21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਆਲ ਇੰਡੀਆ ਕਿਸਾਨ ਡੈਲੀਗੇਟ ਕਾਨਫਰੰਸ ’ਚ ਪਹੁੰਚੇ ਕਾਹਨ ਸਿੰਘ ਪੰਨੂੰ ਨੇ ਦਿੱਤਾ ਉਦਘਾਟਨੀ ਭਾਸ਼ਨ

ਜਲੰਧਰ , 21 ਸਤੰਬਰ ( ਐੱਮ . ਐੱਸ .

Ad Position 21
No active advertisement
ਕਾਨਫਰੰਸ ਦੌਰਾਨ ਸਟੇਜ ’ਤੇ ਬੈਠੇ ਆਗੂ। ਤਸਵੀਰ : ਮੁਨੀਸ਼ 22-09-2026
ਜਲੰਧਰ , 21 ਸਤੰਬਰ ( ਐੱਮ . ਐੱਸ . ਲੋਹੀਆ )- ਜਲੰਧਰ ਵਿਖੇ ਜਾਰੀ ਕੁਲ ਹਿੰਦ ਕਿਸਾਨ ਮਹਾਂਸਭਾ ਦੀ ਪੰਜਵੀਂ ਕਾਨਫਰੰਸ ਦਾ ਡੈਲੀਗੇਟ ਸੈਸ਼ਨ ਬੀਤੀ ਸ਼ਾਮ ਦੇਸ਼ ਭਗਤ ਯਾਦਗਾਰ ਹਾਲ ਦੇ ਬਾਬਾ ਜੁਆਲਾ ਸਿੰਘ ਹਾਲ ’ ਚ ਆਰੰਭ ਹੋਇਆ । ਕਾਨਫਰੰਸ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ( ਸੇਵਾ ਮੁਕਤ ਆਈ . ਏ . ਐੱਸ ) ਨੇ ਦੇਸ਼ ਭਰ ਤੋਂ ਪੁੱਜੇ ਡੈਲੀਗੇਟਾਂ ਤੇ ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਦੇ ਇਕ ਹੋਣ ਦਾ ਭਰਪੂਰ ਸਵਾਗਤ ਕੀਤਾ । ਉਨ੍ਹਾਂ ਮੋਦੀ ਸਰਕਾਰ ਵਲੋਂ 1% ਵੱਡੇ ਧਨਾਢਾਂ ਦੇ ਮੁਨਾਫ਼ਿਆਂ ਲਈ ਅਪਣਾਏ ਅਖੌਤੀ ਵਿਕਾਸ ਮਾਡਲ ਸੰਬੰਧੀ ਚਰਚਾ ਕਰਦਿਆਂ ਕਿਹਾ ਕਿ ਅੱਜ ਜਦੋਂ ਵੱਡੀਆਂ ਕਾਰਪੋਰੇਟ ਕੰਪਨੀਆਂ ਮਿਲ ਕੇ ਸੰਸਾਰ ‘ ਤੇ ਕਾਬਜ਼ ਹੋਣ ਲਈ ਹਰ ਕੋਸ਼ਿਸ਼ ਕਰ ਰਹੀਆਂ ਹਨ , ਉਦੋਂ ਜਨਤਾ ਦੇ ਹੱਕਾ - ਹਿੱਤਾਂ ਦੀ ਰਾਖੀ ਲਈ ਲੜਨ ਵਾਲੇ ਸਮੂਹ ਸੰਘਰਸ਼ੀ ਸੰਗਠਨਾਂ ਤੇ ਲੋਕ ਹਿੱਤੂ ਤਾਕਤਾਂ ਲਈ ਵੀ ਇਹ ਬੇਹੱਦ ਜ਼ਰੂਰੀ ਹੈ , ਕਿ ਉਹ ਇਨ੍ਹਾਂ ਦਾ ਟਾਕਰਾ ਕਰਨ ਲਈ ਇਕਜੁੱਟ ਹੋ ਕੇ ਆਪਣੀ ਤਾਕਤ ‘ ਚ ਵੱਡਾ ਵਾਧਾ ਕਰਨ । ਭਰਾਤਰੀ ਸ਼ੁਭ ਇੱਛਾਵਾਂ ਭੇਂਟ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ‘ ਪੰਜਾਬ ਕਿਸਾਨ ਯੂਨੀਅਨ ’ ਤੇ ‘ ਜਮਹੂਰੀ ਕਿਸਾਨ ਸਭਾ ’ ਦੀ ਏਕਤਾ ਦਾ ਭਰਪੂਰ ਸਵਾਗਤ ਕੀਤਾ । ਸਵੇਰੇ ਦਾ ਸੈਸ਼ਨ ਬੀਤੇ ਕੱਲ੍ਹ ਸਦਾ ਲਈ ਵਿੱਛੜ ਗਏ ਰੋਜ਼ਾਨਾ ‘ ਨਵਾਂ ਜ਼ਮਾਨਾ ’ ਦੇ ਸੰਪਾਦਕ ਚੰਦ ਫਤਿਹਪੁਰੀ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਦੇਣ ਨਾਲ ਹੋਇਆ । ਇਸ ਪਿੱਛੋਂ ਜਥੇਬੰਦੀ ਦੇ ਜਨਰਲ ਸਕੱਤਰ , ਲੋਕ ਸਭਾ ਮੈਂਬਰ ਰਾਜਾ ਰਾਮ ਸਿੰਘ ਨੇ ਸਿਆਸੀ ਜਥੇਬੰਦਕ ਰਿਪੋਰਟ ਪੇਸ਼ ਕੀਤੀ । ਵੱਖੋ - ਵੱਖ ਪ੍ਰਾਂਤਾਂ ਚੋਂ ਪੁੱਜੇ 61 ਕਿਸਾਨ ਪ੍ਰਤੀਨਿਧਾਂ ਨੇ ਰਿਪੋਰਟ ਬਾਰੇ ਚਰਚਾ ਕਰਦਿਆਂ ਆਪਣੇ ਵਿਚਾਰ ਇਤਰਾਜ਼ ਤੇ ਸੁਝਾਅ ਪੇਸ਼ ਕੀਤੇ । ਸੈਸ਼ਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਇਹ ਸਫ਼ਲ ਕਾਨਫਰੰਸ ਇਕ ਅਹਿਮ ਸ਼ੁਰੂਆਤ ਹੈ । ਮੰਗਤ ਰਾਮ ਪਾਸਲਾ ਨੇ ਕਿਹਾ ਕਿ ਖੱਬੇ - ਪੱਖੀ ਕਿਸਾਨ ਜਥੇਬੰਦੀਆਂ ਨੂੰ ਛੋਟੇ ਤੇ ਬੇਜ਼ਮੀਨੇ ਕਿਸਾਨਾਂ ਦੀਆਂ ਮੰਗਾਂ - ਮੁਸ਼ਕਿਲਾਂ ਉਠਾਉਣ ‘ ਤੇ ਵਿਸ਼ੇਸ਼ ਜ਼ੋਰ ਦੇਣਾ ਚਾਹੀਦਾ ਹੈ । ਉਨ੍ਹਾਂ ਨੂੰ ਦਲਿਤਾਂ , ਔਰਤਾਂ ਤੇ ਕਮਜ਼ੋਰ ਤਬਕਿਆਂ ਖ਼ਿਲਾਫ ਹੁੰਦੇ ਸਮਾਜਿਕ ਜਬਰ ਦਾ ਵੀ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਮਾਂ ਮਰੀਅਮ ਦੇ ਤਿਉਹਾਰ ਦੀਆਂ ਤਿਆਰੀਆਂ ਸੰਬੰਧੀ ਮਸੀਹੀ ਭਾਈਚਾਰੇ ਦੀ ਮੀਟਿੰਗ ਅਗਲੀ ਖ਼ਬਰ ਜੂਡੋ ਦੇ ਸੁਨਹਿਰੇ ਭਵਿੱਖ ਲਈ ਵੱਖ-ਵੱਖ ਰਾਜਾਂ ’ਚ ਖੋਲ੍ਹੀਆਂ ਜਾਣਗੀਆਂ ਜੂਡੋ ਅਕੈਡਮੀਆਂ-ਮੁਕੇਸ਼ ਕੁਮਾਰ
Ad Position 24