16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਆਦਮਪੁਰ ਆਈ. ਟੀ. ਆਈ. ਦਾ 2 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਨਵੀਨੀਕਰਨ-ਪਵਨ ਟੀਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਆਦਮਪੁਰ , 18 ਅਪ੍ਰੈਲ (ਹਰਪ੍ਰੀਤ ਸਿੰਘ)-ਆਈ. ਟੀ. ਆਈ. ਆਦਮਪੁਰ ਦੇ ਪਿ੍ੰਸੀਪਲ ਪੁਸ਼ਪਿੰਦਰ ਸਿੰਘ ਸਮੇਤ ਸਮੂਹ ਸਟਾਫ ਵਲੋਂ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਮੀਟਿੰਗ ਦੌਰਾਨ ਸਟਾਫ ਵਲੋਂ ਪਵਨ ਕੁਮਾਰ ਨੂੰ ਆਈ. ਟੀ. ਆਈ. ਦਾ ਨਾਂਅ ਬਦਲਣ ਤੇ ਇਸ ਨੂੰ ਅਪਗ੍ਰੇਡ ਕਰਾਉਣ ਦੀਆਂ ਵਧਾਈਆਂ ਦਿੱਤੀਆਂ | ਮੀਟਿੰਗ ਦੌਰਾਨ ਪਵਨ ਕੁਮਾਰ ਟੀਨੂੰ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਮੌਕੇ ਪੰਜਾਬ ਸਰਕਾਰ ਵਲੋਂ ਆਦਮਪੁਰ ਆਈ. ਟੀ. ਆਈ. ਦਾ ਨਾਂਅ ਬਦਲ ਕੇ ਡਾਕਟਰ ਬੀ. ਆਰ. ਅੰਬੇਡਕਰ ਦੇ ਨਾਂਅ ਰੱਖ ਕੇ ਸੰਸਥਾ ਨੂੰ ਅਪਗ੍ਰੇਡ ਕਰਨ ਲਈ 2 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮੈਂ ਇਹ ਆਈ. ਟੀ. ਆਈ. ਬੜੀ ਚਾਵਾਂ ਤੇ ਰੀਜ ਨਾਲ ਬਣਾਈ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਪਿਛਲੀ ਕਾਂਗਰਸ ਸਰਕਾਰ ਕਾਰਜ ਕਾਲ ਦੌਰਾਨ ਇਸ ਆਈ. ਟੀ. ਆਈ. 'ਤੇ ਕੋਈ ਧਿਆਨ ਨਾ ਦੇਣ ਕਰਕੇ ਬੰਦ ਹੋਣ ਦੇ ਕੰਢੇ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਾ ਸਿਰਫ਼ ਇਸ ਨੂੰ ਮੁੜ ਚਾਲੂ ਕੀਤਾ, ਸਗੋਂ ਹੁਣ ਇਸ ਨੂੰ ਹਾਈ-ਟੈਕ ਬਣਾਉਣ ਦਾ ਕਾਰਜ ਵੀ ਸ਼ੁਰੂ ਕਰ ਦਿੱਤਾ ਹੈ | ਮੀਟਿੰਗ ਦੌਰਾਨ ਪਿ੍ੰਸੀਪਲ ਤੇ ਸਮੂਹ ਸਟਾਫ਼ ਮੈਂਬਰਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ | ਮੀਟਿੰਗ ਦੌਰਾਨ ਪਿ੍ੰਸੀਪਲ ਪੁਸ਼ਪਿੰਦਰ ਸਿੰਘ, ਸੁਖਵਿੰਦਰ ਕੌਰ ਸੁਪਰਡੈਂਟ, ਬਲਰਾਜ ਸਿੰਘ ਟ੍ਰੇਨਿੰਗ ਅਫਸਰ, ਅਸ਼ਵਨੀ ਕੁਮਾਰ, ਸੰਜੀਵ ਕੁਮਾਰ ਦੋਨੋਂ ਇੰਸਟਰਕਟਰ, ਗੁਰਲਾਲ ਸਿੰਘ ਸੀਨੀਅਰ ਸਹਾਇਕ, ਅਰੁਣ ਕਮਾਲ ਕਲਾਰਕ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਵਿਖੇ ਹਾਊਸ ਮੀਟਿੰਗ ਅਗਲੀ ਖ਼ਬਰ ਇੰਪੀਰੀਅਲ ਸਕੂਲ ਆਦਮਪੁਰ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24