16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰਾਉਵਾਲੀ ਮੋੜ 'ਤੇ ਖੂਨੀ ਹਾਦਸਾ, ਕਈ ਜ਼ਖ਼ਮੀ

Ad Position 21
repet_subhas-goyals [Copy P29]
ਹਾਦਸੇ ਮਗਰੋਂ ਜਾਂਚ ਕਰਦੇ ਹੋਏ ਪੁਲਿਸ ਮੁਲਾਜ਼ਮ | (ਵਿਚਕਾਰ) ਹਾਦਸੇ ਮਗਰੋਂ ਨੁਕਸਾਨਿਆ ਗਿਆ ਮੋਟਰਸਾਈਕਲ (ਸੱਜੇ) ਹਸਪਤਾਲ ਦਾਖਲ ਮੋਟਰਸਾਈਕਲ ਸਵਾਰ ਹਰਦੀਪ ਸਿੰਘ ਦੀ ਤਸਵੀਰ | <br/> 19-04-2026
ਮਕਸੂਦਾਂ, 18 ਅਪ੍ਰੈਲ (ਸੌਰਵ ਮਹਿਤਾ)-ਜਲੰਧਰ-ਭੋਗਪੁਰ ਮਾਰਗ 'ਤੇ ਰਾਉਵਾਲੀ ਮੋੜ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਨੇ ਜਿਥੇ ਇਕ ਨੌਜਵਾਨ ਦੀ ਜ਼ਿੰਦਗੀ ਨੂੰ ਮੌਤ ਨਾਲ ਜੂਝਣ ਲਈ ਮਜਬੂਰ ਕਰ ਦਿੱਤਾ | ਜਾਣਕਾਰੀ ਅਨੁਸਾਰ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ, ਵਾਸੀ ਪਿੰਡ ਬਿਆਸ, ਆਪਣੇ ਮੋਟਰਸਾਈਕਲ 'ਤੇ ਜਲੰਧਰ ਤੋਂ ਆਪਣੇ ਪਿੰਡ ਵਾਪਸ ਜਾ ਰਿਹਾ ਸੀ | ਜਿਵੇਂ ਹੀ ਹਰਦੀਪ ਸਿੰਘ ਰਾਉਵਾਲੀ ਮੋੜ ਦੇ ਨੇੜੇ ਪਹੁੰਚਿਆ, ਭੋਗਪੁਰ ਵਲੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਆਪਣੇ ਅੱਗੇ ਚੱਲ ਰਹੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਆਟੋ ਤੁਰੰਤ ਪਲਟ ਗਿਆ | ਇਸ ਦੌਰਾਨ ਕਾਰ ਦਾ ਸੰਤੁਲਨ ਵੀ ਵਿਗੜ ਗਿਆ ਅਤੇ ਉਹ ਸੜਕ ਦੇ ਦੂਜੇ ਪਾਸੇ ਵੱਲ ਬੇਕਾਬੂ ਹੋ ਕੇ ਲੰਘ ਗਈ | ਓਧਰੋਂ ਆ ਰਹੇ ਹਰਦੀਪ ਸਿੰਘ ਨੂੰ ਇਸ ਬੇਕਾਬੂ ਕਾਰ ਨੇ ਸਿੱਧੀ ਟੱਕਰ ਮਾਰੀ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਸੂਤਰਾਂ ਅਨੁਸਾਰ ਕਾਰ ਚਾਲਕ ਇਕ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ, ਜੋ ਆਪਣੇ ਪੁੱਤਰ ਸਮੇਤ ਗੱਡੀ 'ਚ ਸਵਾਰ ਸੀ | ਹੈਰਾਨੀ ਦੀ ਗੱਲ ਇਹ ਹੈ ਕਿ ਜਿਥੇ ਮੋਟਰਸਾਈਕਲ ਸਵਾਰ ਹਰਦੀਪ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉੱਥੇ ਕਾਰ ਸਵਾਰ ਤੇ ਆਟੋ ਵਿਚ ਬੈਠੇ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ | ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ ਮਨੁੱਖਤਾ ਦਾ ਫਰਜ਼ ਨਿਭਾਉਂਦੇ ਹੋਏ ਜ਼ਖ਼ਮੀ ਹਰਦੀਪ ਸਿੰਘ ਨੂੰ ਤੁਰੰਤ ਪਠਾਨਕੋਟ ਚੌਕ ਨੇੜੇ ਇਕ ਨਿੱਜੀ ਹਸਪਤਾਲ ਵਿਚ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਦੂਜੇ ਪਾਸੇ ਲੋਕਾਂ ਵਲੋਂ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਥਾਣਾ ਮਕਸੂਦਾ ਦੀ ਪੁਲਿਸ ਮੌਕੇ 'ਤੇ ਪਹੁੰਚੀ | ਇਸ ਘਟਨਾ ਦਾ ਸਭ ਤੋਂ ਸ਼ਰਮਨਾਕ ਤੇ ਚਿੰਤਾਜਨਕ ਪੱਖ ਉਸ ਵੇਲੇ ਸਾਹਮਣੇ ਆਇਆ ਜਦ ਸ਼ਾਮ ਢਲਦੇ ਹੀ ਕੁਝ ਨਸ਼ੇੜੀਆਂ ਤੇ ਲੁਟੇਰਿਆਂ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਲਿਆ | ਜਾਣਕਾਰੀ ਮੁਤਾਬਕ ਚੋਰਾਂ ਨੇ ਕਾਰ, ਆਟੋ ਤੇ ਮੋਟਰਸਾਈਕਲ 'ਚੋਂ ਬੈਟਰੀਆਂ, ਹੋਰਨ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਇਹ ਸਭ ਕੁਝ ਖੁੱਲ੍ਹੇਆਮ ਸੜਕ 'ਤੇ ਹੋਇਆ, ਪਰ ਕੋਈ ਰੋਕਣ ਵਾਲਾ ਨਹੀਂ ਸੀ | ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ 40 ਲੱਖ ਵਿਚ ਦੇ ਸਕਦਾ ਹੈ ਆਪਣੀ ਪਾਰਕਿੰਗ ਦਾ ਠੇਕਾ ਅਗਲੀ ਖ਼ਬਰ ਆਦਰਸ਼ ਨਗਰ 'ਚ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਦਿਖਾਈ ਮਨੁੱਖਤਾ ਦੀ ਮਿਸਾਲ-ਸੁਖਮਿੰਦਰ ਸਿੰਘ ਰਾਜਪਾਲ
Ad Position 24