14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਡਾ. ਅੰਬੇਡਕਰ ਦਾ 135ਵਾਂ ਜਨਮ ਦਿਨ ਤੇ ਫੈਡਰੇਸ਼ਨ ਦਾ 31ਵਾਂ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 20-04-2026
ਜਲੰਧਰ, 19 ਅਪ੍ਰੈਲ (ਜਸਪਾਲ ਸਿੰਘ)-ਦੇਸ਼ ਭਗਤ ਯਾਦਗਾਰ ਜਲੰਧਰ ਵਿਖ਼ੇ ਚੇਅਰਮੈਨ ਜਸਬੀਰ ਸਿੰਘ ਪਾਲ, ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਤੇ ਵਾਈਸ ਚੇਅਰਮੈਨ ਬਲਰਾਜ ਕੁਮਾਰ ਅਮਰਜੀਤ ਖਟਕੜ ਸਲਾਹਕਾਰ ਤੇ ਪਿ੍ੰਸੀਪਲ ਕਿ੍ਸ਼ਨ ਲਾਲ ਫਰੀਦਕੋਟ ਦੀ ਅਗਵਾਈ ਵਿਚ ਕਾਨਫ਼ਰੰਸ ਹੋਈ, ਜਿਸ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਨ ਤੇ ਫੇਡਰੇਸ਼ਨ ਦਾ 31ਵਾਂ ਸਥਾਪਨਾ ਦਿਵਸ ਮਨਾਇਆ | ਇਸ ਮੌਕੇ ਗੁਰੂ ਰਵਿਦਾਸ ਜੀ ਦਾ ਵਿਸ਼ਾਲ ਧਾਰਮਿਕ ਸਥਾਨ ਤੇ ਚਰਨ ਗੰਗਾ ਖੁਰਾਲਗੜ੍ਹ ਦੇ ਮੁਖ ਸੇਵਾਦਾਰ ਸੰਤ ਸੁਰਿੰਦਰ ਦਾਸ ਨੇ ਆਪਣੇ ਵਿਚਾਰਾਂ ਰਹੀ ਫੈਡਰੇਸ਼ਨ ਵਲੋਂ ਭਾਰਤੀ ਸੰਵਿਧਾਨ ਤੇ ਰਾਖਵਾਂਕਰਨ ਬਚਾਓ, ਸਮਾਜ ਦੇ ਕਮਜ਼ੋਰ ਤਬਕੇ ਨੂੰ ਸੰਵਿਧਾਨ ਨੂੰ ਬਚਾਉਣ ਅਤੇਸਮਾਜ ਦੇ ਕਮਜ਼ੋਰ ਤਬਕਿਆਂ ਲਈ ਚਲਾਏ ਜਾ ਰਹੇ ਅੰਦੋਲਨ ਦੀ ਪ੍ਰਸੰਸਾਂ ਕੀਤੀ | ਉਨ੍ਹਾਂ ਨੇ ਮਾਨਵਤਾ ਤੇ ਮਨੁੱਖਤਾ ਦੇ ਭਲੇ ਲਈ ਹੋਰ ਮਜਬੂਤੀ ਨਾਲ ਕੰਮ ਕਰਨ ਦਾ ਅਸ਼ੀਰਵਾਦ ਦਿੰਦੇ ਹੋਏ ਐਲਾਨ ਕੀਤਾ ਕੇ ਕਿ ਜਥੇਬੰਦੀ ਦਾ ਵੱਧ ਚੜ੍ਹ ਕੇ ਸਾਥ ਦਵਾਂਗੇੇ | ਇਸ ਮੌਕੇ ਰਾਜ ਸਭਾ ਮੈਂਬਰ ਕਰਮਬੀਰ ਬੋਧ ਨੇ ਸਰਕਾਰਾਂ ਵਲੋ ਭਾਰਤੀ ਸੰਵਿਧਾਨ ਵਿਚ ਗਰੀਬਾਂ ਮਹਿਲਾਵਾਂ ਘੱਟ ਗਿਣਤੀਆ ਦੇ ਹੱਕਾਂ ਦੀ ਰਾਖੀ ਨਾ ਕਰਨ 'ਤੇ ਕੇਂਦਰ ਅਤੇ ਰਾਜ ਸਾਰਕਰਾਂ ਦੀ ਅਲੋਚਨਾ ਕੀਤੀ | ਇਸ ਮੌਕੇ ਸੰਤ ਤੇਜਾ ਸਿੰਘ ਐਮ. ਏ. ਮੁਖੀ ਗੁਰੂਸਰ ਡੇਰਾ ਖੁੱਡਾ ਤੇ ਸੰਤ ਜਸਪਾਲ ਸਿੰਘ ਗੱਦੀ ਨਸ਼ੀਨ ਉਡਰਾਂ ਨੇ ਵੀ ਆਪਣੇ ਵਿਚਾਰਾਂ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਮਾਜ ਦੇ 31 ਨੁਕਤਿਆਂ 'ਤੇ ਸਮਾਜ ਵਲੋਂ ਵਧੀਕ ਮੁਖ ਸਕੱਤਰ ਰਮੇਸ਼ ਕੁਮਾਰ ਵਲੋਂ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੂੰ ਪੇਸ਼ ਕੀਤੀ ਜਾ ਚੁੱਕੀ ਰਿਪੋਰਟ ਨੂੰ ਅਮਲੀ ਜਾਮਾ ਪਹਿਨਉਣ ਜਾਵੇ ਪ੍ਰਧਾਨਗੀ ਮੰਡਲ ਨੇ ਪੰਜਾਬ ਸਰਕਾਰ ਦੇ ਦਲਿਤ ਤੇ ਪੱਛੜੇ ਵਤੀਰੇ ਵਿਰੁੱਧ ਵਿਧਾਨ ਸਭਾ ਚੋਣਾਂ 2027 ਵਿਚ ਸੁਪੜਾ ਸਾਫ ਕਰਨ ਦਾ ਮਤਾ ਪਾਸ ਕੀਤਾ | ਇਸ ਮੌਕੇ ਜਸਬੀਰ ਸਿੰਘ ਪਾਲ ਚੇਅਰਮਨ ਦੀ ਅਗਵਾਈ ਵਿਚ 5 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਅਤੇ ਇਸ ਕਮੇਟੀ ਨੂੰ ਸਾਰੇ ਫੈਲਸੇ ਕਰਨ ਦਾ ਅਧਿਕਾਰ ਦਿੱਤਾ | ਇਸ ਦੌਰਾਨ ਜਸਬੀਰ ਸਿੰਘ ਪਾਲ, ਬਲਰਾਜ ਕੁਮਾਰ, ਅਮਰਜੀਤ ਖਟਕੜ, ਸਤਵੰਤ ਤੂਰਾ, ਸੁੱਖਵਿੰਦਰ ਕਾਲੀ, ਸੁਭਾਸ਼ ਚੰਦਰ, ਹਰਵਿੰਦਰ ਸਿੰਘ ਬਲਦੇਵ ਸਿੰਘ ਧੁਗਾ, ਮਨਿੰਦਰ ਸਿੰਘ ਬਲਜੀਤ ਸਿੰਘ, ਮਨੋਹਰ ਲਾਲ, ਗੁਰਜੰਟ ਸਿੰਘ, ਵੀਰ ਸਿੰਘ ਬਲਵੰਤ ਸਿੰਘ, ਭੁਪਿੰਦਰ ਸਿੰਘ, ਬੰਤ ਸਿੰਘ, ਗੁਰਜਿੰਦਰ ਪਾਲ ਆਦਿ ਬੁਲਾਰਿਆ ਨੇ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਚਲਾਨ ਤੋਂ ਬਾਅਦ ਨੌਜਵਾਨ ਨੇ ਮੋਟਰਸਾਈਕਲ ਨੂੰ ਲਾਈ ਅੱਗ <br/> ਅਗਲੀ ਖ਼ਬਰ ਈ.ਡੀ. ਵਲੋਂ ਬੰਗਾਲ 'ਚ ਡੀ.ਸੀ.ਪੀ. ਤੇ ਇਕ ਕਾਰੋਬਾਰੀ 'ਤੇ ਛਾਪੇਮਾਰੀ
Ad Position 24