05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬੀ. ਐੱਲ. ਓਜ਼ ਵਲੋਂ 2003 ਦੀ ਵੋਟਰ ਸੂਚੀ 'ਚ ਨਾਂਅ ਨਾ ਮਿਲਣ 'ਤੇ ਵੋਟ ਕੱਟਣ ਦੀਆਂ ਧਮਕੀਆਂ-ਪ੍ਰਦੀਪ ਥਿੰਦ

Ad Position 21
No active advertisement
ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਜਤਿੰਦਰ ਪੰਮੀ)-ਪੰਜਾਬ ਸਰਕਾਰ ਵਲੋਂ ਸੀ. ਆਰ. ਸੀ. ਅਧੀਨ ਤਿਆਰ ਕੀਤੀ ਜਾ ਰਹੀ ਨਵੀਂ ਵੋਟਰ ਸੂਚੀ 'ਚ ਬੂਥ ਲੈਵਲ ਅਫਸਰਾਂ (ਬੀ. ਐਲ. ਓਜ਼) ਵਲੋਂ ਲੰਮੇ ਸਮੇਂ ਤੋਂ ਵੋਟਾਂ ਪਾ ਰਹੇ ਵਸਨੀਕਾਂ ਤੋਂ 2003 ਦੇ ਵੋਟਰ ਕਾਰਡ ਮੰਗੇ ਜਾ ਰਹੇ ਹਨ | ਵੋਟਰ ਕਾਰਡ ਨਾ ਮਿਲਣ 'ਤੇ ਵੋਟਾਂ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਇਸ ਮਾਮਲੇ ਵੱਲ ਧਿਆਨ ਦਿਵਾਉਂਦਿਆਂ ਸਮਾਜ ਸੇਵੀ ਤੇ ਇੰਜੀਨੀਅਰ ਪ੍ਰਦੀਪ ਥਿੰਦ ਨੇ ਪੰਜਾਬ ਸਰਕਾਰ ਤੋਂ ਤੁਰੰਤ ਐਕਸਨ ਲੈਣ ਦੀ ਮੰਗ ਕੀਤੀ ਹੈ | ਪ੍ਰਦੀਪ ਥਿੰਦ ਨੇ ਦੱਸਿਆ ਕਿ ਵੱਖ-ਵੱਖ ਥਾਵਾਂ 'ਤੇ ਬੀ. ਐੱਲ. ਓਜ਼ ਵਲੋਂ ਫੋਨ ਰਾਹੀਂ ਰੁੱਖਾ ਵਿਵਹਾਰ ਕੀਤਾ ਜਾ ਰਿਹਾ ਹੈ | ਖਾਸ ਤੌਰ 'ਤੇ ਮੁਹੱਲਾ ਰਵਿਦਾਸ ਨਗਰ ਨਜ਼ਦੀਕ ਮਕਸੂਦਾਂ ਤੇ ਰਾਮਾ ਮੰਡੀ ਕਾਕੀ ਪਿੰਡ 'ਚ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪੁਰਾਣੇ ਵਸਨੀਕ ਲੰਮੇ ਸਮੇਂ ਤੋਂ ਵੋਟਾਂ ਪਾ ਰਹੇ ਹਨ ਪਰ ਉਨ੍ਹਾਂ ਕੋਲ 2003 ਦੀ ਵੋਟਰ ਸੂਚੀ ਨਹੀਂ ਹੈ | ਅਧਿਕਾਰੀ ਇਸ ਗੱਲ ਨੂੰ ਲੈ ਕੇ ਧਮਕੀਆਂ ਦੇ ਰਹੇ ਹਨ ਕਿ ਉਨ੍ਹਾਂ ਦਾ ਨਾਂਅ ਵੋਟਰ ਸੂਚੀ ਵਿਚੋਂ ਕੱਟ ਦਿੱਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ ਵੱਡੀ ਆਬਾਦੀ ਇਸ ਬਾਰੇ ਜਾਣਕਾਰੀ ਨਹੀਂ ਰੱਖਦੀ ਤੇ ਅਜਿਹੀਆਂ ਧਮਕੀਆਂ ਲੋਕਤੰਤਰ ਨਾਲ ਖਿਲਵਾੜ ਹਨ | ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਬੰਧਤ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਮੁੱਦੇ 'ਤੇ ਤੁਰੰਤ ਧਿਆਨ ਦੇ ਕੇ ਲੋਕਾਂ ਦੇ ਵੋਟਰ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ | ਪ੍ਰਦੀਪ ਥਿੰਦ ਨੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਆਪਣੇ ਵੋਟਰ ਅਧਿਕਾਰਾਂ ਲਈ ਲੋੜੀਂਦੀ ਜਾਣਕਾਰੀ ਲੈਣ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ 'ਚ ਪਾਣੀ ਦੀ ਕਿੱਲਤ ਦੂਰ ਕਰਨ ਲਈ 75 ਲੱਗਣਗੇ ਨਵੇਂ ਟਿਊਬਵੈੱਲ ਅਗਲੀ ਖ਼ਬਰ ਜ਼ਿਲ੍ਹਾ ਸਿਹਤ ਅਫਸਰ ਡਾ. ਵਨਿੰਦਰ ਰਿਆੜ ਨੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵਜੋਂ ਅਹੁਦਾ ਸੰਭਾਲਿਆ
Ad Position 24
No active advertisement