ਸ਼ਾਹਕੋਟ, 16 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)- ਸ੍ਰੀ ਦੇਵੀ ਤਾਲਾਬ ਮੰਦਿਰ ਸ਼ਾਹਕੋਟ ਵਿਖੇ ਮੰਦਰ ਕਮੇਟੀ ਵਲੋਂ ਮਹਿਲਾ ਮੰਡਲ ਸ਼ਾਹਕੋਟ ਦੇ ਵਿਸ਼ੇਸ਼ ਸਹਿਯੋਗ ਨਾਲ ਵਿਸਾਖੀ ਦਾ ਤਿਉਹਾਰ ਸਰਪ੍ਰਸਤ ਮਨਜੀਤ ਕੁਮਾਰ ਦੇਦ, ਰਾਮਾ ਤੇ ਬੈਜ ਨਾਥ ਅਗਰਵਾਲ ਦੀ ਅਗਵਾਈ ਹੇਠ ਬਹੁਤ ਹੀ ਉਤਸ਼ਾਹ ਤੇ ਭਗਤੀ ਦੇ ਰੰਗ ਵਿਚ ਰੰਗ ਕੇ ਮਨਾਇਆ ਗਿਆ | ਸਤਿਗੁਰੂ ਰਾਮ ਪਿਆਰਾ ਯੋਗ ਆਸ਼ਰਮ ਮੰਡਲੀ ਵਲੋਂ ਕੀਰਤਨ ਕੀਤਾ ਗਿਆ, ਉਪਰੰਤ ਪਾਣੀਪਤ ਦੀ ਮਸ਼ਹੂਰ ਭਜਨ ਗਾਇਕਾ ਮਧੂ ਗੁਪਤਾ, ਮੰਡਲੀ ਦੇ ਮੈਂਬਰਾਂ ਆਰਤੀ ਜਿੰਦਲ ਤੇ ਸ਼ਸ਼ੀ ਪੁਰੀ ਨੇ ਆਪਣੇ ਗਾਏ ਭਜਨਾਂ ਨਾਲ ਸੰਗਤ ਨੂੰ ਨੱਚਣ ਲਗਾ ਦਿੱਤਾ | ਕਮੇਟੀ ਵਲੋਂ ਭਜਨ ਗਾਇਕਾ ਮਧੂ ਗੁਪਤਾ ਤੇ ਰਾਮ ਪਿਆਰਾ ਯੋਗ ਆਸ਼ਰਮ ਭਜਨ ਮੰਡਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਅਖ਼ੀਰ ਵਿਚ ਮਨਜੀਤ ਕਮਾਰ ਦੇਦ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬੈਜ ਨਾਥ ਅਗਰਵਾਲ, ਪ੍ਰਵੇਸ਼ ਕੁਮਾਰ ਲਾਡੀ, ਭੀਮਾ ਪਹਿਲਵਾਨ, ਵੈਦ ਦੀਪਕ ਗੋਇਲ, ਸੁਰਿੰਦਰ ਸੋਬਤੀ, ਮਹਿਲਾ ਮੰਡਲ ਸ਼ਾਹਕੋਟ ਦੀ ਚੇਅਰਪਰਸਨ ਅਮਰਜੀਤ ਕੌਰ ਸਚਦੇਵਾ, ਪ੍ਰਧਾਨ ਸੁਖਜੀਤ ਕੌਰ ਸੁੱਖੀ, ਕੁਲਵਿੰਦਰ ਕੌਰ ਸਾਗਰ, ਪਿੰਕੀ ਅਰੋੜਾ, ਪਿ੍ਅੰਕਾ ਪੁਰੀ, ਰਾਜਵਿੰਦਰ ਕੌਰ ਘਾਰੂ, ਪੂਜਾ ਗੁਪਤਾ, ਮਹਿਲਾ ਸ਼ਕਤੀ ਸੰਸਥਾ ਦੀ ਜਨਰਲ ਸਕੱਤਰ ਮੈਡਮ ਗੁਰਮੀਤ ਕੌਰ, ਸਰੋਜ ਗੁਪਤਾ, ਸੁਖਜੀਤ ਕੌਰ, ਮਨੂੰ ਪੁਰਸ਼ਾਰਥੀ, ਪਿ੍ਆ, ਕੋਮਲ ਅਗਰਵਾਲ, ਸਨੇਹ ਲਤਾ ਡਿਵੈਲਪਮੈਂਟ ਅਫ਼ਸਰ, ਬਲਵੀਰ ਕੌਰ, ਸ਼ਮਿੰਦਰ ਕੌਰ, ਸੁਨੀਤਾ ਅਗਰਵਾਲ, ਸੁਖਜੀਤ ਕੌਰ ਮਠਾੜੂ, ਪੂਜਾ ਮਲਹੋਤਰਾ, ਮੈਡਮ ਕਿਰਨ ਅਰੋੜਾ, ਪੂਰਵੀ ਅਰੋੜਾ, ਸੋਨਾਲੀ, ਕੋਮਲ, ਵਰਿੰਦਾ ਅਰੋੜਾ ਆਦਿ ਹਾਜ਼ਰ ਸਨ |