21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਚੌਕੀ ਇੰਚਾਰਜ ’ਤੇ ਗੋਲੀ ਚਲਾਉਣ ਵਾਲੇ ਯੂ-ਟਿਊਬਰ ਨੂੰ ਪਿਸਤੌਲ ਵੇਚਣ ਵਾਲਾ 4 ਪਿਸਤੌਲਾਂ ਤੇ 2 ਜ਼ਿੰਦਾ ਰੌਂਦਾਂ ਸਮੇਤ ਗ੍ਰਿਫ਼ਤਾਰ

ਜਲੰਧਰ, 21 ਸਤੰਬਰ (ਜਤਿੰਦਰ ਪੰਮੀ)-ਲੰਘੀ 19 ਸਤੰਬਰ ਨੂੰ ਕਸਬਾ ਜੰਡਿਆਲਾ ਮੰਜਕੀ ਵਿਖੇ ਨਾਕੇ ’ਤੇ ਜਾਂਚ ਦੌਰਾਨ ਚੌਕੀ ਇੰਚਾਰਜ ’ਤੇ ਗੋਲੀਆਂ ਚਲਾਉਣ ਵਾਲੇ ਯੂ-ਟਿਊਬਰ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੋਕਰ ਨੂੰ ਪਿਸਤੌਲ ਵੇਚਣ ਵਾਲੇ ਵਿਅਕਤੀ ਨੂੰ ਵੀ ਪੁਲਿਸ ਨੇ ਲੁਧਿਆਣੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮਿਹਰ ਸਿੰਘ ਉਰਫ ਪ੍ਰਿੰਸ ਵਾਸੀ ਨਿਊ ਆਜ਼ਾਦ ਨਗਰ ਬਹਾਦਰਕੇ ਰੋਡ ਲੁਧਿਆਣਾ ਵਜੋਂ ਹੋਈ ਹੈ।

Ad Position 21
No active advertisement
ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨਾਲ ਚੌਕੀ ਜੰਡਿਆਲਾ ਮੰਜਕੀ ਦੇ ਇੰਚਾਰਜ ਨਰਿੰਦਰ ਮੋਹਨ ਤੇ ਉਨ੍ਹਾਂ ਦੀ ਟੀਮ। ਤਸਵੀਰ: ਮੁਨੀਸ਼ 22-09-2026
ਜਲੰਧਰ, 21 ਸਤੰਬਰ (ਜਤਿੰਦਰ ਪੰਮੀ)-ਲੰਘੀ 19 ਸਤੰਬਰ ਨੂੰ ਕਸਬਾ ਜੰਡਿਆਲਾ ਮੰਜਕੀ ਵਿਖੇ ਨਾਕੇ ’ਤੇ ਜਾਂਚ ਦੌਰਾਨ ਚੌਕੀ ਇੰਚਾਰਜ ’ਤੇ ਗੋਲੀਆਂ ਚਲਾਉਣ ਵਾਲੇ ਯੂ-ਟਿਊਬਰ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੋਕਰ ਨੂੰ ਪਿਸਤੌਲ ਵੇਚਣ ਵਾਲੇ ਵਿਅਕਤੀ ਨੂੰ ਵੀ ਪੁਲਿਸ ਨੇ ਲੁਧਿਆਣੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮਿਹਰ ਸਿੰਘ ਉਰਫ ਪ੍ਰਿੰਸ ਵਾਸੀ ਨਿਊ ਆਜ਼ਾਦ ਨਗਰ ਬਹਾਦਰਕੇ ਰੋਡ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮ ਕੋਲੋਂ ਪੁਲਿਸ ਨੇ 4 ਪਿਸਤੌਲ ਤੇ 2 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਬਰਾਮਦ ਕੀਤੇ ਗਏ ਕੁੱਲ 5 ਪਿਸਤੌਲਾਂ ’ਚੋਂ 3 ਚੀਨ ਦੇ ਬਣੇ ਸਰਹੱਦ ਪਾਰੋਂ ਪਾਕਿਸਤਾਨ ਤੋਂ ਤਸਕਰੀ ਕਰਕੇ ਲਿਆਂਦੇ ਗਏ ਹਨ। ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਇਹ ਹਥਿਆਰ ਮੁਲਜ਼ਮ ਨੇ ਕਿੱਥੋਂ ਲਏ ਸਨ ਅਤੇ ਹਥਿਆਰਾਂ ਦੀ ਤਸਕਰੀ ’ਚ ਕੌਣ-ਕੌਣ ਸ਼ਾਮਿਲ ਹੈ। ਇਸ ਸੰਬੰਧੀ ਪੁਲਿਸ ਲਾਈਨ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਸਿਟੀ ਅਦਿੱਤਿਆ ਐੱਸ. ਵਾਰੀਅਰ ਨੇ ਦੱਸਿਆ ਕਿ ਸਨਿਚਰਵਾਰ ਨੂੰ ਨਾਕੇ ’ਤੇ ਜਾਂਚ ਦੌਰਾਨ ਜੰਡਿਆਲਾ ਮੰਜਕੀ ਪੁਲਿਸ ਚੌਕੀ ਦੇ ਇੰਚਾਰਜ ’ਤੇ ਗੋਲੀਆਂ ਚਲਾਉਣ ਵਾਲੇ ਯੂ-ਟਿਊਬਰ ਮਨਪ੍ਰੀਤ ਸਿੰਘ ਉਰਫ ਮਨੀ ਸ਼ੋਕਰ ਤੇ ਉਸ ਦੇ ਸਾਥੀ ਦਿਲਪ੍ਰੀਤ ਸਿੰਘ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮਨੀ ਸ਼ੋਕਰ ਨੇ ਦੱਸਿਆ ਸੀ ਕਿ ਉਸ ਨੇ ਉਕਤ ਪਿਸਤੌਲ ਮਿਹਰ ਸਿੰਘ ਉਰਫ਼ ਪ੍ਰਿੰਸ ਕੋਲੋਂ ਖਰੀਦਿਆ ਸੀ। ਇਸ ’ਤੇ ਪੁਲਿਸ ਨੇ ਐਤਵਾਰ ਛਾਪੇਮਾਰੀ ਕਰਕੇ ਪ੍ਰਿੰਸ ਨੂੰ ਵੀ ਕਾਬੂ ਕਰ ਲਿਆ ਅਤੇ ਉਸ ਕੋਲੋਂ 4 ਹੋਰ ਪਿਸਤੌਲ ਤੇ 2 ਜਿੰਦਾ ਰੌਂਦ ਬਰਾਮਦ ਕੀਤੇ। ਡੀ. ਸੀ. ਪੀ. ਅਦਿੱਤਿਆ ਐੱਸ. ਵਾਰੀਅਰ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਿਸ ਨੇ ਹੁਣ ਤੱਕ 5 ਪਿਸਤੌਲ ਤੇ 5 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਹਥਿਆਰ ਕਿੱਥੋਂ ਆਏ, ਇਸ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਹਥਿਆਰ ਤਸਕਰੀ ਦੇ ਮਡਿਊਲ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ। ਗ੍ਰਿਫ਼ਤਾਰ ਮੁਲਜ਼ਮਾਂ ਦੇ ਪਿਛਲੇ ਅਪਰਾਧਕ ਰਿਕਾਰਡ ਬਾਰੇ ਪੁੱਛੇ ਜਾਣ ’ਤੇ ਡੀ. ਸੀ. ਪੀ. ਅਦਿੱਤਿਆ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਮਨੀ ਸ਼ੋਕਰ ਤੇ ਦਿਲਪ੍ਰੀਤ ਸਿੰਘ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਜਦੋਂਕਿ ਮਿਹਰ ਸਿੰਘ ਉਰਫ਼ ਪ੍ਰਿੰਸ ਖ਼ਿਲਾਫ਼ ਪਹਿਲਾਂ ਵੀ ਇਕ ਕੇਸ ਦਰਜ ਹੈ। ਇਸ ਮੌਕੇ ਉਨ੍ਹਾਂ ਨਾਲ ਏ. ਡੀ. ਸੀ. ਪੀ.–2 ਮਾਧਵੀ ਸ਼ਰਮਾ, ਏ. ਸੀ. ਪੀ. ਵੈੱਸਟ ਆਤਿਸ਼ ਭਾਟੀਆ, ਥਾਣਾ ਸਦਰ ਦੇ ਮੁਖੀ ਬਲਕਰਨ ਸਿੰਘ ਤੇ ਚੌਕੀ ਇੰਚਾਰਜ ਨਰਿੰਦਰ ਮੋਹਨ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਰਿਵਾਰ ਵਲੋਂ ਕਾਲੋਨੀ ਦੇ ਬਾਹਰ ਧਰਨਾ, ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਤੇਜ਼ ਅਗਲੀ ਖ਼ਬਰ ਫੂਡ ਸੇਫਟੀ ਵਿੰਗ ਨੇ ਗੰਦਗੀ ’ਚ ਹੀ ਮਠਿਆਈ ਬਣਾਉਣ ਵਾਲੇ 4 ਦੁਕਾਨਦਾਰਾਂ ਦੇ ਕੀਤੇ ਚਾਲਾਨ
Ad Position 24