31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸੀਨੀਅਰ ਡਿਪਟੀ ਮੇਅਰ ਵਲੋਂ ਸੀ. ਐਲ. ਸੀ. ਰਾਹੀਂ ਭਰਤੀ ਕੀਤੇ ਜਾਂਦੇ ਮੁਲਾਜ਼ਮਾਂ ਬਾਰੇ ਜਾਣਕਾਰੀ ਤਲਬ <br/>

Ad Position 21
No active advertisement
ਅਜੀਤ ਡੈਸਕ 16-04-2026
ਜਲੰਧਰ, 15 ਅਪ੍ਰੈਲ (ਸ਼ਿਵ)- ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਇਕ ਚਿੱਠੀ ਲਿਖ ਕੇ ਉਨਾਂ ਤੋਂ ਜਾਣਕਾਰੀ ਮੰਗੀ ਹੈ ਕਿ ਨਗਰ ਨਿਗਮ ਜਲੰਧਰ ਵਿਚ ਚੱਲ ਰਹੇ ਸੀ.ਐਲ.ਸੀ. ਬਾਰੇ ਬਣਦੀ ਜਾਣਕਾਰੀ ਉਪਲਬਧ ਕਰਵਾਈ ਜਾਵੇ | ਜਿਸ ਦੇ ਤਹਿਤ ਸੀ.ਐਲ. ਸੀ. ਅਦਾਰੇ ਅਧੀਨ ਭਰਤੀ ਕੀਤੇ ਜਾਣ ਵਾਲੇ ਬਿਨੈਕਾਰਾਂ ਨੂੰ ਕਿਹੜੇ ਅਫ਼ਸਰਾਂ ਦੀ ਕਮੇਟੀ ਵਲੋਂ ਭਰਤੀ ਕੀਤਾ ਜਾਂਦਾ ਹੈ, ਉਨ੍ਹਾਂ ਦੀ ਜਾਣਕਾਰੀ ਦਿੱਤੀ ਜਾਵੇ | ਸੀ.ਐਲ.ਸੀ. ਅਦਾਰੇ ਅਧੀਨ 31 ਮਾਰਚ 2026 ਤੱਕ ਕਿੰਨੇ ਕਰਮਚਾਰੀ, ਅਧਿਕਾਰੀ ਕਿਸ ਆਸਾਮੀ 'ਤੇ ਭਰਤੀ ਕੀਤੇ ਗਏ ਹਨ, ਇਨ੍ਹਾਂ ਭਰਤੀ ਕੀਤੇ ਜਾਣ ਵਾਲੇ ਕਰਮਚਾਰੀਆਂ, ਅਧਿਕਾਰੀਆਂ ਦੀ ਗਿਣਤੀ ਆਸਾਮੀ ਅਨੁਸਾਰ ਦੱਸੀ ਜਾਵੇ | ਸੀ.ਐਲ.ਸੀ. ਅਦਾਰੇ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਮਹੀਨਾਵਾਰ ਭਰਤੀ ਕੀਤੇ ਕਰਮਚਾਰੀ, ਅਧਿਕਾਰੀਆਂ ਦੀਆ ਤਨਖ਼ਾਹਾਂ 'ਤੇ ਕੀਤੇ ਗਏ ਖ਼ਰਚੇ ਬਾਰੇ ਵੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ | ਉਨਾਂ ਨੇ ਸਾਰੀ ਜਾਣਕਾਰੀ ਤਿੰਨ ਦਿਨ ਵਿਚ ਦੇਣ ਲਈ ਕਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸਪੋਰਟਸ ਕਾਲਜ ਜਲੰਧਰ ਵਿਖੇ ਯੋਗਾ ਉਤਸਵ ਮਨਾਇਆ ਅਗਲੀ ਖ਼ਬਰ ਪੂਰੀ ਬਿਜਲੀ ਨਾ ਮਿਲਣ ਨੂੰ ਲੈ ਕੇ ਕਿਸਾਨਾਂ ਨੇ ਪਾਵਰਕਾਮ ਅਧਿਕਾਰੀ ਨੂੰ ਦਿੱਤਾ ਮੰਗ ਪੱਤਰ <br/>
Ad Position 24