17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਆਦਮਪੁਰ ਦੇ ਪਹਿਲੇ ਕਿ੍ਕਟ ਮੈਚ 'ਚ ਪੰਜਾਬ ਸੁਪਰ ਕਿੰਗਜ਼ ਦੀ ਸ਼ਾਨਦਾਰ ਜਿੱਤ

Ad Position 21
No active advertisement
ਅਜੀਤ ਡੈਸਕ 18-04-2026
ਆਦਮਪੁਰ, 17 ਅਪ੍ਰੈਲ (ਰਮਨ ਦਵੇਸਰ)-ਆਦਮਪੁਰ ਹਵਾਈ ਅੱਡੇ 'ਤੇ ਖੇਡ ਉਤਸਵ ਸ਼ੁਰੂ ਆਦਮਪੁਰ ਦੇ ਪਹਿਲੇ ਕਿ੍ਕਟ ਮੈਚ 'ਚ ਪੰਜਾਬ ਸੁਪਰ ਕਿੰਗਜ਼ ਦੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਆਦਮਪੁਰ ਹਵਾਈ ਅੱਡੇ 'ਤੇ ਆਯੋਜਿਤ ਖੇਡ ਉਤਸਵ ਦੇ ਹਿੱਸੇ ਵਜੋਂ ਕਿ੍ਕਟ ਮੁਕਾਬਲੇ ਦਾ ਉਦਘਾਟਨ ਉਤਸ਼ਾਹੀ ਮਾਹੌਲ ਵਿਚ ਕੀਤਾ | ਉਦਘਾਟਨੀ ਮੈਚ ਪੰਜਾਬ ਸੁਪਰ ਕਿੰਗਜ਼ ਤੇ ਸਟਾਰ ਸਨਰਾਈਜ਼ਰਜ਼ ਵਿਚਕਾਰ ਖੇਡਿਆ, ਜਿਸ ਵਿਚ ਪੰਜਾਬ ਸੁਪਰ ਕਿੰਗਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 9 ਵਿਕਟਾਂ ਨਾਲ ਇਕ ਪਾਸੜ ਜਿੱਤ ਦਰਜ ਕੀਤੀ | ਮੈਚ ਦਾ ਉਦਘਾਟਨ ਕਾਰਜਕਾਰੀ ਹਵਾਈ ਅੱਡੇ ਦੇ ਨਿਰਦੇਸ਼ਕ ਅਮਿਤ ਕੁਮਾਰ ਨੇ ਪ੍ਰਤੀਕਾਤਮਕ ਬੱਲੇਬਾਜ਼ੀ ਕਰਕੇ ਕੀਤਾ, ਜਿਸ ਨਾਲ ਪੂਰੇ ਤਿਉਹਾਰ ਦੀ ਅਧਿਕਾਰਤ ਸ਼ੁਰੂਆਤ ਹੋਈ | ਇਸ ਤੋਂ ਬਾਅਦ ਸਟਾਰ ਸਨਰਾਈਜ਼ਰਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਨਿਰਧਾਰਤ ਓਵਰਾਂ ਵਿਚ 109 ਦੌੜਾਂ ਦਾ ਟੀਚਾ ਰੱਖਿਆ | ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਸੁਪਰ ਕਿੰਗਜ਼ ਨੇ ਹਮਲਾਵਰ ਤੇ ਸੰਜਮੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ, ਸਿਰਫ ਇਕ ਵਿਕਟ ਦੇ ਨੁਕਸਾਨ 'ਤੇ ਟੀਚਾ ਪ੍ਰਾਪਤ ਕਰ ਲਿਆ | ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਤਾਲਮੇਲ ਦਿਖਾਇਆ ਤੇ ਮੈਚ ਆਸਾਨੀ ਨਾਲ ਜਿੱਤ ਲਿਆ | ਪੰਜਾਬ ਸੁਪਰ ਕਿੰਗਜ ਦੀ ਅਗਵਾਈ ਇੰਸਪੈਕਟਰ ਚਰਨਜੀਤ ਸਿੰਘ ਨੇ ਕੀਤੀ ਜਦਕਿ ਸਟਾਰ ਸਨਰਾਈਜ਼ਰਜ਼ ਦੀ ਅਗਵਾਈ ਅਬਦੁਲ ਲਤੀਫ ਨੇ ਕੀਤੀ | ਇਹ ਖੇਡ ਉਤਸਵ ਸੂਰਜ ਯਾਦਵ (ਮੈਨੇਜਰ ਇਲੈਕਟ੍ਰੀਕਲ) ਤੇ ਮੋਹਨ ਪਵਾਰ (ਮੁੱਖ ਸੁਰੱਖਿਆ ਅਧਿਕਾਰੀ) ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ | ਇਹ ਕਿ੍ਕਟ ਮੈਚ ਖਾਲਸਾ ਇੰਜੀਨੀਅਰਿੰਗ ਕਾਲਜ ਅੰਮਿ੍ਤਸਰ ਦੁਆਰਾ ਸਪਾਂਸਰ ਕੀਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਏਕਮ ਪਬਲਿਕ ਸਕੂਲ ਮਹਿਤਪੁਰ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪਿੰਡ ਤਲਵਣ ਵਿਖੇ ਬਸਪਾ ਦੀ ਮੀਟਿੰਗ
Ad Position 24