31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸਪੋਰਟਸ ਕਾਲਜ ਜਲੰਧਰ ਵਿਖੇ ਯੋਗਾ ਉਤਸਵ ਮਨਾਇਆ

Ad Position 21
No active advertisement
ਅਜੀਤ ਡੈਸਕ 16-04-2026
ਜਲੰਧਰ, 15 ਅਪ੍ਰੈਲ (ਡਾ.ਜਤਿੰਦਰ ਸਾਬੀ) ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਵਿਖੇ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਦੀ ਸਰਪ੍ਰਸਤੀ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ ਦੇ 100 ਦਿਨ ਕਾਊਾਟਡਾਊਨ ਮਨਾਉਂਦੇ ਹੋਏ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ਼ ਯੋਗਾ ਨਵੀਂ ਦਿੱਲੀ ਦੇ ਸਹਿਯੋਗ ਨਾਲ 67 ਵਾਂ ਦਿਨ ਦਾ ਯੋਗਾ ਉਤਸਵ ਕਰਵਾਇਆ ਗਿਆ¢ ਇਸ ਮÏਕੇ ਉਪ ਕੁਲਪਤੀ ਦ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ, ਪ੍ਰੋ. ਡਾ. ਪੁਸ਼ਪਿੰਦਰ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ¢ ਇਸ ਆਯੋਜਨ ਦਾ ਪਹਿਲਾ ਸੈਸ਼ਨ ਸਵੇਰੇ ਛੇ ਵਜੇ ਮੰਤਰ ਉਚਾਰਨ ਨਾਲ ਆਰੰਭ ਹੋਇਆ ¢ ਇਸ ਉਪਰੰਤ ਵਯਾਯਾਮ, ਆਸਨ ਅਤੇ ਮੈਡੀਟੇਸ਼ਨ ਤੇ ਹੋਰ ਯੋਗਾ ਦੀਆਂ ਕਸਤਰਾਂ ਕਰਵਾੀਆਂ ਗਈਆਂ ¢ ਇਸ ਯੋਗਾ ਉਤਸਵ ਵਿੱਚ ਡਾ. ਨਿਧੀਸ਼ ਕੁਮਾਰ ਯਾਦਵ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਯੋਗਾਨੰਦ ਸਕੂਲ ਆਫ਼ ਸਪਿਰਚੁਅਲਟੀ ਐਂਡ ਹੈਪੀਨੈੱਸ ਸ਼ੂਲਿਨੀ ਯੂਨੀਵਰਸਿਟੀ ਸੋਲਨ, ਐਚਪੀ, ਡੀ. ਏ. ਵੀ. ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ.ਯਸ਼ਬੀਰ ਸਿੰਘ, ਅਜੀਤ ਦੇ ਸੀਨੀਅਰ ਖੇਡ ਪੱਤਰਕਾਰ ਡਾ. ਜਤਿੰਦਰ ਸਾਬੀ , ਚੀਫ ਹਾਕੀ ਕੋਚ ਡਾ. ਬਲਜੀਤ ਕÏਰ , ਮੈਰੀਟੋਰੀਅਸ ਸਕੂਲ ਦੇ ਹੋਸਟਲ ਵਾਰਡਨ ਅਤੇ ਡੀ.ਪੀ. ਵਿਦਿਆਰਥੀਆਂ ਸਮੇਤ ਉਚੇਚੇ ਤÏਰ ਉੱਤੇ ਪਹੁੰਚੇ¢ ਇਸ ਤੋਂ ਇਲਾਵਾ ਪੰਜਾਬ ਸਪੋਰਟਸ ਵਿਭਾਗ ਦੇ ਕੋਚ ਅਤੇ ਟ੍ਰੇਨਿੰਗ ਕਰ ਰਹੇ ਖਿਡਾਰੀ, ਵੱਖ-ਵੱਖ ਸਕੂਲਾਂ, ਕਾਲਜਾਂ ਦੇ ਪੰਜ ਸÏ ਤੋਂ ਵੱਧ ਵਿਦਿਆਰਥੀ ਅਤੇ ਅਧਿਆਪਕ ਸ਼ਾਮਿਲ ਹੋਏ ¢ ਇਸ ਆਯੋਜਨ ਦੇ ਦੂਜੇ ਅਤੇ ਅਕਾਦਮਿਕ ਸੈਸ਼ਨ ਦਾ ਆਗਾਜ਼ ਸ਼ਬਦ ਗਾਇਨ ਨਾਲ ਹੋਇਆ¢ ਕਾਲਜ ਵੱਲੋਂ ਮੁੱਖ ਮਹਿਮਾਨ ਡਾ. ਪੁਸ਼ਪਿੰਦਰ ਸਿੰਘ ਗਿੱਲ ਅਤੇ ਸੈਮੀਨਾਰ ਦੇ ਬੁਲਾਰਿਆਂ ਨੂੰ ਫੁੱਲਾਂ ਦਾ ਪÏਦਾ ਦੇ ਕੇ ਰਸਮੀ ਜੀ ਆਇਆਂ ਕੀਤਾ¢ ਕਾਲਜ ਪਿ੍ੰਸੀਪਲ ਡਾ. ਰਣਬੀਰ ਸਿੰਘ ਨੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਅਤੇ ਹੋਰ ਸ਼ਖ਼ਸੀਅਤਾਂ ਦਾ ਨਿੱਘਾ ਜੀ ਆਇਆਂ ਕੀਤਾ ਅਤੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਆਉਣ 'ਤੇ ਧੰਨਵਾਦ ਕੀਤਾ¢ ਮੁੱਖ ਮਹਿਮਾਨ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਅਜੋਕੇ ਯੁੱਗ ਵਿੱਚ ਯੋਗਾ ਦੀ ਮਹੱਤਤਾ ਦੀ ਗੱਲ ਕੀਤੀ, ਕਿਹਾ ਕਿ ਯੋਗਾ ਮਨੁੱਖ ਨੂੰ ਪੂਰਨ ਮਨੁੱਖ ਬਣਨ ਚ ਮਦਦ ਕਰਦਾ ਹੈ¢ ਅਕਾਦਮਿਕ ਸੈਸ਼ਨ ਵਿੱਚ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਕਨਵੀਨਰ ਡਾ. ਚਾਰੂ ਸ਼ਰਮਾਂ ਨੇ ਇਸ ਉਤਸਵ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਅਤੇ ਸਭ ਦਾ ਸਵਾਗਤ ਅਤੇ ਧੰਨਵਾਦ ਕੀਤਾ¢ ਡਾ. ਰਾਮ ਨਰਾਇਣ ਮਿਸ਼ਰਾ, ਰਿਸਰਚ ਆਫੀਸਰ, ਆਯੂਸ਼ ਮੰਤਰਾਲੇ ਨੇ ਯੋਗ ਪੱਧਤੀਆਂ ਉਪਰ ਵਿਸਤਿ੍ਤ ਚਰਚਾ ਕੀਤੀ¢ ਡਾ. ਨਿਧੀਸ਼ ਕੁਮਾਰ ਯਾਦਵ ਨੇ ਯੋਗਾ ਅਤੇ ਚੇਤਨਾ ਵਿਸ਼ੇ ਉੱਪਰ ਬਹੁਤ ਭਾਵਪੂਰਤ ਵਿਚਾਰ ਪੇਸ਼ ਕੀਤੇ¢ ਇਸੇ ਤਰ੍ਹਾਂ ਡਾ. ਸ਼ਿਵਮ ਮਿਸ਼ਰਾ ਅਤੇ ਸੰਜੀਵ ਤਿਆਗੀ ਨੇ ਆਪਣੇ ਭਾਵਪੂਰਤ ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਅਧੁਨਿਕ ਜਾਣਕਾਰੀ ਦਿੱਤੀ¢ ਇਸ ਉਪਰੰਤ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ¢ ਇਸ ਸਮਾਗਮ ਦਾ ਤੀਜਾ ਅਤੇ ਆਖ਼ਰੀ ਸੈਸ਼ਨ ਡਾ. ਕੋਮਲ ਜੈਨ ਦੀ ਅਗਵਾਈ ਵਿੱਚ ਇੱਕ ਯੋਗ ਵਰਕਸ਼ਾਪ ਵਜੋਂ ਹੋਇਆ , ਜਿਸ ਵਿੱਚ ਸੁਮਿਤ ਨਾਗਪਲ ਇੱਕ ਮਾਹਿਰ ਵਜੋਂ ਪਹੁੰਚੇ¢ ਇਸ ਸਮੁੱਚੇ ਆਯੋਜਨ ਨੂੰ ਕਨਵੀਨਰ ਡਾ ਚਾਰੂ ਸ਼ਰਮਾਂ ਅਤੇ ਡਾ.ਅਮਨਦੀਪ ਕÏਰ ਨੇ ਬੜੇ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ¢ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ ਅਮਨੀਤ ਕÏਰ ਭਾਟੀਆ ਵੱਲੋਂ ਬਾਖੂਬੀ ਨਿਭਾਈ ਗਈ¢ ਕੁੱਲ ਮਿਲਾ ਕੇ ਸਮੁੱਚਾ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ¢
Ad Position 22
No active advertisement
ਪਿਛਲੀ ਖ਼ਬਰ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ 'ਖ਼ਾਲਸਾ ਸਾਜਨਾ ਦਿਵਸ-ਵਿਸਾਖੀ ਪੁਰਬ ਮੌਕੇ 7 ਲੋੜਵੰਦਾਂ ਨੂੰ ਦਿੱਤੀਆਂ ਵੀਲ੍ਹ ਚ... ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਵਲੋਂ ਸੀ. ਐਲ. ਸੀ. ਰਾਹੀਂ ਭਰਤੀ ਕੀਤੇ ਜਾਂਦੇ ਮੁਲਾਜ਼ਮਾਂ ਬਾਰੇ ਜਾਣਕਾਰੀ ਤਲਬ <br/>
Ad Position 24