ਜਲੰਧਰ, 16 ਅਪ੍ਰੈਲ (ਅ.ਬ.)-ਕੈਂਬਰਿਜ (ਕੋ-ਐੱਡ) ਨੂੰ ਇਹ ਐਲਾਨ ਕਰਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਦੇ ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਕਲਾਸ 10ਵੀਂ ਦੇ ਨਤੀਜੇ ਘੋਸ਼ਿਤ ਕੀਤੇ ਜਾਣ ਨਾਲ ਕੈਂਬਰਿਜ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਜਜ਼ਬੇ ਤੇ ਮਿਹਨਤ ਦਾ ਸਬੂਤ ਦਿੱਤਾ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਕਲਾਸ 10ਵੀਂ 'ਚ ਅਰਿਵਾਨ ਸਿੰਘ ਲੂਥਰਾ 99.2% (ਪਹਿਲਾ ਸਥਾਨ), ਯਜਤ ਜੱਗੀ, ਆਰਵ ਸੂਦ, ਅਨਨਿਆ ਮੌਦਗਿਲ ਤੇ ਜਯਾਤੀ ਗੁਪਤਾ 98.8% (ਦੂਜਾ ਸਥਾਨ), ਰਸ਼ਿਕਾ ਢੀਂਗਰਾ 98.2% (ਤੀਜਾ ਸਥਾਨ), ਗੁਰਬਾਨੀ ਕੌਰ 98% (ਚੌਥਾ ਸਥਾਨ), ਅਨਨਿਆ ਅਰੋੜਾ 97.6% (ਪੰਜਵਾਂ ਸਥਾਨ), ਯਾਸ਼ਿਕਾ 97.6% (ਪੰਜਵਾਂ ਸਥਾਨ), ਸ਼ਿਵਮ ਧਵਨ, ਅਯਾਨ ਸਿੰਘ ਬੈਂਸ ਤੇ ਨਮਨ ਭਾਰਦਵਾਜ ਨੇ 97.4% ਹਾਸਿਲ ਕੀਤੇ | ਅਨਨਿਆ ਮਲਹਾਨ, ਗਰੀਮਾ ਤੇ ਅਯਾਨ ਮਹਾਜਨ ਨੇ 97.2% ਪ੍ਰਾਪਤ ਕੀਤੇ | ਦਕਸ਼ ਕੋਹਲੀ, ਸੁਖਨਦਰ ਸਿੰਘ ਅਤੇ ਹਿ੍ਸ਼ਿਤ ਮਹਾਜਨ ਨੇ 97% ਪ੍ਰਾਪਤ ਕੀਤੇ | ਜ਼ੀਆ ਗੋਂਸਾਲਵੇਸ ਨੇ 96.8% ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਪਾਂਸ਼ੂ ਮਦਾਨ ਨੇ 96.2% ਪ੍ਰਾਪਤ ਕੀਤੇ, ਜਦਕਿ ਦੀਪਾਂਸ਼ੀ ਭਾਰਦਵਾਜ, ਨਿਸ਼ਾਂਕ ਜੈਨ ਤੇ ਜਪਮਨ ਸਿੰਘ ਨੇ 96% ਹਾਸਿਲ ਕੀਤੇ | ਲਵੀਸ਼ਾ ਚੱਢਾ ਨੇ 95.8% ਤੇ ਸਵਰੀਤ ਕੌਰ ਅਤੇ ਸਨੰਨ ਖੰਨਾ ਨੇ 95% ਪ੍ਰਾਪਤ ਕੀਤੇ | ਨਤੀਜਿਆਂ 'ਚ 26 ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ, 72 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਹ ਨਤੀਜੇ ਸਕੂਲ ਦੀ ਲਗਾਤਾਰ ਅਕਾਦਮਿਕ ਉਤਕਿ੍ਸ਼ਟਤਾ ਦਾ ਪ੍ਰਮਾਣ ਹਨ | ਕੈਂਬਰਿਜ ਵਿਦਿਆਰਥੀਆਂ ਵਿਚ ਸਿਰਫ਼ ਪਾਠਕ੍ਰਮਕ ਗਿਆਨ ਹੀ ਨਹੀਂ, ਸਗੋਂ ਸੋਚਣ ਦੀ ਸਮਰੱਥਾ, ਨੇਤਿ੍ਤਵ, ਸਹਿਯੋਗ ਅਤੇ ਸਮਾਜਿਕ ਜ਼ਿੰਮੇਵਾਰੀ ਵੀ ਵਿਕਸਿਤ ਕਰਦਾ ਹੈ | ਸਕੂਲ ਦੇ ਚੇਅਰਮੈਨ ਨਿਤਿਨ ਕੋਹਲੀ, ਵਾਈਸ ਚੇਅਰਮੈਨ ਦੀਪਕ ਭਾਟੀਆ, ਵਾਈਸ ਪ੍ਰੈਜ਼ੀਡੈਂਟ ਪਾਰਥ ਭਾਟੀਆ ਤੇ ਐਗਜ਼ਿਕਿਊਟਿਵ ਡਾਇਰੈਕਟਰ ਧਰੁਵ ਭਾਟੀਆ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਮਿਹਨਤ ਤੇ ਲਗਨ ਦੀ ਸਰਾਹਨਾ ਕੀਤੀ | ਸਕੂਲ ਦੇ ਪ੍ਰੈਜੀਡੈਂਟ ਪੂਜਾ ਭਾਟੀਆ ਨੇ ਵੀ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਨਤੀਜੇ ਸਕੂਲ ਦੀ ਉਤਕਿ੍ਸ਼ਟਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ | ਉਨ੍ਹਾਂ ਨੇ ਇਹ ਵੀ ਘੋਸ਼ਣਾ ਕੀਤੀ ਕਿ ਉੱਚ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਵਾਈਸ ਪਿ੍ੰਸੀਪਲ, ਐਜੂਕੇਸ਼ਨ ਅਫਸਰ ਤੇ ਅਕਾਦਮਿਕ ਡੀਨ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਅਤੇ ਦਿ੍ੜਤਾ ਦੀ ਪ੍ਰਸ਼ੰਸਾ ਕੀਤੀ | ਕੈਂਬਰਿਜ ਇਸ ਉਪਲਬਧੀ ਦਾ ਜਸ਼ਨ ਮਨਾਉਂਦੇ ਹੋਏ ਭਵਿੱਖ ਵੱਲ ਨਵੀਂ ਪ੍ਰੇਰਣਾ ਨਾਲ ਅੱਗੇ ਵੱਧ ਰਿਹਾ ਹੈ ਤੇ ਹੋਰ ਵੱਡੀਆਂ ਸਫਲਤਾਵਾਂ ਦੀ ਉਮੀਦ ਕਰਦਾ ਹੈ |