ਜਲੰਧਰ, 15 ਅਪ੍ਰੈਲ (ਡਾ.ਜਤਿੰਦਰ ਸਾਬੀ)-ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਤੇ ਸਕਾਈ ਰਾਈਡਰਜ਼ ਤੇ ਫਗਵਾੜਾ ਰਾਈਡਰਜ਼ ਦੀ ਸਾਂਝੀ ਟੀਮ ਦੇ ਉੱਦਮ ਨਾਲ ਇਕ ਸਾਈਕਲ ਦੌੜ ਕਰਵਾਈ ਗਈ | ਇਸ ਦੌੜ ਤੋਂ ਬਾਦ ਸਾਰੇ ਰਾਈਡਰਾਂ ਨੇ ਮਾਡਲ ਟਾਊਨ ਦੇ ਸ਼ਿਵਾਨੀ ਪਾਰਕ ਦੇ ਵਿਚ ਢੋਲ ਦੀ ਥਾਪ ਤੇ ਰਲ ਤੇ ਭੰਗੜੇ ਪਾ ਕੇ ਖੁਸ਼ੀ ਸਾਂਝੀ ਕੀਤੀ ਤੇ ਆਉਣ ਵਾਲੀ ਜਿਲ੍ਹਾ ਜਲੰਧਰ ਪ੍ਰਸ਼ਾਸ਼ਨ ਵੱਲੋਂ ਕਰਵਾਈ ਜਾਣ ਵਾਲੀ 18 ਅਪ੍ਰੈਲ ਦੀ ਸਾਈਕਲੋਥਾਨ ਦੀ ਰਣਨੀਤੀ ਵੀ ਤਿਆਰ ਕੀਤੀ ਤੇ ਇਸ ਮੌਕੇ ਤੇ ਸਕਾਈ ਰਾਈਡਰਜ ਦੀ ਪ੍ਰਧਾਨ ਡਾ ਰੀਨਾ ਮਲਹੋਤਰਾ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਇਸ ਸਾਈਕਲੋਥਾਨ 'ਚ ਹਿੱਸਾ ਲੈਣ ਲਈ ਸੱਦਾ ਪੱਤਰ ਮਿਲਿਆ ਹੈ ਤੇ ਸਾਡੇ ਸਾਰੇ ਮੈਂਬਰਾਂ ਨੇ ਇਸ ਦੇ ਵਿਚ ਹਿੱਸਾ ਲੈਣ ਲਈ ਰਜਿਸ਼ਟ੍ਰੇਸ਼ਨ ਵੀ ਕਰਵਾ ਲਈ ਹੈ ਤੇ ਸਾਡੀ ਸਾਰੀ ਟੀਮ ਇਸ ਦੌੜ ਦੇ ਵਿਚ ਜਿਲ੍ਹਾ ਪ੍ਰਸ਼ਾਸ਼ਨ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇ ਕੇ ਇਸ ਨੂੰ ਸਫਲ ਵੀ ਬਣਾਏਗੀ | ਇਸ ਮੌਕੇ ਤੇ ਸੁਸਾਇਟੀ ਦੀ ਪ੍ਰਧਾਨ ਡਾ ਰੀਨਾ ਮਲਹੋਤਰਾ ਨੇ ਇਸ ਦੌੜ ਦੇ ਵਿਚ ਹਿੱਸਾ ਲੈਣ ਵਾਲੇ ਸਾਰੇ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ |