ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਾਰ ਤੇ ਕੈਂਟਰ ਦੀ ਟੱਕਰ 'ਚ ਤਿੰਨ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 18-04-2026
ਫਿਲੌਰ, 17 ਅਪ੍ਰੈਲ (ਸਤਿੰਦਰ ਸ਼ਰਮਾ)-ਫਿਲੌਰ-ਗੁਰਾਇਆ ਮੁੱਖ ਮਾਰਗ 'ਤੇ ਪੈਟਰੋਲ ਪੰਪ ਸਾਹਮਣੇ ਇਕ ਕਾਰ ਤੇ ਕੈਂਟਰ 'ਚ ਟੱਕਰ ਹੋਣ ਕਰਕੇ 3 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ. ਐਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਟਰੋਲ ਪੰਪ ਦੇ ਕਰਮਚਾਰੀ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਸੜਕ ਹਾਦਸਾ ਹੋ ਗਿਆ ਹੈ | ਜਦੋਂ ਉਨ੍ਹਾਂ ਨੇ ਖੁਦ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਕ ਕਾਰ ਤੇ ਕੈਂਟਰ ਵਿਚਕਾਰ ਟੱਕਰ ਹੋਈ ਨਜ਼ਰ ਆ ਰਹੀ ਸੀ, ਜਿਸ ਵਿਚ ਦੋ ਕਾਰ ਸਵਾਰ ਬੁੱਧ ਸਿੰਘ ਅਤੇ ਸ਼ਰਨਜੀਤ ਸਿੰਘ ਵਾਸੀ ਹਰਿਆਣਾ ਅਤੇ ਕੈਂਟਰ ਦਾ ਡਰਾਈਵਰ ਹਰਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਲੁਧਿਆਣਾ ਜ਼ਖ਼ਮੀ ਹੋ ਗਏ ਸਨ | ਉਨ੍ਹਾਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਸਥਾਨਕ ਸਿਵਲ ਹਸਪਤਾਲ ਫਿਲੌਰ ਵਿਖੇ ਦਾਖ਼ਲ ਕਰਵਾਇਆ | ਜ਼ਖ਼ਮੀਆਂ 'ਚੋਂ ਬੁੱਧ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ | ਉਕਤ ਹਾਦਸੇ ਸੰਬੰਧੀ ਉਨ੍ਹਾਂ ਨੇ ਥਾਣਾ ਫਿਲੌਰ ਨੂੰ ਸੂਚਿਤ ਕਰ ਦਿੱਤਾ ਹੈ, ਅਗਲੇਰੀ ਕਾਰਵਾਈ ਉਨ੍ਹਾਂ ਵਲੋਂ ਕੀਤੀ ਜਾਵੇਗੀ | ਜ਼ਖ਼ਮੀ ਸ਼ਰਨਜੀਤ ਪੁੱਤਰ ਰੌਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਪੰਪ ਦੇ ਅੱਗੇ ਪੈਟਰੋਲ ਪਵਾਉਣ ਲਈ ਖੜ੍ਹੀ ਸੀ, ਅਚਾਨਕ ਪਿਛਿਉਂ ਆਇਆ ਇਕ ਕੈਂਟਰ ਉਨ੍ਹਾਂ ਦੀ ਕਾਰ ਨਾਲ ਟਕਰਾ ਗਿਆ, ਜਿਸ ਕਾਰਨ ਉਕਤ ਹਾਦਸਾ ਵਾਪਰ ਗਿਆ |
Ad Position 22
No active advertisement
ਪਿਛਲੀ ਖ਼ਬਰ ਨੂਰਮਹਿਲ ਥਾਣੇ ਦੇ ਬਾਹਰ ਲੱਗੇ ਸੰਪਰਕ ਨੰਬਰਾਂ ਵਾਲੇ ਬੋਰਡ ਦੀ ਹਾਲਤ ਤਰਸਯੋਗ ਅਗਲੀ ਖ਼ਬਰ ਨਕੋਦਰ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਦਫ਼ਤਰ ਦਾ ਉਦਘਾਟਨ-ਜਥੇਦਾਰ ਵਡਾਲਾ
Ad Position 24
No active advertisement