ਮਾਂ ਮਰੀਅਮ ਦੇ ਤਿਉਹਾਰ ਦੀਆਂ ਤਿਆਰੀਆਂ ਸੰਬੰਧੀ ਮਸੀਹੀ ਭਾਈਚਾਰੇ ਦੀ ਮੀਟਿੰਗ
ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਸੇਂਟ ਮੈਰੀ ਮੈਰੀ ਕੈਥੀਡਲ ਚਰਚ ਜਲੰਧਰ ਛਾਉਣੀ ਵਿਖੇ ਮਨਾਏ ਜਾ ਰਹੇ ਮਾਂ ਮਰੀਅਮ ਦੇ ਪਵਿੱਤਰ ਤਿਉਹਾਰ ਦੀਆਂ ਤਿਆਰੀਆਂ ਸੰਬੰਧੀ ਮਸੀਹੀ ਭਾਈਚਾਰੇ ਦੇ ਆਗੂਆਂ ਤੇ ਧਾਰਮਿਕ ਸ਼ਖਸੀਅਤਾਂ ਦੀ ਇਕ ਮੀਟਿੰਗ ਹੋਈ। ਇਸ ਸੰਬੰਧੀ ਉੱਘੇ ਮਸੀਹੀ ਆਗੂ ਤੇ ਪਿੰਡ ਫੋਲੜੀਵਾਲ ਦੀ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁੱਖ ਫੋਲੜੀਵਾਲ ਨੇ ਦੱਸਿਆ ਕਿ ਮੀਟਿੰਗ ’ਚ ਵੱਖ-ਵੱਖ ਪਿੰਡਾਂ ’ਚ ਸਥਿਤ ਗਿਰਜਾਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ, ਫਾਦਰ ਤੇ ਸਿਸਟਰਜ਼ ਸ਼ਾਮਿਲ ਹੋਈਆਂ।
ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਸੇਂਟ ਮੈਰੀ ਮੈਰੀ ਕੈਥੀਡਲ ਚਰਚ ਜਲੰਧਰ ਛਾਉਣੀ ਵਿਖੇ ਮਨਾਏ ਜਾ ਰਹੇ ਮਾਂ ਮਰੀਅਮ ਦੇ ਪਵਿੱਤਰ ਤਿਉਹਾਰ ਦੀਆਂ ਤਿਆਰੀਆਂ ਸੰਬੰਧੀ ਮਸੀਹੀ ਭਾਈਚਾਰੇ ਦੇ ਆਗੂਆਂ ਤੇ ਧਾਰਮਿਕ ਸ਼ਖਸੀਅਤਾਂ ਦੀ ਇਕ ਮੀਟਿੰਗ ਹੋਈ। ਇਸ ਸੰਬੰਧੀ ਉੱਘੇ ਮਸੀਹੀ ਆਗੂ ਤੇ ਪਿੰਡ ਫੋਲੜੀਵਾਲ ਦੀ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁੱਖ ਫੋਲੜੀਵਾਲ ਨੇ ਦੱਸਿਆ ਕਿ ਮੀਟਿੰਗ ’ਚ ਵੱਖ-ਵੱਖ ਪਿੰਡਾਂ ’ਚ ਸਥਿਤ ਗਿਰਜਾਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ, ਫਾਦਰ ਤੇ ਸਿਸਟਰਜ਼ ਸ਼ਾਮਿਲ ਹੋਈਆਂ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਂ ਮਰੀਅਮ ਦਾ ਤਿਉਹਾਰ 1 ਨਵੰਬਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਤੇ ਇਸ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਅੱਜ ਦੀ ਇਹ ਮੀਟਿੰਗ ਸੱਦੀ ਗਈ ਸੀ। ਇਸ ਮੌਕੇ ਫਾਦਰ ਥੋਮਸ ਕੀਪਰਥ, ਫਾਦਰ ਮਾਈਕਲ ਐਨੀ ਵਿਕਲ ਜਨਰਲ ਜਲੰਧਰ ਡਾਈਸਿਸ, ਫਾਦਰ ਥੋਮਸ ਕੋਲਨ ਚਿਰੀ, ਫਾਦਰ ਰੋਬਿਨ ਆਜ਼ਾਦ, ਫਾਦਰ ਜੈਕਬ, ਫਾਦਰ ਜਿਬੂ ਜੋਸਫ ਫਾਦਰ ਸਨੀ, ਪ੍ਰਧਾਨ ਰਕੇਸ਼, ਲਾਰੈਂਸ ਮਸੀਹ, ਮੈਡਮ ਰੀਨਾ, ਬਾਬੂ ਜੌਹਨ, ਬਾਬੂ ਸੁਖਦੇਵ, ਬਾਬੂ ਰਾਜਵੀਰ, ਬਾਬੂ ਜੋਨ ਨਾਹਰ, ਬਾਬੂ ਲੱਕੀ ਸੰਸਾਰਪੁਰ, ਮੱਲੀ ਸੰਸਾਰਪੁਰ, ਸੈਮੂਅਲ ਮਸੀਹ ਤੇ ਜੌਹਨ ਮਸੀਹ ਆਦਿ ਮੌਜੂਦ ਸਨ ।