05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨਿੱਜੀ ਸਕੂਲ ਦੇ ਬਾਹਰ ਵਿਦਿਆਰਥੀਆਂ 'ਚ ਹੋਈ ਖੂਨੀ ਝੜਪ, ਇਕ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 18-04-2026

ਜਲੰਧਰ, 17 ਅਪ੍ਰੈਲ (ਜਤਿੰਦਰ ਪੰਮੀ)-ਮਹਾਨਗਰ ਦੇ ਇਕ ਨਿੱਜੀ ਸਕੂਲ ਦੇ 2 ਵਿਦਿਆਰਥੀਆਂ 'ਚ ਖੂਨੀ ਝੜਪ ਹੋਈ, ਜਿਸ ਵਿਚ ਜ਼ਖ਼ਮੀ ਹੋ ਗਿਆ | ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਜ਼ਖ਼ਮੀ ਨੌਜਵਾਨ ਆਪਣੇ ਸਾਥੀ ਨਾਲ ਐਕਟਿਵਾ 'ਤੇ ਆ ਕੇ ਸਕੂਲ ਦੇ ਬਾਹਰ ਰੁਕਦਾ ਦਿਖਾਈ ਦਿੰਦਾ ਹੈ | ਇਸੇ ਦੌਰਾਨ ਹੋਰ ਵਾਹਨਾਂ 'ਤੇ ਆਏ ਵਿਦਿਆਰਥੀਆਂ ਨੇ ਉਸ ਨੂੰ ਘੇਰ ਲਿਆ ਤੇ ਇਕ ਨੇ ਉਸ 'ਤੇ ਹਮਲਾ ਕਰ ਦਿੱਤਾ | ਮੌਕੇ 'ਤੇ ਮੌਜੂਦ ਹੋਰ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਰੁਕਿਆ ਨਹੀਂ | ਜ਼ਖ਼ਮੀ ਨੌਜਵਾਨ ਦੇ ਸਾਥੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦੌਰਾਨ ਹਮਲਾਵਰ ਫੜ ਕੇ 'ਤੇ ਬਿਠਾ ਲਿਆ | ਹੋਰ ਵਿਦਿਆਰਥੀਆਂ ਨੇ ਸਿੱਖ ਨੌਜਵਾਨ ਨੂੰ ਜ਼ਖ਼ਮੀ ਵਿਦਿਆਰਥੀ ਤੋਂ ਪਰ੍ਹੇ ਕੀਤਾ | ਓਧਰ ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਦਕਿ ਜ਼ਖ਼ਮੀ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਛੁੱਟੀ ਤੋਂ ਬਾਅਦ ਹੋਈ ਇਸ ਖੂਨੀ ਝੜਪ ਵਿਚ 12ਵੀਂ ਕਲਾਸ ਦੇ ਵਿਦਿਆਰਥੀ ਦਾ ਦੂਜੇ ਨੇ ਸਿਰ ਪਾੜ ਦਿੱਤਾ | ਜ਼ਖ਼ਮੀ ਨੂੰ ਉਸ ਦੀ ਮਾਂ ਤੁਰੰਤ ਇਲਾਜ ਲਈ ਲੈ ਗਈ | ਇਸ ਘਟਨਾ ਵਿਚ ਵਿਦਿਆਰਥੀ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ | ਪੱਟੀ ਕਰਵਾ ਕੇ ਮਾਂ ਉਸ ਨੂੰ ਸਕੂਲ ਲੈ ਆਈ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ | ਲੜਾਈ ਦੀ ਸੂਚਨਾ ਮਿਲਦਿਆਂ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਮੌਕੇ 'ਤੇ ਪੁੱਜ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਪੀੜਤ ਦੀ ਮਾਂ ਨੇ ਦੱਸਿਆ ਕਿ ਕਲਾਸ 'ਚ ਦੋਵੇਂ ਵਿਦਿਆਰਥੀਆਂ ਵਿਚਾਲੇ ਹਾਸੇ-ਮਖੌਲ ਦੌਰਾਨ ਝਗੜਾ ਹੋ ਗਿਆ ਸੀ | ਅਧਿਆਪਕ ਨੇ ਦੋਵਾਂ ਦਾ ਸਮਝੌਤਾ ਕਰਵਾ ਦਿੱਤਾ ਸੀ, ਪਰ ਛੁੱਟੀ ਤੋਂ ਬਾਅਦ 'ਹਿਮਾਲਿਆ' ਨਾਂਅ ਦੇ ਵਿਦਿਆਰਥੀ ਨੇ ਉਸ ਦੇ ਪੁੱਤਰ 'ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ | ਮਾਂ ਨੇ ਦੋਸ਼ ਲਾਇਆ ਕਿ ਦੂਜੇ ਵਿਦਿਆਰਥੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਪੁੱਤਰ 'ਤੇ ਹਮਲਾ ਕੀਤਾ | ਮਾਂ ਨੇ ਕਿਹਾ ਕਿ ਜਦੋਂ ਉਹ ਆਪਣੇ ਪੁੱਤ ਨਾਲ ਸਕੂਲ ਪੁੱਜੀ ਤਾਂ ਨਾ ਹੀ ਦੂਜਾ ਵਿਦਿਆਰਥੀ ਤੇ ਉਸ ਦੇ ਪਰਿਵਾਰਕ ਮੈਂਬਰ ਸਕੂਲ ਪੁੱਜੇ | ਪਿ੍ੰਸੀਪਲ ਵੀ ਇਸ ਮਾਮਲੇ 'ਤੇ ਗੱਲ ਨਹੀਂ ਕਰ ਰਹੇ | ਜ਼ਖ਼ਮੀ ਦੇ ਪਿਤਾ ਨੇ ਕਿਹਾ ਕਿ ਉਸ ਦੀ ਪਤਨੀ ਦਾ ਫੋਨ ਆਇਆ ਸੀ ਜੋ ਬਹੁਤ ਘਬਰਾਈ ਹੋਈ ਸੀ | ਉਹ ਤੁਰੰਤ ਕੰਮ ਤੋਂ ਵਾਪਸ ਆਇਆ ਤੇ ਦੇਖਿਆ ਕਿ ਪੁੱਤਰ ਖੂਨ ਨਾਲ ਲਥਪੱਥ ਸੀ | ਪਿਤਾ ਨੇ ਕਿਹਾ ਕਿ ਹੁਣ ਦੂਜੇ ਵਿਦਿਆਰਥੀ ਦੇ ਪਰਿਵਾਰ ਵਲੋਂ ਸਮਝੌਤਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ, ਪਰ ਉਹ ਸਮਝੌਤਾ ਨਹੀਂ ਕਰਨਗੇ | ਉਨ੍ਹਾਂ ਦੱਸਿਆ ਕਿ ਦੂਜੇ ਵਿਦਿਆਰਥੀ ਦੀ ਮਾਂ ਨੇ ਫੋਨ ਕਰਕੇ ਸਮਝੌਤੇ ਲਈ ਕਿਹਾ ਤੇ ਦੱਸਿਆ ਕਿ ਉਸ ਦਾ ਪੁੱਤਰ ਵੀ ਜ਼ਖ਼ਮੀ ਹੋਇਆ ਹੈ | ਥਾਣਾ ਮੁਖੀ ਜੈਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵਿਦਿਆਰਥੀ 'ਤੇ ਹਮਲੇ ਦੀ ਸੂਚਨਾ ਮਿਲੀ ਸੀ | ਇਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਤੇ ਜਾਂਚ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਮੰਗਲਵਾਰ ਥਾਣੇ ਬੁਲਾਇਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ 'ਚ 28,444 ਮੀਟਰਿਕ ਟਨ ਕਣਕ ਦੀ ਆਮਦ ਅਗਲੀ ਖ਼ਬਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨਾਲ ਸੰਬੰਧਿਤ ਲਗਾਈ ਵਰਕਸ਼ਾਪ <br/>
Ad Position 24
No active advertisement