ਜਲੰਧਰ, 18 ਅਪ੍ਰੈਲ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ ਵਲੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ | ਉਨ੍ਹਾਂ ਕਿਹਾ ਕਿ ਚੁਣੇ ਗਏ ਸਾਰੇ ਸਰਕਲ ਪ੍ਰਧਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਸੇਵਾ ਦਿੱਤੀ ਗਈ ਹੈ ਉਹ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਪੰਥਕ ਵਿਚਾਰਧਾਰਾ ਵਾਲੇ ਆਗੂ ਅੱਗੇ ਆਉਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਤੰਤਰੀ ਢੰਗ ਨਾਲ ਮੈਂਬਰਾਂ ਦੀ ਭਰਤੀ ਕੀਤੀ ਜਾਵੇਗੀ, ਤਾਂ ਜੋ ਸ਼ਹਿਰ ਵਿਚ ਸ਼ੁਰੂਆਤੀ ਢਾਂਚਾ ਵਧੀਆ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਵਿਗੜੇ ਹੋਏ ਢਾਂਚੇ ਨੂੰ ਮੁੜ ਸੁਰਜੀਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ | ਸ. ਕਿਸ਼ਨਪੁਰਾ ਨੇ ਦੱਸਿਆ ਕਿ ਅੱਜ ਬਣਾਏ ਗਏ ਸਰਕਲ ਪ੍ਰਧਾਨਾਂ 'ਚ ਜਸਵਿੰਦਰ ਸਿੰਘ ਜੱਸਾ ਸਰਕਲ ਪ੍ਰਧਾਨ ਨੰਬਰ 8, ਜਸਵਿੰਦਰ ਸਿੰਘ ਖਾਲਸਾ ਸਰਕਲ ਪ੍ਰਧਾਨ ਨੰਬਰ 3, ਬਚਨ ਸਿੰਘ ਕਾਦੀਆਂ ਸਰਕਲ ਪ੍ਰਧਾਨ ਬਸਤੀ ਸ਼ੇਖ, ਹਰਵਿੰਦਰ ਸਿੰਘ ਜਬੱਲ ਸਰਕਲ ਪ੍ਰਧਾਨ ਬਸਤੀ ਬਾਵਾ ਖੇਲ, ਜਸਵਿੰਦਰ ਸਿੰਘ ਸੱਬਰਵਾਲ ਸਰਕਲ ਪ੍ਰਧਾਨ ਨੰਬਰ 1, ਅਮਰਜੀਤ ਸਿੰਘ ਅਰੋੜਾ ਸਰਕਲ ਪ੍ਰਧਾਨ ਰਾਮਾ ਮੰਡੀ, ਹਰਭਜਨ ਸਿੰਘ ਕਾਹਲੋਂ ਸਰਕਲ ਪ੍ਰਧਾਨ ਮਕਸੂਦਾਂ, ਪਰਮਜੀਤ ਸਿੰਘ ਬਬਲੂ ਸਰਕਲ ਪ੍ਰਧਾਨ ਭਾਰਗੋ ਕੈਂਪ, ਸੁਖਰਾਜ ਸਿੰਘ ਰੰਧਾਵਾ ਸਰਕਲ ਪ੍ਰਧਾਨ ਮਾਡਲ ਹਾਊਸ, ਜਗਜੀਤ ਸਿੰਘ ਬੱਲ ਸਰਕਲ ਪ੍ਰਧਾਨ ਨੰਬਰ 2, ਕੁਲਵੰਤ ਸਿੰਘ ਸੋਨੀ ਭਾਟੀਆ ਸਰਕਲ ਪ੍ਰਧਾਨ ਨੰਬਰ 4, ਦਵਿੰਦਰ ਸਿੰਘ ਲਾਡੋਵਾਲੀ ਸਰਕਲ ਪ੍ਰਧਾਨ ਬਾਰਾਂਦਰੀ, ਨਵਜੀਤ ਸਿੰਘ ਰੰਧਾਵਾ ਸਰਕਲ ਪ੍ਰਧਾਨ ਕਾਲੀਆ ਕਲੋਨੀ, ਬਲਬੀਰ ਸਿੰਘ ਤਲਵੰਡੀ ਸਰਕਲ ਪ੍ਰਧਾਨ ਨੰਬਰ 6 ਅਤੇ ਅਮਰਜੀਤ ਸਿੰਘ ਗੁਰੂ ਗੋਬਿੰਦ ਸਿੰਘ ਨਗਰ ਨੂੰ ਸਰਕਲ ਪ੍ਰਧਾਨ ਮਾਡਲ ਟਾਊਨ ਬਣਾਇਆ ਗਿਆ ਹੈ |