ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ <br/>
ਅਜੀਤ ਡੈਸਕ
17-04-2026
ਇਸ ਮੌਕੇ ਗੁਰਦੁਆਰਾ ਅਮਰਗੜ੍ਹ ਬਸ਼ੀਰਪੁਰਾ ਵਿਖੇ ਇਕ ਵਿਸ਼ੇਸ਼ ਗੁਰਮਤਿ ਸਮਾਗਮ ਆਯੋਜਿਤ ਕੀਤਾ, ਜਿਸ ਵਿਚ ਗੁਰਦੁਆਰਾ ਗੋਬਿੰਦਗੜ੍ਹ ਗੁਰਦੁਆਰਾ ਮਖਦੂਮਪੁਰਾ, ਗੁਰਦੁਆਰਾ ਸੰਤ ਨਗਰ, ਗੁਰਦੁਆਰਾ ਰਣਜੀਤ ਨਗਰ, ਗੁਰਦੁਆਰਾ ਸੁਰਾਜ ਗੰਜ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਗੁਰਦੁਆਰਾ ਪ੍ਰੀਤ ਨਗਰ, ਗੁਰਦੁਆਰਾ ਗੋਲਡਨ ਐਵੀਨਿਊ, ਗੁਰਦੁਆਰਾ ਬੀਬਾ ਨਿਰੰਜਣ ਕੌਰ ਬਸ਼ੀਰਪੁਰਾ ਸਹਿਤ ਸ਼ਹਿਰ ਦੀਆਂ ਸਮੁੱਚੀਆਂ ਗੁਰਦੁਆਰਾ ਇਸਤਰੀ ਸਭਾਵਾਂ ਨੇ ਗੁਰੂ ਸਾਹਿਬ ਦੀ ਬਾਣੀ ਦਾ ਮਨੋਹਰ ਕੀਰਤਨ ਕੀਤਾ ਅਤੇ ਗੁਰਦੁਆਰਾ ਸਾਹਿਬ ਵਲੋਂ ਕੀਤੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ | ਗੁਰੂ ਦੇ ਲੰਗਰ ਨਿਰੰਤਰ ਵਰਤਾਏ ਗਏ | ਇਸ ਮੌਕੇ ਪ੍ਰਧਾਨ ਬੀਬੀ ਹਰਪ੍ਰੀਤ ਕੌਰ, ਬੀਬੀ ਅਰਵਿੰਦਰ ਕੌਰ, ਜਿੰਦਰ ਕੌਰ, ਕੁਲਵਿੰਦਰ ਕੌਰ, ਜੋਗਿੰਦਰ ਕੌਰ, ਅਮਰੋ, ਮਨਜੀਤ ਕੌਰ, ਸ਼ਮਾ ਕੌਰ ਅਤੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੇ ਤਨ-ਮਨ-ਧਨ ਨਾਲ ਸਮੁੱਚੀਆਂ ਸੇਵਾਵਾਂ ਨਿਭਾਈਆਂ | ਇਲਾਕੇ ਦੀਆਂ ਸੰਗਤਾਂ ਨੇ ਸ਼ਾਮਿਲ ਹੋਏ ਸਮੂਹ ਜਥਿਆਂ ਦਾ ਭਰਪੂਰ ਸਵਾਗਤ ਕੀਤਾ |