31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕੰਮਾਂ 'ਤੇ ਪਿਆ ਪੱਛਮੀ ਏਸ਼ੀਆ ਦੀ ਤਣਾਅਪੂਰਨ ਸਥਿਤੀ ਦਾ ਅਸਰ

Ad Position 21
No active advertisement
ਅਜੀਤ ਡੈਸਕ 16-04-2026
ਜਲੰਧਰ, 15 ਅਪ੍ਰੈਲ (ਸ਼ਿਵ) -ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਵਲੋਂ ਜਿੱਥੇ ਸ਼ਹਿਰ ਵਿਚ ਤੇਜ਼ੀ ਨਾਲ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਸਨ ਪਰ ਲੁੱਕ ਦੀ ਸਪਲਾਈ ਵਿਚ ਕਾਫੀ ਕਮੀ ਆਉਣ ਕਰਕੇ ਵਿਕਾਸ ਕੰਮਾਂ ਦੀ ਗਤੀ ਹੌਲੀ ਹੋਣੀ ਸ਼ੁਰੂ ਹੋ ਗਈ ਹੈ | ਪੱਛਮੀ ਏਸ਼ੀਆ ਵਿਚ ਹੁਣ ਜੰਗਬੰਦੀ ਚੱਲ ਰਹੀ ਹੈ ਪਰ ਇਸ ਦੇ ਬਾਵਜੂਦ ਅਮਰੀਕਾ, ਇਜਰਾਈਲ ਅਤੇ ਈਰਾਨ ਵਿਚਕਾਰ ਤਣਾਅਪੂਰਨ ਸਥਿਤੀ ਬਣੀ ਹੋਈ ਤੇ ਦੂਜੇ ਪਾਸੇ ਇਨ੍ਹਾਂ ਹਾਲਾਤਾਂ ਕਰਕੇ ਪਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਰਕੇ ਪਹਿਲਾਂ ਹੀ ਲੁੱਕ ਵੀ ਮਹਿੰਗੀ ਹੋ ਗਈ ਪਰ ਇਸ ਦੀ ਸਪਲਾਈ ਵਿਚ ਕਮੀ ਆਉਣ ਕਰਕੇ ਸੜਕਾਂ ਬਣਾਉਣ ਵਾਲੇ ਕਈ ਲੋਕ ਵੀ ਪੇ੍ਰਸ਼ਾਨੀ ਮਹਿਸੂਸ ਕਰ ਰਹੇ ਹਨ | ਲੁੱਕ, ਬਜਰੀ ਵਾਲਾ ਮਿਕਸਰ ਤਿਆਰ ਕਰਨ ਵਾਲੇ ਪਲਾਂਟ ਵਾਲਿਆਂ ਨੂੰ ਚਾਹੇ ਵਧੀਆਂ ਜਾਂ ਘਟੀਆਂ ਕੀਮਤਾਂ ਨਿਗਮ ਤੋਂ ਮਿਲ ਜਾਂਦੀਆਂ ਹਨ ਪਰ ਜਦੋਂ ਪੱਛਮੀ ਏਸ਼ੀਆ ਵਿਚ ਜੰਗ ਸ਼ੁਰੂ ਹੋਈ ਸੀ ਤਾਂ ਉਸ ਵੇਲੇ ਹੀ ਲੁੱਕ ਦੀ ਸਪਲਾਈ ਵਿਚ ਕਮੀ ਆਉਣ ਲੱਗ ਪਈ ਹੈ | ਦੂਜੇ ਪਾਸੇ ਲੁੱਕ, ਬਜਰੀ ਮਿਕਸ ਕਰਨ ਲਈ ਜਿਸ ਕਾਲੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਦੀ ਕੀਮਤ ਵੀ ਦੁੱਗਣੀ ਹੋ ਗਈ ਦੱਸੀ ਜਾ ਰਹੀ ਹੈ | ਦੱਸਿਆ ਜਾਂਦਾ ਹੈ ਕਿ ਤੇਲ ਦੀਆਂ ਕੀਮਤਾਂ ਵਧੀਆਂ ਹਨ, ਹੁਣ ਵਧੀਆਂ ਹੋਈਆਂ ਕੀਮਤਾਂ ਦੀ ਵੀ ਮੰਗ ਕੀਤੀ ਜਾ ਰਹੀ ਹੈ | ਦੂਜੇ ਪਾਸੇ ਲੁੱਕ ਦੀ ਸਪਲਾਈ ਪਹਿਲਾਂ ਵਾਂਗ ਬਣਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ | ਕਾਲੇ ਤੇਲ ਦੀ ਕੀਮਤ ਦੁੱਗਣੀ ਹੋ ਗਈ ਹੈ ਪਰ ਇਸ ਵੇਲੇ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੇ 29 ਅਪ੍ਰੈਲ ਨੂੰ ਖ਼ਤਮ ਹੋਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਤਾਂ ਇਸ ਨਾਲ ਕਾਲੇ ਤੇਲ ਦੀ ਕੀਮਤ ਵਿਚ ਹੋਰ ਵਾਧਾ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਇਸ ਨਾਲ ਵਿਕਾਸ ਦੇ ਕੰਮਾਂ ਦੀ ਕੀਮਤਾਂ ਵਿਚ ਹੋਰ ਵਾਧਾ ਹੋ ਜਾਵੇਗਾ ਜਿਸ ਨਾਲ ਕਈ ਕੰਪਨੀਆਂ ਵਲੋਂ ਨਿਗਮ ਵਲੋਂ ਵਾਧੇ ਦੀ ਮੰਗ ਵੀ ਕੀਤੀ ਜਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਬਰਲਟਨ ਪਾਰਕ 'ਚ ਸਪੋਰਟਸ ਹੱਬ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਅਗਲੀ ਖ਼ਬਰ ਮੰਤਰੀ ਨੇ ਨਿਗਮ ਅਫ਼ਸਰਾਂ ਨਾਲ ਮੀਟਿੰਗ ਕਰ ਕੇ ਵਿਕਾਸ ਕੰਮਾਂ ਦੀ ਕੀਤੀ ਸਮੀਖਿਆ
Ad Position 24