31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪੂਰੀ ਬਿਜਲੀ ਨਾ ਮਿਲਣ ਨੂੰ ਲੈ ਕੇ ਕਿਸਾਨਾਂ ਨੇ ਪਾਵਰਕਾਮ ਅਧਿਕਾਰੀ ਨੂੰ ਦਿੱਤਾ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 16-04-2026
ਜਲੰਧਰ, 15 ਅਪ੍ਰੈਲ (ਸ਼ਿਵ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਸਵੰਤ ਸਿੰਘ ਸਿੰਘਪੁਰਦੋਨਾ ਦੀ ਅਗਵਾਈ ਵਿਚ ਮੁੱਖ ਇੰਜੀ. ਦੇਸਰਾਜ ਬੰਗੜ ਸ਼ਕਤੀ ਸਦਨ ਜਲੰਧਰ ਨੂੰ ਮਿਲ ਕੇ ਉਨਾਂ ਨੂੰ ਪੂਰੀ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਜੋ ਸਬਜ਼ੀਆਂ ਬੇਲਾਂ ਅਤੇ ਮੱਕੀ ਦਾ ਏਰੀਆ ਹੈ ਜਿੱਥੇ ਕਿਸਾਨਾਂ ਨੂੰ ਮੋਟਰਾਂ ਦੀ ਬਿਜਲੀ ਰਾਤ ਨੂੰ 1 ਵਜੇ ਤੋਂ 5 ਵਜੇ ਤੱਕ ਦਿੱਤੀ ਜਾਂਦੀ ਹੈ | ਮੋਟਰਾਂ ਦੀ ਬਿਜਲੀ ਸਿਰਫ਼ ਚਾਰ ਘੰਟੇ ਆਉਂਦੀ ਹੈ | ਕਿਸਾਨਾਂ ਨੇ ਮੰਗ ਕੀਤੀ ਕਿ ਮੋਟਰਾਂ ਤੇ ਬਿਜਲੀ ਆਉਣ ਦਾ ਟਾਈਮ ਸਵੇਰੇ 4 ਵਜੇ ਤੋਂ ਸਵੇਰੇ 12 ਵਜੇ ਦੁਪਹਿਰ ਤੱਕ ਕੀਤਾ ਜਾਵੇ | ਕਿਸਾਨਾਂ ਨੂੰ ਬਿਜਲੀ ਪੂਰੀ ਨਾ ਮਿਲਣ ਤੇ ਸਬਜ਼ੀਆਂ ਬੇਲਾਂ ਅਤੇ ਮੱਕੀ ਦਾ ਨੁਕਸਾਨ ਹੋ ਰਿਹਾ ਹੈ | ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਿੰਨਾ ਚਿਰ ਫੀਡਰ ਖ਼ਰਾਬ ਰਹਿੰਦਾ ਹੈ | ਫੀਡਰ ਠੀਕ ਹੋਣ ਤੋਂ ਬਾਅਦ ਉਨਾਂ ਚਿਰ ਵਾਧੂ ਬਿਜਲੀ ਦਿੱਤੀ ਜਾਵੇ ਕਿਸਾਨਾਂ ਨੇ ਕਿਹਾ ਕਿ ਘਰਾਂ ਦੀ ਬਿਜਲੀ ਦੇ ਚਿੱਪ ਵਾਲੇ ਮੀਟਰ ਧੱਕੇਸ਼ਾਹੀ ਦੇ ਨਾਲ ਬਿਜਲੀ ਮਹਿਕਮੇ ਵੱਲੋਂ ਲਗਾਏ ਜਾਂਦੇ ਹਨ ਜਦਕਿ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਹੈ ਕਿ ਖਪਤਕਾਰ ਦੀ ਮਰਜ਼ੀ ਹੈ ਕਿ ਉਹ ਚਿੱਪ ਵਾਲਾ ਮੀਟਰ ਲਗਵਾਉਣਾ ਚਾਹੁੰਦੇ ਹਨ ਜਾਂ ਆਮ ਮੀਟਰ ਲਗਵਾਉਣਾ ਚਾਹੁੰਦੇ ਹਨ ਉਨਾਂ ਨੂੰ ਮਜਬੂਰ ਨਾ ਕੀਤਾ ਜਾਵੇ | ਮੁੱਖ ਇੰਜ. ਦੇਸਰਾਜ ਬੰਗੜ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ | ਜਥੇਬੰਦੀ ਨੇ ਕਿਹਾ ਕਿ ਜੇਕਰ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸ਼ਕਤੀ ਸਦਨ ਜਲੰਧਰ ਵਿਖੇ ਧਰਨਾ ਦੇਵੇਗੀ | ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘ ਪੁਰਦੋਨਾ, ਪਰਮਿੰਦਰ ਸਿੰਘ ਭਿੰਦਾ ਜ਼ਿਲ੍ਹਾ ਪੈੱ੍ਰਸ ਸਕੱਤਰ, ਪੰਜਾਬ ਸੈਕਟਰੀ ਬਲਦੇਵ ਸਿੰਘ ਪੂਨੀਆ, ਬੂਟਾ ਸਿੰਘ ਹਲਕਾ ਪ੍ਰਧਾਨ ਸ਼ਾਹਕੋਟ, ਕੁਲਵਿੰਦਰ ਸਿੰਘ ਯੂਥ ਪ੍ਰਧਾਨ ਨਕੋਦਰ, ਮਹਾ ਸਿੰਘ ਤਰਾੜ, ਜਸਬੀਰ ਸਿੰਘ ਮੁਰੀਦ ਵਾਲ, ਕਮਲਜੀਤ ਸਿੰਘ ,ਪਰਮਜੀਤ ਸਿੰਘ, ਹਰਦੀਪ ਸਿੰਘ ਲੰਬੜਦਾਰ, ਰਣਧੀਰ ਸਿੰਘ, ਇਕਬਾਲ ਸਿੰਘ, ਪਿਆਰਾ ਸਿੰਘ ਗੁਹੀਰ, ਸੌਦਾਗਰ ਖ਼ਾਨ ਬਲਾਕ ਪ੍ਰਧਾਨ ਲਾਂਬੜਾ, ਗੁਰਜੀਤ ਸਿੰਘ ਆਵਾਦਾਨ, ਦਿਲਬਾਗ ਸਿੰਘ ਕੁਰਾਲੀ, ਪਵਿੱਤਰ ਸਿੰਘ ਕੁਰਾਲੀ, ਤੋਗਾ ਸਿੰਘ ਧੀਣਾ, ਜਗਜੀਤ ਸਿੰਘ ਸਰਪੰਚ ਲੱਲੀਆਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਵਲੋਂ ਸੀ. ਐਲ. ਸੀ. ਰਾਹੀਂ ਭਰਤੀ ਕੀਤੇ ਜਾਂਦੇ ਮੁਲਾਜ਼ਮਾਂ ਬਾਰੇ ਜਾਣਕਾਰੀ ਤਲਬ <br/> ਅਗਲੀ ਖ਼ਬਰ ਬਰਲਟਨ ਪਾਰਕ 'ਚ ਸਪੋਰਟਸ ਹੱਬ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ
Ad Position 24