21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਨੇ ਖਾਣ ਵਾਲੀਆਂ ਚੀਜ਼ਾਂ ਦੇ ਭਰੇ 9 ਸੈਂਪਲ

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਜਤਿੰਦਰ ਪੰਮੀ)-ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਵੱਖ-ਵੱਖ ਥਾਵਾਂ 'ਤੇ ਭੋਜਨ ਪਦਾਰਥਾਂ ਦੀ ਜਾਂਚ ਦੌਰਾਨ ਖਾਣ ਵਾਲੀਆਂ ਚੀਜ਼ਾਂ ਦੇ 9 ਸੈਂਪਲ ਭਰੇ | ਟੀਮ ਨੇ ਇਹ ਸੈਂਪਲ ਜਾਂਚ ਲਈ ਲੈਬਾਰਟਰੀ 'ਚ ਭੇਜ ਦਿੱਤੇ ਹਨ | ਇਸ ਸੰਬੰਧੀ ਜ਼ਿਲ੍ਹਾ ਸਿਹਤ ਅਫਸਰ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਅਪ੍ਰੈਲ ਮਹੀਨੇ 'ਚ 'ਸ਼ੁੱਧ ਅੰਨ' ਨਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਮੁਹਿੰਮ ਤਹਿਤ 'ਫੂਡ ਸੇਫਟੀ ਆਨ ਵ੍ਹੀਲਜ਼' ਮੋਬਾਈਲ ਵੈਨਾਂ ਚਲਾਈਆਂ ਜਾ ਰਹੀਆਂ ਹਨ | ਇਸ ਮੁਹਿੰਮ ਤਹਿਤ ਵੀਰਵਾਰ ਨੂੰ ਫੂਡ ਸੇਫਟੀ ਟੀਮ ਨੇ ਉਨ੍ਹਾਂ ਦੀ ਅਗਵਾਈ ਹੇਠ ਸ਼ਹਿਰ ਅੰਦਰ ਗੜ੍ਹਾ, ਅਰਬਨ ਅਸਟੇਟ, ਜਲੰਧਰ ਹਾਈਟਸ ਤੇ 66 ਫੁੱਟੀ ਰੋਡ ਕੋਰੀਡੋਰ ਖੇਤਰ 'ਚ ਪਨੀਰ, ਅੰਡਿਆਂ, ਦਹੀਂ ਤੇ ਕੁਕਿੰਗ ਆਇਲ ਦੇ 9 ਸੈਂਪਲ ਭਰੇ ਗਏ | ਡੀ. ਐੱਚ. ਓ. ਨੇ ਦੱਸਿਆ ਕਿ ਸਿਹਤ ਵਿਭਾਗ ਸ਼ੁੱਧ ਅੰਨ ਮੁਹਿੰਮ ਤਹਿਤ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ, ਇਸ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਵਿਖੇ ਵਿਦਿਆਰਥਣਾਂ ਨੂੰ ਪੋਸ਼ਣਯੁਕਤ ਭੋਜਨ, ਯੈਲੋ ਬੁੱਕ, ਪਿੰਕ ਬੁੱਕ ਤੇ ਡਾਰਟ ਬੁੱਕ ਬਾਰੇ ਜਾਗਰੂਕ ਕੀਤਾ | ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਡੇਅਰੀ ਆਧਾਰਤ ਵਸਤਾਂ ਦੇ ਟੈਸਟ ਕਰਕੇ ਦਿਖਾਏ ਗਏ | ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੋਰ ਥਾਵਾਂ 'ਤੇ ਵੀ ਫੂਡ ਸੇਫਟੀ ਟੀਮਾਂ ਵਲੋਂ ਭੋਜਨ ਪਦਾਰਥਾਂ ਦੀ ਜਾਂਚ ਕੀਤੀ ਗਈ | ਇਸ ਦੌਰਾਨ ਸਰ੍ਹੋਂ ਦੇ ਤੇਲ, ਮਸਾਲੇ, ਪੀਨੱਟ ਬਟਰ ਪੇਸਟ, ਆਲੂ ਟਿੱਕੀਆਂ, ਸਪਰਿੰਗ ਰੋਲਜ਼ ਆਦਿ ਦੇ 6 ਸੈਂਪਲ ਲਏ ਗਏ | ਉਨ੍ਹਾਂ ਦੱਸਿਆ ਕਿ ਸਾਰੇ ਸੈਂਪਲ ਖਰੜ ਵਿਖੇ ਸਥਿਤ ਲੈਬ 'ਚ ਜਾਂਚ ਲਈ ਭੇਜੇ ਜਾਣਗੇ ਅਤੇ ਸੈਂਪਲ ਫੇਲ੍ਹ ਹੋਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਨੁੱਸੀ 'ਚ ਸਾਲਾਨਾ ਗੁਰਮਤਿ ਸਮਾਗਮ ਤੇ ਮੁਫ਼ਤ ਮੈਡੀਕਲ ਕੈਂਪ ਕੱਲ੍ਹ ਅਗਲੀ ਖ਼ਬਰ ਆਰਥਿਕ ਤੰਗੀ ਕਾਰਨ ਵੇਚਣ ਲੱਗਾ ਨਸ਼ਾ, 195 ਗ੍ਰਾਮ ਹੈਰੋਇਨ ਸਮੇਤ ਕਾਬੂ
Ad Position 24