ਕੋਲਕਾਤਾ, 19 ਅਪ੍ਰੈਲ (ਪੀ. ਟੀ. ਆਈ.)-ਅਧਿਕਾਰੀਆਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਐਤਵਾਰ ਨੂੰ ਕੋਲਕਾਤਾ ਪੁਲਿਸ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸਿਨਹਾ ਬਿਸਵਾਸ ਅਤੇ ਇੱਕ ਸਥਾਨਕ ਕਾਰੋਬਾਰੀ ਦੇ ਅਹਾਤੇ 'ਤੇ ਛਾਪਾ ਮਾਰਿਆ¢ ਇਹ ਕਾਰਵਾਈ ਚੋਣਾਂ ਵਾਲੇ ਸੂਬੇ ਵਿੱਚ ਇੱਕ ਕਥਿਤ ਅਪਰਾਧੀ ਅਤੇ ਉਸ ਨਾਲ ਜੁੜੇ ਇੱਕ ਸਿੰਡੀਕੇਟ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਸੀ¢ਬਿਸਵਾਸ ਦੇ ਦੋ ਅਹਾਤੇ, ਜਿਸ ਵਿੱਚ ਬਾਲੀਗੰਜ ਖੇਤਰ ਵਿੱਚ ਉਸਦਾ ਘਰ ਸ਼ਾਮਲ ਹੈ ਅਤੇ ਸਨ ਐਂਟਰਪ੍ਰਾਈਜ਼ ਨਾਮਕ ਇੱਕ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ, ਕਾਰੋਬਾਰੀ ਜੋਏ ਕਾਮਦਾਰ ਦੇ ਇੱਕ ਅਹਾਤੇ 'ਤੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ ਐੱਮ ਐੱਲ ਏ) ਦੀਆਂ ਧਾਰਾਵਾਂ ਤਹਿਤ ਛਾਪੇਮਾਰੀ ਕੀਤੀ ਗਈ¢ਅਧਿਕਾਰੀੇ ਕਾਮਦਾਰ ਨੂੰ ਪੁੱਛਗਿੱਛ ਲਈ ਸਥਾਨਕ ਈ ਡੀ ਦਫ਼ਤਰ ਲੈ ਕੇ ਗਏ ਅਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਅਧਿਕਾਰੀਆਂ ਨੇ ਕਿਹਾ ਕਿ ਬਿਸਵਾਸ ਜੋ ਕਿ ਪੱਛਮੀ ਬੰਗਾਲ ਅਤੇ ਕੋਲਕਾਤਾ ਪੁਲਿਸ ਭਲਾਈ ਕਮੇਟੀ ਦੇ ਮੁੱਖ ਕੋਆਰਡੀਨੇਟਰ ਅਤੇ ਨੋਡਲ ਅਧਿਕਾਰੀ ਹਨ, ਉਸਦੇ ਅਹਾਤੇ 'ਤੇ ਮÏਜੂਦ ਨਹੀਂ ਸਨ | ਇਹ ਕਾਰਵਾਈ ਬਿਸਵਾਜੀਤ ਪੋਦਾਰ ਉਰਫ ਸੋਨਾ ਪੱਪੂ ਨਾਂਅ ਦੇ ਇੱਕ ਕਥਿਤ ਸਥਾਨਕ ਅਪਰਾਧੀ ਵਿਰੁੱਧ ਮਨੀ ਲਾਂਡਰਿੰਗ ਦੇ ਮਾਮਲੇ ਨਾਲ ਸੰਬੰਧਿਤ ਹੈ | ਪੋਦਾਰ 'ਤੇ ਕਤਲ ਦੀ ਕੋਸ਼ਿਸ਼ ਅਤੇ ਜਬਰੀ ਵਸੂਲੀ ਦੇ ਕਈ ਦੋਸ਼ ਹਨ¢ਕੇਂਦਰੀ ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ ਆਪਣੀ ਤਲਾਸ਼ੀ ਦਾ ਪਹਿਲਾ ਦÏਰ ਇਕ ਅਪ੍ਰੈਲ ਨੂੰ ਪੂਰਾ ਕੀਤਾ¢ਉਸ ਸਮੇਂ, ਈ.ਡੀ. ਨੇ ਤਲਾਸ਼ੀ ਦÏਰਾਨ ਕਈ ਥਾਵਾਂ ਤੋਂ 1.47 ਕਰੋੜ ਰੁਪਏ ਦੀ ਨਕਦੀ, 67.64 ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਇੱਕ ਦੇਸੀ ਪਿਸਤÏਲ (ਰਿਵਾਲਵਰ) ਜ਼ਬਤ ਕੀਤਾ ਸੀ | ਕੋਲਕਾਤਾ ਪੁਲਿਸ ਦੁਆਰਾ ਪੋਦਾਰ ਵਿਰੁੱਧ ਦਰਜ ਕੀਤੀ ਗਈ ਐੱਫ.ਆਈ.ਆਰ. ਨਾਲ ਜਾਂਚ ਸ਼ੁਰੂ ਹੋਈ | ਇਸ ਐੱਫ.ਆਈ.ਆਰ. ਵਿੱਚ, ਪੋਦਾਰ 'ਤੇ ਦੰਗੇ ਭੜਕਾਉਣ, ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼ ਅਤੇ ਅਸਲਾ ਐਕਟ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਸੀ | ਕੋਲਕਾਤਾ ਦੇ ਗੋਲਪਾਰਕ ਨੇੜੇ ਕੰਕੁਲੀਆ ਰੋਡ 'ਤੇ ਹੋਈ ਹਿੰਸਾ ਦੇ ਸਬੰਧ ਵਿੱਚ ਪੁਲਿਸ ਪੋਦਾਰ ਦੀ ਵੀ ਭਾਲ ਕਰ ਰਹੀ ਹੈ ਅਤੇ ਉਹ ਇਸ ਸਮੇਂ ਫਰਾਰ ਹੈ |