14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਚਲਾਨ ਤੋਂ ਬਾਅਦ ਨੌਜਵਾਨ ਨੇ ਮੋਟਰਸਾਈਕਲ ਨੂੰ ਲਾਈ ਅੱਗ <br/>

Ad Position 21
No active advertisement
ਅਜੀਤ ਡੈਸਕ 20-04-2026
ਨਕੋਦਰ, 19 ਅਪ੍ਰੈਲ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਸਥਾਨਕ ਸ਼ੰਕਰ ਰੋਡ 'ਤੇ ਜਲਘਰ ਨੇੜੇ ਅੱਜ ਇਕ ਮੋਟਰਸਾਈਕਲ ਤੋਂ ਪਟਾਕੇ ਵਰਗੀ ਆਵਾਜ਼ 'ਤੇ ਪੁਲਿਸ ਵਲੋਂ ਚਲਾਨ ਕੱਟਣ ਨੂੰ ਲੈ ਕੇ ਮੋਟਰਸਾਈਕਲ ਵਾਲੇ ਨੌਜਵਾਨ ਨੇ ਗੁੱਸੇ 'ਚ ਆਪਣੇ ਮੋਟਰਸਾਈਕਲ ਨੂੰ ਸੜਕ ਵਿਚਕਾਰ ਸੁੱਟ ਕੇ ਅੱਗ ਲਾ ਦਿੱਤੀ | ਮੋਟਰਸਾਈਕਲ ਨੂੰ ਅੱਗ ਲੱਗਦੇ ਹੀ ਅੱਗ ਦੀਆਂ ਲਪਟਾਂ ਉੱਚੀ-ਉੱਚੀ ਉੱਠ ਗਈਆਂ | ਸਾਰਾ ਟ੍ਰੈਫਿਕ ਜਾਮ ਹੋ ਗਿਆ ਤੇ ਲੋਕਾਂ ਦਾ ਜਮਘਟਾ ਇਕੱਠਾ ਹੋ ਗਿਆ | ਮੌਕੇ 'ਤੇ ਫਾਇਰ ਬਿ੍ਗੇਡ ਦੀ ਗੱਡੀ ਨੇ ਆ ਕੇ ਅੱਗ ਬੁਝਾਈ | ਪੁਲਿਸ ਨੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਨੌਜਵਾਨ, ਜਿਸ ਨੇ ਮੋਟਰਸਾਈਕਲ ਨੂੰ ਅੱਗ ਲਾਈ ਸੀ, ਉਸ ਨੂੰ ਹਿਰਾਸਤ 'ਚ ਲੈ ਲਿਆ ਹੈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਨਾਲ ਲੱਗਦੀ ਦੁੱਧ ਦੀ ਡੇਅਰੀ ਤੋਂ ਦੁੱਧ ਲੈਣ ਆਇਆ | ਮੋਟਰਸਾਈਕਲ ਤੋਂ ਪਟਾਕੇ ਦੀ ਆਵਾਜ਼ ਆਉਣ 'ਤੇ ਪੁਲਿਸ ਵਲੋਂ ਉਸ ਦਾ ਚਲਾਨ ਕੱਟਣ ਨੂੰ ਲੈ ਕੇ ਇਹ ਘਟਨਾ ਹੋਈ | ਨੌਜਵਾਨ ਨੇ ਆਪਣਾ ਨਾਂਅ ਬਲਜੀਤ ਸਿੰਘ ਦੱਸਿਆ ਜੋ ਗੋਹੀਰ ਪਿੰਡ ਦਾ ਨਿਵਾਸੀ ਹੈ | ਮੌਕੇ 'ਤੇ ਪਹੁੰਚੇ ਥਾਣਾ ਸਦਰ ਐਸ.ਐਚ. ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਹੁਣ ਮੌਕੇ 'ਤੇ ਪਹੁੰਚੇ ਹਨ | ਮੋਟਰਸਾਈਕਲ ਤੋਂ ਪਟਾਕੇ ਦੀ ਆਵਾਜ਼ ਹੋਣ 'ਤੇ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਚਲਾਨ ਕੱਟਣ ਦੀ ਗੱਲ ਕਹੀ | ਪਰ ਉਸ ਨੇ ਆਪਣੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ | ਉਨ੍ਹਾਂ ਕਿਹਾ ਕਿ ਮੋਟਰਸਾਈਕਲ ਨੂੰ ਅੱਗ ਲਾਉਣ ਦਾ ਮਾਮਲਾ ਸ਼ੱਕ ਦੇ ਘੇਰੇ 'ਚ ਹੈ | ਪੁਲਿਸ ਜਾਂਚ ਕਰ ਰਹੀ ਹੈ | ਜਾਂਚ ਕਰਨ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ |

Ad Position 22
No active advertisement
ਪਿਛਲੀ ਖ਼ਬਰ ਕੂੜਾ ਪ੍ਰਬੰਧਨ ਦੇ ਕੰਮ 'ਚ ਤੇਜ਼ੀ ਨਾ ਆਈ ਤਾਂ ਸਵੱਛਤਾ ਸਰਵੇਖਣ ਵਿਚ ਪਛੜ ਸਕਦੈ ਜਲੰਧਰ ਅਗਲੀ ਖ਼ਬਰ ਡਾ. ਅੰਬੇਡਕਰ ਦਾ 135ਵਾਂ ਜਨਮ ਦਿਨ ਤੇ ਫੈਡਰੇਸ਼ਨ ਦਾ 31ਵਾਂ ਸਥਾਪਨਾ ਦਿਵਸ ਮਨਾਇਆ
Ad Position 24