ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪਿੰਡ ਕੰਗ ਅਰਾਈਆਂ 'ਚ ਨਾੜ ਨੂੰ ਅੱਗ ਲੱਗੀ <br/>

Ad Position 21
No active advertisement
ਅਜੀਤ ਡੈਸਕ 18-04-2026
ਫਿਲੌਰ, 17 ਅਪ੍ਰੈਲ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਕੰਗ ਅਰਾਈਆਂ ਵਿਖੇ ਨਾੜ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਕਿਸਾਨ ਬਲਜੀਤ ਸਿੰਘ, ਓਾਕਾਰ ਸਿੰਘ, ਬੂਟਾ ਸਿੰਘ ਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਉਕਤ ਖੇਤਾਂ 'ਚ ਕੰਬਾਇਨ ਚੱਲ ਰਹੀ ਸੀ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਰਿਹਾ | ਉਨ੍ਹਾਂ ਕਿਹਾ ਕਿ ਨਾੜ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਤੇਜ ਹਵਾ ਚੱਲਣ ਕਾਰਨ ਨੁਕਸਾਨ ਹੋਰ ਵੀ ਵੱਧ ਸਕਦਾ ਸੀ ਪਰ ਫਾਇਰ ਬਿ੍ਗੇਡ ਦੀ ਟੀਮ ਅਤੇ ਆਸ-ਪਾਸ ਦੇ ਪਿੰਡਾਂ ਮੁਠੱਡਾ, ਹਰੀਪੁਰ, ਸ਼ੇਖੂਪੁਰ ਤੇ ਆਲੇ ਦੁਆਲੇ ਦੇ ਲੋਕਾਂ ਨੇ ਮਿਲ ਕੇ ਅੱਗ 'ਤੇ ਕਾਬੂ ਪਾ ਲਿਆ | ਪਿੰਡਾਂ ਵਾਲਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬਿਜਲੀ ਵਿਭਾਗ ਨੂੰ ਵੀ ਹਦਾਇਤ ਕੀਤੀ ਜਾਵੇ ਕਿ ਬਿਜਲੀ ਰਾਤ ਸਮੇਂ ਹੀ ਛੱਡੀ ਜਾਵੇ, ਕਿਉਂਕਿ ਦਿਨ ਵੇਲੇ ਤੇਜ ਹਵਾਵਾਂ ਚੱਲਣ ਕਾਰਨ ਵੀ ਨੁਕਸਾਨ ਹੋ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ 7 ਮੰਜ਼ਿਲਾਂ ਵਲੋਂ ਅੰਬੇਡਕਰ ਜੈਅੰਤੀ 'ਤੇ ਕਰਵਾਇਆ ਜਾਗਿ੍ਤੀ ਸਮਾਗਮ ਅਗਲੀ ਖ਼ਬਰ ਨੂਰਮਹਿਲ ਥਾਣੇ ਦੇ ਬਾਹਰ ਲੱਗੇ ਸੰਪਰਕ ਨੰਬਰਾਂ ਵਾਲੇ ਬੋਰਡ ਦੀ ਹਾਲਤ ਤਰਸਯੋਗ
Ad Position 24
No active advertisement