ਜਲੰਧਰ, 16 ਅਪ੍ਰੈਲ (ਪਵਨ ਖਰਬੰਦਾ)-ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਦੇ 10ਵੀਂ ਜਮਾਤ ਦੇ ਨਤੀਜੇ ਇਸ ਸਾਲ ਸ਼ਾਨਦਾਰ ਰਹੇ | ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਅਕਾਦਮਿਕ ਮੁਹਾਰਤ ਦਾ ਪ੍ਰਦਰਸ਼ਨ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥੀ ਟੀਨਾ ਨੇ 96.2 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਜਦਕਿ ਖੁਸ਼ੀ ਭਾਟੀਆ ਨੇ (92.8%), ਸਟੂਤੀ ਨੇ (92%), ਪਿ੍ਯੰਕਾ ਨੇ (90.8%), ਸਮਾਇਰਾ ਨੇ (89.2%), ਸਾਂਚੀ ਮਹਿਤਾ ਨੇ (86.4%), ਆਸਥਾ ਕੰਡਾ ਨੇ (85.4%), ਵੈਭਵ ਤਨੇਜਾ ਨੇ (84.8%), ਪਰਲ ਨੇ (83.8%), ਤਮੰਨਾ ਬੇਰੀ ਨੇ (83.6%), ਮਾਨਵ ਕੁਮਾਰ ਨੇ (83.4%), ਦਿਸ਼ਾ ਨੇ (83.4%), ਈਸ਼ਾਂਤ ਸ਼ਰਮਾ ਨੇ (81%) ਅਤੇ ਗੀਤਿਕਾ ਨੇ (80.4%) ਨੇ ਵੀ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ | 47 ਵਿਦਿਆਰਥੀਆਂ ਨੇ ਪਹਿਲੀ ਡਿਵੀਜ਼ਨ ਪ੍ਰਾਪਤ ਕੀਤੀ | ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਅਭੈ ਕੁਮਾਰ ਜੈਨ ਤੇ ਡਾਇਰੈਕਟਰ ਮੈਡਮ ਰੁਚਿਕਾ ਜੈਨ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਵੀ ਉੱਚਾਈਆਂ 'ਤੇ ਪਹੁੰਚਣ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਉੱਤਮਤਾ ਵੱਲ ਯਾਤਰਾ ਦੀ ਇਕ ਮਹੱਤਵਪੂਰਨ ਸ਼ੁਰੂਆਤ ਹੈ |