ਸ਼ਾਹਕੋਟ, 18 ਅਪ੍ਰੈਲ (ਬਾਂਸਲ)-ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਹਿਸੀਲ ਸ਼ਾਹਕੋਟ 'ਚ ਪਸ਼ੂਆਂ ਦੀ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੇ 8ਵੇਂ ਗੇੜ ਦੀ ਸ਼ੁਰੂਆਤ ਸ੍ਰੀ ਠਾਕੁਰ ਦੁਆਰਾ ਗਊਸ਼ਾਲਾ ਸ਼ਾਹਕੋਟ ਤੋਂ ਕੀਤੀ ਗਈ | ਸ਼ਾਹਕੋਟ ਦੇ ਸੀਨੀਅਰ ਵੈਟਰਨਰੀ ਅਫ਼ਸਰ ਡਾਕਟਰ ਅਮਨਦੀਪ ਤੇ ਵੈਟਰਨਰੀ ਅਫ਼ਸਰ ਡਾ. ਗੁਲਸ਼ਨਪ੍ਰੀਤ ਸਿੰਘ ਦੀ ਟੀਮ ਵਲੋਂ ਸ਼ਾਹਕੋਟ ਖੇਤਰ ਵਿਚ ਮੱਝਾਂ ਤੇ ਗਾਵਾਂ ਨੂੰ ਮੂੰਹ ਖੁਰ ਤੋਂ ਬਚਾਅ ਦੇ ਟੀਕੇ ਲਾਏ ਗਏ | ਉਨ੍ਹਾਂ ਦੱਸਿਆ ਕਿ ਸ਼ਾਹਕੋਟ ਤਹਿਸੀਲ 'ਚ 30 ਮਈ ਤੱਕ ਕਰੀਬ 34 ਹਜ਼ਾਰ ਪਸ਼ੂਆਂ ਦਾ ਟੀਕਾਕਰਨ ਕੀਤਾ ਜਾਵੇਗਾ | ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਦÏਰਾਨ ਆਪਣੇ ਪਸ਼ੂਆਂ ਦਾ ਟੀਕਾਕਰਨ ਕਰਵਾ ਲਿਆ ਜਾਵੇ | ਇਸ ਮÏਕੇ ਸੁਰਿੰਦਰ ਮੋਹਨ ਮਲਹੋਤਰਾ ਪ੍ਰਧਾਨ ਗਊਸ਼ਾਲਾ ਅਤੇ ਰਮਨ ਗੁਪਤਾ ਵੀ ਹਾਜ਼ਰ ਸਨ |