05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸ਼ਹਿਰ 'ਚ ਪਾਣੀ ਦੀ ਕਿੱਲਤ ਦੂਰ ਕਰਨ ਲਈ 75 ਲੱਗਣਗੇ ਨਵੇਂ ਟਿਊਬਵੈੱਲ

Ad Position 21
No active advertisement
ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਸ਼ਿਵ)-ਸ਼ਹਿਰ 'ਚ 825 ਕਰੋੜ ਦੀ ਲਾਗਤ ਨਾਲ ਆਦਮਪੁਰ ਤੋਂ ਪਾਈਪਾਂ ਰਾਹੀਂ ਪਾਣੀ ਲਿਆ ਕੇ ਸ਼ਹਿਰੀਆਂ ਨੂੰ ਸਪਲਾਈ ਕਰਨ ਵਾਲੇ ਸਰਫੇਸ ਵਾਟਰ ਪ੍ਰਾਜੈਕਟ ਦੇ ਚੱਲਣ ਦੇ ਬਾਵਜੂਦ ਸ਼ਹਿਰ 'ਚ ਨਵੇਂ ਟਿਊਬਵੈੱਲ ਲਗਾਉਣ ਦੀ ਗਿਣਤੀ ਹਰ ਸਾਲ ਵਧ ਰਹੀ ਹੈ | ਕਈ ਸਾਲ ਪਹਿਲਾਂ ਪੰਜਾਬ ਸਰਕਾਰ ਵਲੋਂ ਜ਼ਮੀਨ ਹੇਠਲੇ ਪਾਣੀ ਦੇ ਲਗਾਤਾਰ ਡਿਗਦੇ ਪੱਧਰ ਨੂੰ ਰੋਕਣ ਲਈ ਟਿਊਬਵੈੱਲਾਂ ਨੂੰ ਬੰਦ ਕਰਕੇ ਸਰਫੇਸ ਵਾਟਰ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਇਸ ਪ੍ਰਾਜੈਕਟ ਨੂੰ ਚੱਲਦੇ ਕਈ ਸਾਲਾਂ ਦਾ ਸਮਾਂ ਬੀਤ ਚੁੱਕਾ ਹੈ ਜਿਸ ਕਰ ਕੇ ਅਜੇ ਇਹ ਪ੍ਰਾਜੈਕਟ ਪੂਰਾ ਹੋਣ 'ਤੇ ਨਹੀਂ ਆ ਰਿਹਾ ਹੈ ਤੇ ਦੂਜੇ ਪਾਸੇ ਨਵੇਂ ਟਿਊਬਵੈੱਲ ਲਗਾਉਣ ਦੀ ਗਿਣਦੀ ਹਰ ਸਾਲ ਵਧ ਰਹੀ ਹੈ | ਚੇਤੇ ਰਹੇ ਕਿ ਜਦੋਂ ਸਰਫੇਸ ਵਾਟਰ ਪ੍ਰਾਜੈਕਟ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਕਰੀਬ 150 ਟਿਊਬਵੈੱਲਾਂ ਨੂੰ ਛੱਡ ਕੇ ਬਾਕੀ ਸਾਰੇ ਟਿਊਬਵੈੱਲਾਂ ਨੂੰ ਬੰਦ ਕੀਤਾ ਜਾਵੇਗਾ | ਸ਼ਹਿਰ 'ਚ ਟਿਊਬਵੈੱਲਾਂ ਦੀ ਗਿਣਤੀ 600 ਤੋਂ ਜ਼ਿਆਦਾ ਪੁੱਜ ਗਈ ਹੈ | ਉਧਰ ਸ਼ਹਿਰ 'ਚ ਗਰਮੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਈ ਇਲਾਕਿਆਂ ਵਿਚ ਪਾਣੀ ਦੀ ਕਿੱਲਤ ਨਜ਼ਰ ਆਉਣ ਲੱਗ ਪਈ ਹੈ | ਕਈ ਵਾਰਡਾਂ 'ਚ ਲੋਕਾਂ ਵਲੋਂ ਪਾਣੀ ਸਪਲਾਈ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਨਿਗਮ ਵਲੋਂ ਆਉਣ ਵਾਲੇ ਦਿਨਾਂ ਵਿਚ 75 ਨਵੇਂ ਟਿਊਬਵੈੱਲ ਲਗਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ | ਇਨ੍ਹਾਂ ਟਿਊਬਵੈੱਲਾਂ ਨੂੰ ਲਗਾਉਣ ਦੀ ਮਨਜੂਰੀ ਲੈ ਲਈ ਗਈ ਹੈ | 75 ਟਿਊਬਵੈੱਲਾਂ ਵਿਚੋਂ 40 ਨਵੇਂ ਟਿਊਬਵੈੱਲ ਲਗਾਉਣ ਤੋਂ ਇਲਾਵਾ 35 ਟਿਊਬਵੈੱਲਾਂ ਲਈ ਤਾਂ ਬਿਜਲੀ ਕੁਨੈਕਸ਼ਨ ਲੱਗਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਸ ਬਾਰੇ ਓ. ਐਂਡ ਐਮ. ਦੇ ਐੱਸ. ਈ. ਜਸਪਾਲ ਸਿੰਘ ਦਾ ਕਹਿਣਾ ਸੀ ਬਿਜਲੀ ਕੁਨੈਕਸ਼ਨਾਂ ਲਈ ਬਕਾਇਦਾ ਫ਼ੀਸ ਜਮਾਂ ਕਰਵਾ ਦਿੱਤੀ ਜਾਵੇਗੀ | ਇਕ ਜਾਣਕਾਰੀ ਮੁਤਾਬਿਕ ਇਸ ਸਾਲ ਇਨ੍ਹਾਂ ਸਾਰੇ ਟਿਊਬਵੈੱਲਾਂ ਦੇ ਲੱਗਣ ਦੀ ਸੰਭਾਵਨਾ ਹੈ | ਨਿਗਮ ਸੂਤਰਾਂ ਦਾ ਕਹਿਣਾ ਸੀ ਕਿ ਹਰ ਸਾਲ 10 ਤੋਂ 15 ਫੀਸਦੀ ਟਿਊਬਵੈੱਲਾਂ ਕੰਮ ਕਰਨਾ ਬੰਦ ਕਰ ਦਿੰਦੇ ਹਨ | ਇਨ੍ਹਾਂ ਵਿਚ ਕਈ ਟਿਊਬਵੈੱਲਾਂ ਤੋਂ ਰੇਤ ਆਉਣ ਕਰਕੇ ਉਨ੍ਹਾਂ ਨੂੰ ਬੰਦ ਕਰਨਾ ਪੈਂਦਾ ਹੈ | ਕੁਝ ਦਿਨ ਪਹਿਲਾਂ ਨਿਗਮ ਹਾਊਸ ਦੀ ਹੋਈ ਮੀਟਿੰਗ 'ਚ ਇਨ੍ਹਾਂ ਟਿਊਬਵੈੱਲਾਂ ਨੂੰ ਪਾਸ ਕੀਤਾ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਸੰਬੰਧੀ ਸ਼ਡਿਊਲ ਜਾਰੀ ਅਗਲੀ ਖ਼ਬਰ ਬੀ. ਐੱਲ. ਓਜ਼ ਵਲੋਂ 2003 ਦੀ ਵੋਟਰ ਸੂਚੀ 'ਚ ਨਾਂਅ ਨਾ ਮਿਲਣ 'ਤੇ ਵੋਟ ਕੱਟਣ ਦੀਆਂ ਧਮਕੀਆਂ-ਪ੍ਰਦੀਪ ਥਿੰਦ
Ad Position 24
No active advertisement