20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਾਡਲ ਟਾਊਨ ਸ਼ੋਪਕੀਪਰ ਵੈਲਫੇਅਰ ਐਸੋਸੀਏਸ਼ਨ ਵਲੋਂ ਡੀ. ਸੀ. ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਸ਼ੈਲੀ)-ਮਾਡਲ ਟਾਊਨ ਸ਼ੋਪਕੀਪਰ ਵੈਲਫੇਅਰ ਐਸੋਸੀਏਸ਼ਨ ਵਲੋਂ ਜਲੰਧਰ ਦੇ ਨਵੇਂ ਨਿਯੁਕਤ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦਾ ਸਨਮਾਨ ਕੀਤਾ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਦੀ ਅਗਵਾਈ ਹੇਠ ਸਾਰੀ ਟੀਮ ਹਾਜ਼ਰ ਰਹੀ, ਜਿਸ ਵਿਚ ਚੇਅਰਮੈਨ ਲਖਬੀਰ ਸਿੰਘ ਲਾਲੀ ਘੁੰਮਨ, ਵਾਈਸ ਚੇਅਰਮੈਨ ਸੁਖਬੀਰ ਸਿੰਘ ਸੁਖੀ, ਵਾਈਸ ਪੈ੍ਰਜ਼ੀਡੈਂਟ ਰਮੇਸ਼ ਲੱਖਨਪਾਲ, ਜਨਰਲ ਸਕੱਤਰ ਸੁਖਵਿੰਦਰ ਸਿੰਘ ਨੰਦਰਾ, ਕੈਸ਼ੀਅਰ ਸੁਰਿੰਦਰ ਪਾਲ ਸਿੰਘ ਢਿੰਗਰਾ, ਆਰਗਨਾਈਜ਼ਿੰਗ ਸੈਕਰਟਰੀ ਅਨੰਤਪ੍ਰੀਤ ਸਿੰਘ ਰੋਬਿਨ, ਜੋਇੰਟ ਕੈਸ਼ੀਅਰ ਦਿਵਜੋਤ ਸਿੰਘ, ਐਡਵਾਈਜ਼ਰ ਮਨੋਜ ਮੇਹਤਾ ਤੇ ਪੈਟਰਨਸ ਵਿਜੇ ਖੁਲਰ, ਜੀ. ਐਸ. ਨਾਗਪਾਲ, ਅਨੀਲ ਅਰੋੜਾ, ਭੁਪਿੰਦਰ ਸਿੰਘ ਪਿੰਦਾ ਤੇ ਜਸਵੰਤ ਸਿੰਘ ਪਿੰਟੂ ਏ. ਐਸ. ਭਾਟੀਆ ਤੇ ਡਾ. ਜਸਵਿੰਦਰ ਸਿੰਘ ਅਤੇ ਗੌਰਵ ਅਰੋੜਾ ਮਜੂਦ ਰਹੇ | ਐਸੋਸੀਏਸ਼ਨ ਵਲੋਂ ਡਿਪਟੀ ਕਮਿਸ਼ਨਰ ਨੂੰ ਫੁੱਲਾਂ ਦਾ ਗੁਲਦੱਸਾ ਭੇਟ ਕੀਤਾ | ਇਸ ਦੌਰਾਨ ਮਾਡਲ ਟਾਊਨ ਦੇ ਵਪਾਰੀਆਂ ਨਾਲ ਸੰਬੰਧਿਤ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ | ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਹਰ ਸੰਭਵ ਸਹਾਇਥਾ ਦਾ ਭਰੋਸਾ ਦਿੱਤਾ | ਪ੍ਰਦਾਨ ਰਾਜੀਵ ਦੁੱਗਲ ਨੇ ਡਿਪਟੀ ਨੂੰ ਦੱਸਿਆ ਕੇ ਮਾਡਲ ਟਾਊਨ ਐਸੋਸੀਏਸ਼ਨ ਦੀ ਹੋਂਦ ਬਾਰੇ ਦੱਸਿਆ | ਲਾਲੀ ਘੁੰਮਣ ਨੇ ਕਿਹਾ ਕਿ ਮਾਰਕੀਟ ਦੇ ਵਿਚ ਹਰ ਤਿਉਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਜਾਦਾ ਹੈ | ਸੁਖਬੀਰ ਸਿੰਘ ਨੇ ਦੱਸਿਆ ਕਿ ਮਾਰਕੀਟ 'ਚ ਮਿਊਜ਼ਿਕ ਸਿਸਟਮ ਲਗਵਾਇਆ ਗਿਆ ਹੈ ਸਵੇਰੇ ਸਾਮ ਭਗਤੀ ਤੇ ਮਿਊਜ਼ਿਕ ਚੱਲਦਾ ਹੈ |
Ad Position 22
No active advertisement
ਪਿਛਲੀ ਖ਼ਬਰ ਬਸਤੀ ਦਾਨਿਸ਼ਮੰਦਾਂ ਦੇ ਸਰਕਾਰੀ ਕਲੀਨਿਕ 'ਚ ਪੰਜਵੀਂ ਵਾਰ ਚੋਰੀ ਅਗਲੀ ਖ਼ਬਰ ਦੇਸ਼ ਭਗਤ ਯਾਦਗਾਰ ਹਾਲ 'ਚ ਲਿਫ਼ਟ ਲਗਾਉਣ ਲਈ ਨੀਂਹ ਪੱਥਰ ਰੱਖਿਆ
Ad Position 24