31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮੰਤਰੀ ਨੇ ਨਿਗਮ ਅਫ਼ਸਰਾਂ ਨਾਲ ਮੀਟਿੰਗ ਕਰ ਕੇ ਵਿਕਾਸ ਕੰਮਾਂ ਦੀ ਕੀਤੀ ਸਮੀਖਿਆ

Ad Position 21
No active advertisement
ਅਜੀਤ ਡੈਸਕ 16-04-2026
ਜਲੰਧਰ, 15 ਅਪ੍ਰੈਲ (ਸ਼ਿਵ)- ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਅੱਜ ਨਗਰ ਨਿਗਮ ਦੇ ਬੀ. ਐਂਡ. ਆਰ. ਤੇ ਓ. ਐਂਡ.ਐਮ. ਵਿਭਾਗ ਦੇ ਅਫ਼ਸਰਾਂ ਨਾਲ ਇਕ ਮੀਟਿੰਗ ਕਰਕੇ ਚੱਲ ਰਹੇ ਵਿਕਾਸ ਦੇ ਕੰਮਾਂ ਦੀ ਸਮੀਖਿਆ ਕੀਤੀ ਹੈ | ਉਨਾਂ ਨੇ ਸ਼ਹਿਰ ਵਿਚ ਚੱਲ ਰਹੇ ਵਿਕਾਸ ਦੇ ਕੰਮਾਂ ਬਾਰੇ ਸਾਰੀ ਜਾਣਕਾਰੀ ਲਈ | ਇਸ ਮੌਕੇ ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੋਂ ਇਲਾਵਾ ਐੱਸ. ਈ. ਬੀ.ਐਂਡ. ਆਰ. ਇੰਜ. ਰਜਨੀਸ਼ ਡੋਗਰਾ, ਇੰਜ. ਰਾਹੁਲ ਧਵਨ, ਐੱਸ. ਈ. ਜਸਪਾਲ ਸਿੰਘ ਤੇ ਹੋਰ ਵੀ ਹਾਜਰ ਸਨ | ਇਸ ਮੌਕੇ ਮਹਿੰਦਰ ਭਗਤ ਦਾ ਕਹਿਣਾ ਸੀ ਕਿ ਅਲਾਟ ਕੀਤੇ ਗਏ ਕੰਮਾਂ ਨੂੰ ਉਹ ਤੇਜ਼ੀ ਨਾਲ ਕਰਵਾਉਣ ਤਾਂ ਜੋ ਉਨਾਂ ਨੂੰ ਸਮੇਂ ਰਹਿੰਦੇ ਪੂਰਾ ਕਰਵਾ ਕੇ ਲੋਕਾਂ ਨੂੰ ਫ਼ਾਇਦਾ ਦਿੱਤਾ ਜਾਵੇ | ਉਨਾਂ ਕੰਮਾਂ ਬਾਰੇ ਜਾਣਕਾਰੀ ਲਈ ਕਿ ਕਿਨ੍ਹਾਂ ਇਲਾਕਿਆਂ ਵਿਚ ਕਿਹੜੇ ਕੰਮ ਕੀਤੇ ਜਾ ਰਹੇ ਹਨ | ਇਸ ਮੌਕੇ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਵਿਕਾਸ ਦੇ ਕੰਮਾਂ ਲਈ ਫ਼ੰਡਾਂ ਦੀ ਕਿਸੇ ਤਰਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਸਰਕਾਰ ਵਲੋਂ ਸਮੇਂ ਸਿਰ ਵਿਕਾਸ ਕੰਮਾਂ ਲਈ ਰਕਮ ਦਿੱਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕੰਮਾਂ 'ਤੇ ਪਿਆ ਪੱਛਮੀ ਏਸ਼ੀਆ ਦੀ ਤਣਾਅਪੂਰਨ ਸਥਿਤੀ ਦਾ ਅਸਰ ਅਗਲੀ ਖ਼ਬਰ ਟੂਰ ਐਂਡ ਟ੍ਰੈਵਲ ਦੇ ਦਫ਼ਤਰ 'ਚੋਂ ਲੁਟੇਰਿਆਂ ਨੇ ਇਕ ਲੱਖ ਤੋਂ ਵੱਧ ਰੁੁਪਏ ਲੁੱਟੇ <br/>
Ad Position 24