10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਸੱਸ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 15-04-2026
ਫਿਲੌਰ, 14 ਅਪ੍ਰੈਲ (ਸਤਿੰਦਰ ਸ਼ਰਮਾ)-ਅੱਜ ਇਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਪਿਛਲੇ ਪਾਸੇ ਸਮਸ਼ਾਨਘਾਟ ਵਿਖੇ ਸਾਬਕਾ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਦੀ ਸੱਸ ਮਾਤਾ ਕਮਲੇਸ਼ ਸ਼ਰਮਾ ਪਤਨੀ ਪੰਡਿਤ ਸੱਤ ਦੇਵ ਸ਼ਰਮਾ ਵਾਸੀ ਫਿਲੌਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ, ਉਹ 13 ਅਪ੍ਰੈਲ ਨੂੰ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਏ | ਉਨ੍ਹਾਂ ਦੇ ਸਸਕਾਰ ਮੌਕੇ ਹੋਰਨਾਂ ਅਹਿਮ ਸਖ਼ਸ਼ੀਅਤਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ, ਵਿਧਾਨ ਸਭਾ ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਸਾਬਕਾ ਮੰਤਰੀ ਪੰਜਾਬ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਵ. ਸੰਤੋਖ ਸਿੰਘ ਚੌਧਰੀ ਦੀ ਧਰਮ ਪਤਨੀ ਸਾਬਕਾ ਡੀ.ਪੀ.ਆਈ. ਕਾਲਜਿਜ਼ ਬੀਬੀ ਕਰਮਜੀਤ ਕੌਰ ਚੌਧਰੀ, ਲੁਧਿਆਣੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਕੁਮਾਰ ਪੱਪੀ ਪਰਾਸ਼ਰ, ਲੁਧਿਆਣੇ ਦੇ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ, ਲੁਧਿਆਣੇ ਅਤੇ ਫਿਲੌਰ ਦੇ ਅਨੇਕਾਂ ਕੌਂਸਲਰ ਤੇ ਸਾਬਕਾ ਕੌਂਸਲਰ ਸਾਹਿਬਾਨ ਤੇ ਉਘੇ ਵਪਾਰੀ ਸਾਬਕਾ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੀ ਪਤਨੀ ਮਮਤਾ ਸ਼ਰਮਾ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ | ਹੋਰਨਾਂ ਤੋਂ ਇਲਾਵਾ ਇਸ ਮੌਕੇ ਸੈਂਕੜੇ ਹਿਤੈਸ਼ੀ, ਨਗਰ ਕੌਂਸਲਰ ਫਿਲੌਰ ਦੇ ਪ੍ਰਧਾਨ ਮਹਿੰਦਰ ਰਾਮ ਚੁੰਬਰ, ਸਾਬਕਾ ਪ੍ਰਧਾਨ ਨਰਿੰਦਰ ਕੁਮਾਰ ਗੋਇਲ, ਸਾਬਕਾ ਪ੍ਰਧਾਨ ਪ੍ਰਮੋਦ ਵਸੰਧਰਾਏ, ਕੌਂਸਲਰ ਰਾਕੇਸ਼ ਕਾਲੀਆ, ਸਾਬਕਾ ਮੀਤ ਪ੍ਰਧਾਨ ਡਾ.ਅਸ਼ਵਨੀ ਕੁਮਾਰ ਆਸ਼ੂ, ਸਾਬਕਾ ਕੌਂਸਲਰ ਰਾਜ ਕੁਮਾਰ ਹੰਸ, ਸਾਬਕਾ ਕੌਂਸਲਰ ਵਿਜੈ ਕੁਮਾਰ ਬਿੱਲਾ, ਰਵੀ ਸਰੋਏ, ਸਮਾਜ ਸੇਵੀ ਰਿੰਕਾ ਪਾਸੀ, ਸਮਾਜ ਸੇੇਵੀ ਸ਼ਿਵ ਨੰਦਾ, ਭਾਜਪਾ ਆਗੂ ਸ਼ਾਮ ਲਾਲ ਸ਼ਰਮਾ, ਕਾਂਗਰਸੀ ਆਗੂ ਦੇਸਰਾਜ ਮੱਲ, ਅੰਮਿ੍ਤ ਭੋਂਸਲੇ, ਰਜਿੰਦਰ ਸੰਧੂ, ਗੁਰਦੀਪ ਸਿੰਘ ਦੀਪਾ ਥੰਮਣਵਾਲ, ਹੰਸਰਾਜ ਕੜਿਆਣਾ, ਸਾਬਕਾ ਸਰਪੰਚ ਹਰਬੰਸ ਸਿੰਘ ਸੰਧੂ, ਪਿੰਡ ਨਗਰ ਦੇ ਸਰਪੰਚ ਨਿਰਮਲ ਸਿੰਘ, ਇੰਦਰਾ ਕਲੋਨੀ ਦੇ ਸਰਪੰਚ ਚਰਨਜੀਤ ਸਿੰਘ, ਪੰਚ ਵੀਰ ਸਿੰਘ ਪਿੰਡ ਨਗਰ ਅਤੇ ਐਮ.ਪੀ. ਚਰਨਜੀਤ ਚੰਨੀ ਦੇ ਪੀ.ਏ. ਮੱਖਣ ਰਾਮ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਖੜਾ ਬਿਆਸ ਪ੍ਰਬੰਧਨ ਬੋਰਡ ਵਿਵਾਦ, ਭਰਤੀ ਨਿਯਮਾਂ 'ਚ ਕੇਂਦਰੀ ਦਖ਼ਲ ਨਾਲ ਭੜਕਿਆ ਮਸਲਾ ਅਗਲੀ ਖ਼ਬਰ ਜੇ.ਪੀ.ਐੱਸ. ਦੇ ਵਿਹੜੇ 'ਚ ਵਿਸਾਖੀ ਦਾ ਤਿਉਹਾਰ ਮਨਾਇਆ <br/>
Ad Position 24