ਜੰਡਿਆਲਾ ਮੰਜਕੀ, 18 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਦੇ ਲੰਬਾ ਸਮਾਂ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਪ੍ਰਧਾਨ ਤੇ ਹੋਰ ਵੱਖ-ਵੱਖ ਅਹੁਦਿਆਂ ਤੇ ਰਹੇ ਬਾਬਾ ਰਜਿੰਦਰ ਸਿੰਘ ਜੌਹਲ ਨਮਿਤ ਅਖੰਡ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਭੂਮੀਆ ਜੀ, ਥਾਬਲਕੇ ਰੋਡ ਜੰਡਿਆਲਾ ਵਿਚ ਕਰਵਾਇਆ | ਅਖੰਡ ਪਾਠ ਦੇ ਭੋਗ ਉਪਰੰਤ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲਿਆਂ ਨੇ ਕੀਰਤਨ ਕੀਤਾ | ਅੰਤਿਮ ਅਰਦਾਸ ਸਮਾਗਮ 'ਚ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵੱਖ-ਵੱਖ ਪਾਰਟੀਆਂ ਦੇ ਆਗੂ ਪੁੱਜੇ ਹੋਏ ਸਨ, ਜਿਨ੍ਹਾਂ ਵਿਚ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਸਾਬਕਾ ਰਾਜ ਸਭਾ ਮੈਂਬਰ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਸ਼ਮਸ਼ੇਰ ਸਿੰਘ ਦੂਲੋ, ਸਾਬਕਾ ਕੈਬਨਿਟ ਮੰਤਰੀ ਅਮਰਜੀਤ ਸਿੰਘ ਸਮਰਾ, ਸਾਬਕਾ ਜੰਗਲਾਤ ਮੰਤਰੀ ਸੁਰਿੰਦਰਪਾਲ ਸਿੰਘ ਥੰਮਣਵਾਲ, ਵਿਧਾਇਕ ਪ੍ਰਗਟ ਸਿੰਘ, ਡਾ. ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ ਕਾਂਗਰਸ, ਐਸ. ਜੀ. ਪੀ. ਸੀ. ਮੈਂਬਰ ਪਰਮਜੀਤ ਸਿੰਘ ਰਾਏਪੁਰ, ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਰਹੇ ਡਾ. ਲਖਵਿੰਦਰ ਸਿੰਘ ਜੌਹਲ, ਰਾਜਪਾਲ ਸਿੰਘ ਅਟਵਾਲ, ਬੀਬੀ ਬਲਵੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਖਾਲਸਾ ਕਾਲਜ ਜਲੰਧਰ, ਕਾਂਗਰਸੀ ਆਗੂ ਰਾਜਿੰਦਰ ਪਾਲ ਸਿੰਘ ਰੰਧਾਵਾ, ਸ਼ਿਵਕੰਵਰ ਸਿੰਘ ਸੰਧੂ, ਪਰਮਜੀਤ ਸਿੰਘ ਜੌਹਲ, ਬਲਾਕ ਪ੍ਰਧਾਨ ਬਲਜੀਤ ਸਿੰਘ ਜੌਹਲ, ਭਾਜਪਾ ਆਗੂ ਅਵਤਾਰ ਸਿੰਘ ਰਾਮੇਵਾਲ, ਮੱਖਣ ਪੱਲਣ ਚੇਅਰਮੈਨ ਸੈਣ ਸਮਾਜ ਵੈਲਫੇਅਰ ਬੋਰਡ ਪੰਜਾਬ, ਸਰਪੰਚ ਕਮਲਜੀਤ ਸਿੰਘ ਸਹੋਤਾ, ਕਾਮਰੇਡ ਸੁਖਪ੍ਰੀਤ ਸਿੰਘ ਜੌਹਲ, ਕਾਮਰੇਡ ਵਿਜੇ ਧਰਨੀ, ਮਾਰਕੀਟ ਕਮੇਟੀ ਦੇ ਸਾਬਕਾ ਸਾਬਕਾ ਚੇਅਰਮੈਨ ਹਰਭੁਪਿੰਦਰ ਸਿੰਘ ਸਮਰਾ, ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਤੇ ਪਤਵੰਤੇ ਹਾਜ਼ਰ ਸਨ | ਇਸ ਮੌਕੇ ਬਾਬਾ ਜੌਹਲ ਦੇ ਵੱਡੇ ਬੇਟੇ ਜਤਿੰਦਰ ਸਿੰਘ ਜੌਹਲ ਨੂੰ ਦਸਤਾਰ ਭੇਟ ਕੀਤੀ ਗਈ | ਬਾਬਾ ਜੌਹਲ ਦੇ ਪੋਤਰੇ ਗੱਜਣ ਇਸ਼ਬੀਰ ਸਿੰਘ ਨੇ ਵੀ ਬਾਬਾ ਜੌਹਲ ਨਾਲ ਸੰਬੰਧਿਤ ਸੰਗਤਾਂ ਸਾਹਮਣੇ ਵਿਚਾਰ ਪੇਸ਼ ਕੀਤੇ |