ਜਲੰਧਰ, 18 ਅਪ੍ਰੈਲ (ਜਸਪਾਲ ਸਿੰਘ)-ਕੰਨਿਆਂ ਮਹਾਂ ਵਿਦਿਆਲਿਆ ਵਿਖੇ ਕਰਵਾਏ ਸਾਲਾਨਾ ਇਨਾਮ ਵੰਡ ਸਮਾਗਮ 'ਚ ਮੁੱਖ ਮਹਿਮਾਨ ਪ੍ਰੋਫੈਸਰ ਡਾ. ਅਮਿਤ ਕÏਤਸ (ਪ੍ਰੋਫੈਸਰ, ਸਿੱਖਿਆ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ) ਤੇ ਪ੍ਰੋਫੈਸਰ ਡਾ. ਦੀਪਾ ਕÏਤਸ (ਮੁਖੀ, ਸਿੱਖਿਆ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ) ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ | ਪ੍ਰੋਗਰਾਮ ਵਿਚ ਕੇ. ਐਮ. ਵੀ. ਪ੍ਰਬੰਧਕੀ ਕਮੇਟੀ ਦੇ ਉੱਘੇ ਮੈਂਬਰਾਂ ਜਿਵੇਂ ਡਾ. ਸੁਸ਼ਮਾ ਚਾਵਲਾ (ਵਾਈਸ ਪ੍ਰਧਾਨ), ਡਾ. ਸੁਸ਼ਮਾ ਚੋਪੜਾ (ਸਕੱਤਰ), ਧਰੁਵ ਮਿੱਤਲ (ਖਜ਼ਾਨਚੀ), ਡਾ. ਦੀਪਾਲੀ ਲੂਥਰਾ, ਸ੍ਰੀਮਤੀ ਸ਼ਿਵ ਮਿੱਤਲ ਤੇ ਸ੍ਰੀਮਤੀ ਨੀਰੂ ਕਪੂਰ ਨੇ ਆਪਣੀ ਹਾਜ਼ਰੀ ਲਵਾਈ | ਪ੍ਰੋ. (ਡਾ.) ਅਤੀਮਾ ਸ਼ਰਮਾ ਦਿਵੇਦੀ ਨੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਵਿਦਿਅਕ, ਸਹਿ-ਵਿਦਿਅਕ, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਾਪਤੀਆਂ ਦੀ ਸਾਲਾਨਾ ਰਿਪੋਰਟ ਵੀ ਪੇਸ਼ ਕੀਤੀ | ਡਾ. ਕÏਤਸ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਸਮਾਰੋਹ ਦÏਰਾਨ ਸੰਜਨਾ ਨੂੰ 'ਬੈਸਟ ਸਟੂਡੈਂਟ ਆਫ ਦਿ ਈਅਰ' ਦੇ ਪੁਰਸਕਾਰ ਨਾਲ ਨਿਵਾਜਿਆ | ਇਸ ਤੋਂ ਇਲਾਵਾ, ਵਿਦਿਸ਼ਾ ਠਾਕੁਰ (ਈ. ਸੀ. ਏ. ਵਿਚ ਸਰਬੋਤਮ), ਵਿਸ਼ਾਖਾ ਨਈਅਰ (ਰਚਨਾਤਮਕ ਲੇਖਣ), ਸ਼ਰਨਿਆ ਸ਼ਰਮਾ (ਸਮਾਜ ਸੇਵਾ ਲਈ ਸਰਵੋਤਮ ਹੋਸਟਲ ਵਿਦਿਆਰਥਣ) ਤੇ ਕ੍ਰਿਸ਼ਿਕਾ ਤੇ ਨਵਦੀਪ ਨੂੰ 'ਬੈਸਟ ਪਲੇਅਰ ਆਫ ਦਿ ਈਅਰ' ਦੇ ਪੁਰਸਕਾਰ ਦਿੱਤੇ ਗਏ ¢ ਸਮਾਰੋਹ ਵਿਚ ਅਕਾਦਮਿਕ ਉੱਤਮਤਾ, ਐਨ. ਸੀ. ਸੀ., ਉੱਦਮਤਾ ਤੇ ਨਵੀਨਤਾ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਵਿਚ 200 ਤੋਂ ਵੱਧ ਪੁਰਸਕਾਰ ਵੰਡੇ ਗਏ | ਮੈਡਮ ਡਾਇਰੈਕਟਰ ਨੇ ਇਸ ਸਫਲ ਆਯੋਜਨ ਲਈ ਕਾਮਰਸ ਵਿਭਾਗ ਦੀ ਮੁਖੀ ਡਾ. ਨੀਰਜ ਮੈਣੀ ਤੇ ਡਾ. ਰਸ਼ਮੀ ਦੇ ਯਤਨਾਂ ਦੀ ਸ਼ਲਾਘਾ ਕੀਤੀ¢