ਜਲੰਧਰ, 15 ਅਪ੍ਰੈਲ (ਸ਼ਿਵ)- ਨਗਰ ਨਿਗਮ ਦੇ ਟੈਕਸ ਕਲੈਕਟਰ ਅਸ਼ਵਨੀ ਗਿੱਲ ਅਤੇ ਸੁਪਰਡੈਂਟ ਵਾਟਰ ਰੇਟ ਹਰਪ੍ਰੀਤ ਵਾਲੀਆਂ ਦੀ ਦੇਖ-ਰੇਖ ਹੇਠ ਅੱਜ ਜ਼ੋਨ ਨੰਬਰ 6 ਵਿਚ ਕਾਰਵਾਈ ਕੀਤੀ ਗਈ | ਇਸ ਦੌਰਾਨ ਜ਼ੋਨ ਨੰਬਰ-6 ਦੇ ਮਾਡਲ ਟਾਊਨ ਵਿਚ ਬਕਾਇਆ ਸੀਵਰੇਜ ਅਤੇ ਪਾਣੀ ਦੇ ਰੁਪਏ 2.25 ਲੱਖ ਦੀ ਰਕਮ ਵਸੂਲ ਕੀਤੀ ਗਈ | ਇਸ ਤੋਂ ਇਲਾਵਾ ਜਿਨ੍ਹਾਂ ਪ੍ਰਾਪਟੀਆਂ ਵਲੋਂ ਬਕਾਇਆ ਰਕਮ ਅਦਾ ਨਹੀਂ ਕੀਤੀ ਗਈ, ਉਨ੍ਹਾਂ ਦੇ ਪਾਣੀ ਅਤੇ ਸੀਵਰੇਜ ਕਨੈੱਕਸ਼ਨ ਕੱਟਣ ਦੀ ਕਾਰਵਾਈ ਵੀ ਕੀਤੀ ਗਈ | ਨਾਲ ਹੀ ਗੈਰ-ਕਾਨੂੰਨੀ ਤੌਰ 'ਤੇ ਚੱਲ ਰਹੇ ਪਾਣੀ ਅਤੇ ਸੀਵਰੇਜ ਦੇ 3 ਕਨੈੱਕਸ਼ਨ ਵੀ ਕੱਟੇ ਗਏ | ਕਾਰਵਾਈ ਏਰੀਆ ਇੰਚਾਰਜ ਇੰਸਪੈਕਟਰ ਦਿਲਬਾਗ ਸਿੰਘ ਤੇ ਤਰਸੇਮ ਵਲੋਂ ਅਮਲ ਵਿਚ ਲਿਆਂਦੀ ਗਈ |