ਨੂਰਮਹਿਲ, 17 ਅਪ੍ਰੈਲ (ਤਜਿੰਦਰ ਕੁਮਾਰ)-ਨੂਰਮਹਿਲ ਥਾਣੇ ਦੇ ਸਾਹਮਣੇ ਲੋਕਾਂ ਦੀ ਸੁਵਿਧਾ ਲਈ ਲਾਇਆ ਗਿਆ ਬੋਰਡ ਬਿਲਕੁਲ ਖਰਾਬ ਹੋ ਚੁੱਕਾ ਹੈ | ਬਹੁਤ ਸਾਰੇ ਅਫ਼ਸਰ ਥਾਣਾ ਮੁਖੀ ਰਹਿ ਚੁੱਕੇ ਹਨ ਪਰ ਕਿਸੇ ਦਾ ਵੀ ਧਿਆਨ ਬੋਰਡ ਵੱਲ ਨਹੀਂ ਗਿਆ | ਇਹ ਜੋ ਬੋਰਡ ਪਬਲਿਕ ਲਈ ਥਾਣੇ ਬਾਹਰ ਲਗਾਇਆ ਗਿਆ ਹੈ ਤਾਂ ਕੋਈ ਵੀ ਵਿਅਕਤੀ ਉੱਚ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੇ ਤਾਂ ਬੋਰਡ ਦੇ ਉੱਪਰ ਲਿਖੇ ਹੋਏ ਨੰਬਰਾਂ 'ਤੇ ਸੰਪਰਕ ਕਰ ਸਕੇ ਪਰ ਜੋ ਬੋਰਡ ਦੀ ਹਾਲਤ ਹੋ ਚੁੱਕੀ ਹੈ ਕੋਈ ਸਰਕਾਰੀ ਨੰਬਰ ਪੜਿ੍ਹਆ ਵੀ ਨਹੀਂ ਜਾ ਸਕਦਾ | ਇਸ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਨੇ ਕਿਹਾ ਕਿ ਬੋਰਡ ਜਲਦੀ ਹੀ ਲਿਖਵਾਂ ਦਿੱਤਾ ਜਾਵੇਗਾ |