਦਿਆਰਥੀਆਂ ਨੂੰ ਵਿਸਾਖੀ ਦੇ ਦਿਹਾੜੇ ਦੇ ਇਤਿਹਾਸ ਬਾਰੇ ਦੱਸਦੇ ਹੋਏ ਆਪਣੇ ਅਮੀਰ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਮੈਡਮ ਗੁਰਮੀਤ ਕੌਰ ਵਿਰਕ, ਸੋਨਿਕਾ, ਤਜਿੰਦਰਜੀਤ ਕੌਰ, ਮਨਜੋਤ ਕੌਰ, ਪ੍ਰੀਤੀ, ਪਰਮਜੀਤ ਕੌਰ, ਪੂਜਾ, ਅਮਨਦੀਪ ਕੌਰ ਢਿੱਲੋਂ, ਮੀਨਾ ਸ਼ਰਮਾ , ਅਮਨਦੀਪ ਕੌਰ ਜੱਜ, ਹਰਜੀਤ ਕੌਰ, ਨੀਤੂ ਕੱਕੜ, ਨਰਿੰਦਰ ਕੌਰ, ਪ੍ਰਭਜੀਤ ਕੌਰ, ਰਣਜੀਤ ਕੌਰ, ਗੁਰਮੀਤ ਕੌਰ, ਜੋਤੀ, ਕੋਮਲਦੀਪ ਕੌਰ, ਅਰਚਨਾਦੀਪ ਕੌਰ, ਸੁਨੈਨਾ, ਐਸ਼ਲੀਨ ਕੌਰ ,ਕਿਰਨਦੀਪ ਕੌਰ, ਰੀਟਾ, ਜਸਵਿੰਦਰ ਕੌਰ, ਅਰਚਨਾ, ਰੇਖਾ, ਕੁਲਵਿੰਦਰ ਕੌਰ, ਮਾ.ਸਤਵਿੰਦਰ ਜੀਤ, ਹਰਜਿੰਦਰ ਸਿੰਘ, ਸਾਜਨ, ਜਸਪਾਲ, ਸਰਬਜੀਤ ਸਿੰਘ, ਅਜੈ ਸਮੇਤ ਸਮੂਹ ਸਟਾਫ ਮੈਂਬਰ ਤੇ ਸਕੂਲ ਵਿਦਿਆਰਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਸੱਸ ਦਾ ਦਿਹਾਂਤ <br/> ਅਗਲੀ ਖ਼ਬਰ ਚੇਅਰਮੈਨ ਅਨਿਲ ਚੋਪੜਾ ਦੇ ਦਿਹਾਂਤ 'ਤੇ ਸ਼ਹਿਰ ਦੀਆਂ ਅਹਿਮ ਸ਼ਖ਼ਸੀਅਤਾਂ ਵਲੋਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ
Ad Position 24