15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸ਼ਿਵਪੁਰੀ ਮਾਡਲ ਟਾਊਨ ਦਾ ਨਵੀਨੀਕਰਨ ਕਾਰਜ, ਭੂਮੀ ਪੂਜਨ ਤੇ ਅਰਦਾਸ ਨਾਲ ਹੋਇਆ ਆਰੰਭ

Ad Position 21
No active advertisement
ਅਜੀਤ ਡੈਸਕ 20-04-2026
ਜਲੰਧਰ, 19 ਅਪ੍ਰੈਲ (ਐੱਮ. ਐੱਸ. ਲੋਹੀਆ)-ਸ਼ਿਵਪੁਰੀ ਮਾਡਲ ਟਾਊਨ ਨੂੰ ਨਵਾਂ ਰੂਪ ਦੇਣ ਲਈ ਪ੍ਰਬੰਧਕਾਂ ਵਲੋਂ ਕਾਰਜਾਂ ਦੀ ਸ਼ੁਰੂਆਤ ਲਈ ਭੂਮੀ ਪੂਜਨ ਤੇ ਅਰਦਾਸ ਕੀਤੀ ਗਈ | ਸ਼ਮਸ਼ਾਨਘਾਟ ਦੇ ਪ੍ਰਬੰਧਾਂ ਨੂੰ ਚਲਾ ਰਹੀ 'ਦੀ ਜਲੰਧਰ ਮਾਡਲ ਟਾਊਨ ਸੁਸਾਇਟੀ ਜਲੰਧਰ' ਦੇ ਚੇਅਰਮੈਨ ਵਰਿੰਦਰ ਮਲਿਕ, ਮੁੱਖ ਸੇਵਾਦਾਰ ਮਨਮੀਤ ਸਿੰਘ ਸੋਢੀ ਤੇ ਜਰਨਲ ਸਕੱਤਰ ਜਸਵਿੰਦਰ ਸਿੰਘ ਸਾਹਨੀ ਨੇ ਜਾਣਕਾਰੀ ਦਿੱਤੀ ਕਿ ਉਸਾਰੀ ਦੇ ਕਾਰਜਾਂ ਦੀ ਸ਼ੁਰੂਆਤ ਲਈ ਬਾਬਾ ਰਣਜੀਤ ਸਿੰਘ (ਲਾਇਲਪੁਰੀ, ਸੰਤ ਪੁਰਾ), ਬਾਬਾ ਜੀਵਨ ਸਿੰਘ (ਸ਼ਹੀਦਾਂ ਸਮਸਤਪੁਰ), ਬਾਬਾ ਗੁਰਵਿੰਦਰ ਸਿੰਘ (ਨਿਰਮਲ ਕੁਟੀਆ), ਬਾਬਾ ਮਨਜੀਤ ਸਿੰਘ (ਬਸ਼ੀਰਪੁਰ), ਸੁਆਮੀ ਸੰਜਨਾ ਨੰਦ ਤੇ ਹੋਰ ਮਹਾਂਪੁਰਸ਼ਾਂ ਦੁਆਰਾ ਨੀਂਹ ਪੱਥਰ ਰੱਖਿਆ ਤੇ ਕਾਰਜਾਂ ਦੀ ਆਰੰਭਤਾ ਹੋਈ ਹੈ | ਉਨ੍ਹਾਂ ਦੱਸਿਆ ਕਿ ਅੱਜ ਦੇ ਨੀਂਹ ਪੱਥਰ ਦੇ ਸਮਾਗਮ 'ਚ ਪ੍ਰਬੰਧਕ ਗੁਰਸ਼ੇਰ ਸਿੰਘ (ਚੀਫ਼ ਪੈਟਰਨ), ਆਤਮਪ੍ਰਕਾਸ਼ ਸਿੰਘ ਬਬਲੂ, ਪੈਟਰਨ ਰਾਜੀਵ ਦੁੱਗਲ, ਸੁਨੀਲ ਚੋਪੜਾ, ਡਾ. ਐੱਚ. ਐੱਮ. ਹੁਰੀਆ, ਲਲਿਤ ਤਿੱਖਾ, ਜਗਦੀਪ ਸਿੰਘ ਨੰਦਾ, ਵਿਵੇਕ ਭਾਰਦਵਾਜ, ਡਾ. ਸੁਨੀਲ ਸ਼ਰਮਾ, ਨਿਤਿਨ ਘਈ, ਜੀ. ਐੱਸ. ਚੋਪੜਾ, ਰਤਨ ਸਿੰਘ ਯੂ. ਐੱਸ. ਏ., ਰੋਹਿਤ ਮਲਿਕ, ਸੁਖਵਿੰਦਰ ਨੰਦਰਾ, ਵਰਿੰਦਰ ਸੈਣੀ, ਗੁਰਦੀਪ ਸਿੰਘ ਠੇਕੇਦਾਰ, ਪ੍ਰਭਦੀਪ ਸਿੰਘ, ਸੁਰਿੰਦਰ ਪਾਲ, ਪ੍ਰਵੀਨ ਚੋਪੜਾ, ਅਮਰ ਲਖਨਪਾਲ, ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਜਗਮੀਤ ਬਰਾੜ, ਵਿਜੇ ਖੁੱਲਰ, ਰਨਮੀਕ ਸਿੰਘ ਰੰਧਾਵਾ (ਚੇਅਮਰਮੈਨ, ਇੰਪਰੂਵਮੈਂਟ ਟਰੱਸਟ), ਮੰਗਲ ਬੱਸੀ, ਹਰਜਾਪ ਸਿੰਘ ਸੰਘਾ, ਮਹਿੰਦਰਜੀਤ ਸਿੰਘ, ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਬਲਰਾਜ ਠਾਕੁਰ ਕੌਂਸਲਰ, ਪਵਨ ਕੁਮਾਰ ਕੌਂਸਲਰ, ਅਰੁਣਾ ਅਰੋੜਾ ਕੌਂਸਲਰ, ਕੁੰਵਰ ਸਰਤਾਜ ਸਿੰਘ ਕੌਂਸਲਰ, ਕੰਵਲਜੀਤ ਸਿੰਘ ਉਬਰਾਏ (ਪ੍ਰਧਾਨ), ਜਥੇਦਾਰ ਜਗਜੀਤ ਸਿੰਘ ਗਾਬਾ, ਗੁਰਦੇਵ ਸਿੰਘ (ਗੋਲਡੀ ਭਾਟੀਆ), ਅਰਸ਼ ਮਾਹਲ, ਅਭੈ ਸਿੰਘ, ਪਰਮਪ੍ਰੀਤ ਸਿੰਘ ਵਿੱਟੀ, ਹਰਪ੍ਰੀਤ ਸਿੰਘ (ਅੰਮਿ੍ਤ ਕੰਪਿਊਟਰ), ਹਰਜੋਤ ਸਿੰਘ ਲੱਕੀ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਮੱਸਿਆ ਹੱਲ ਕਰਨ ਗਏ ਲਾਈਨਮੈਨ 'ਤੇ ਹਮਲਾ ਅਗਲੀ ਖ਼ਬਰ ਪਿੰਡ ਬੰਬੀਆਂਵਾਲ ਵਿਖੇ ਅੱਖਾਂ ਦੇ ਕੈਂਪ ਦੌਰਾਨ ਵੱਡੀ ਗਿਣਤੀ 'ਚ ਮਰੀਜ਼ਾਂ ਦੀ ਜਾਂਚ
Ad Position 24