ਮਹਿਤਪੁਰ,17 ਅਪ੍ਰੈਲ (ਲਖਵਿੰਦਰ ਸਿੰਘ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜਿਆਂ 'ਚ ਏਕਮ ਪਬਲਿਕ ਸਕੂਲ ਮਹਿਤਪੁਰ ਦੇ 6 ਵਿਦਿਆਰਥੀਆਂ ਨੇ 90% ਤੋਂ ਉੱਪਰ ਤੇ 23 ਵਿਦਿਆਰਥੀਆਂ ਨੇ 80% ਤੋ ਉੱਪਰ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਤੇ ਪਿ੍ੰਸੀਪਲ ਅਮਨਦੀਪ ਕੌਰ ਵਲੋਂ ਸਾਂਝੇ ਤੌਰ 'ਤੇ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਗੁਰਿੰਦਰ ਸਿੰਘ ਨੇ 97%, ਜਸਮੀਤ ਕੌਰ 95%, ਮਨਮੀਤ ਕੌਰ 93.6%, ਰਹਿਮਤਦੀਪ ਕੌਰ 92%, ਜਸ਼ਨਦੀਪ ਕੌਰ 91.6% ਤੇ ਸੁਖਮਨਪ੍ਰੀਤ ਕੌਰ ਨੇ 90%, ਅੰਕ ਪ੍ਰਾਪਤ ਕਰਕੇ ਆਪਣਾ ਨਾਂਅ ਮੈਰਿਟ ਵਿਚ ਦਰਜ ਕਰਵਾਇਆ | ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਗੁਰਿੰਦਰ ਸਿੰਘ ਨੇ ਸਮਾਜਿਕ ਸਿੱਖਿਆ ਵਿਸ਼ੇ 'ਚ 100 'ਚੋਂ 100, ਅੰਗਰੇਜ਼ੀ ਤੇ ਪੰਜਾਬੀ ਵਿਸ਼ੇ 'ਚ 100 ਵਿਚੋਂ 99 ਅੰਕ ਪ੍ਰਾਪਤ ਕਰਕੇ ਕੀਰਤੀਮਾਨ ਸਥਾਪਿਤ ਕੀਤਾ, ਜਦਕਿ 9 ਹੋਰ ਵਿਦਿਆਰਥੀ ਰਹਿਮਤਦੀਪ ਕੌਰ, ਜਸ਼ਨਪ੍ਰੀਤ ਕੌਰ, ਅੰਸ਼ਦੀਪ ਕੌਰ, ਨਵਦੀਪ ਸਿੰਘ, ਮਨਮੀਤ ਕੌਰ, ਜਸਮੀਤ ਕੌਰ, ਜੈਸਮੀਨ ਕੌਰ ਤੇ ਜਸਪ੍ਰੀਤ ਕੌਰ ਨੇ ਪੰਜਾਬੀ ਵਿਸ਼ੇ ਵਿਚ 99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਇਸੇ ਪ੍ਰਕਾਰ ਜਸਮੀਤ ਕੌਰ ਨੇ ਸਮਾਜਿਕ ਸਿੱਖਿਆ ਵਿਸ਼ੇ ਵਿਚ 100 ਵਿਚੋਂ 99 ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਮੈਨੇਜਮੈਂਟ ਵਲੋਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਦਲਜੀਤ ਸਿੰਘ, ਵਾਈਸ ਪਿ੍ੰਸੀਪਲ ਦਲਜੀਤ ਕੌਰ, ਕੋਆਰਡੀਨੇਟਰ ਸਵਪਨਦੀਪ ਕੌਰ, ਬਲਾਕ ਹੈੱਡ ਚੇਤਨਾ ਰਾਜਦੇਵ, ਅਧਿਆਪਕਾਂ 'ਚੋਂ ਦਲਵੀਰ ਕੌਰ, ਦੀਪਤੀ ਕਵਾਤਰਾ, ਰਣਜੋਤ ਸਿੰਘ, ਚੰਦਨ ਸਿੰਘ, ਰੇਖਾ ਸ਼ਰਮਾ, ਜਸਪ੍ਰੀਤ ਕੌਰ ਤੇ ਬਿਨੇਸ਼ ਸ਼ਰਮਾ ਹਾਜ਼ਰ ਸਨ |