15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਗੁਰਦੁਆਰਾ ਗੁਰਦੇਵ ਨਗਰ ਵਿਖੇ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 25 ਤੋਂ

Ad Position 21
No active advertisement
ਅਜੀਤ ਡੈਸਕ 20-04-2026
ਜਲੰਧਰ, 19 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ ਗੁਰਮਤਿ ਸਮਾਗਮ ਗੁਰਦੁਆਰਾ ਗੁਰਦੇਵ ਨਗਰ, ਨਵੀਂ ਦਾਣਾ ਮੰਡੀ, ਗੋਪਾਲ ਨਗਰ ਵਿਖੇ 25 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸ਼ਰਧਾ ਨਾਲ ਮਨਾਏ ਜਾ ਰਹੇ ਹਨ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਤੇ ਹਰਪ੍ਰੀਤ ਸਿੰਘ ਨੀਟੂ ਨੇ ਜਾਣਕਾਰੀ ਦਿੱਤੀ ਕਿ 25 ਅਪ੍ਰੈਲ ਨੂੰ ਸ਼ਾਮ ਪੰਜ ਵਜੇ ਇਕ ਵਿਸ਼ਾਲ ਸ਼ਬਦ ਚੌਕੀ, ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗੀ ਜੋ ਗੁਰਦੇਵ ਨਗਰ, ਗਾਜ਼ੀਗੁੱਲਾ, ਮੁਹੱਲਾ ਕਰਾਰ ਖਾਂ, ਬੋਹੜ ਵਾਲਾ ਚੌਕ, ਗੋਪਾਲ ਨਗਰ, ਗੁਰਚਰਨ ਸਿੰਘ ਚੱਕੀ ਵਾਲੇ, ਗੁਰਦੁਆਰਾ ਸੰਤ ਧਾਮ, ਨਿਊ ਕਾਲੋਨੀ ਤੋਂ ਹੁੰਦੀ ਹੋਈ ਗੁਰੂ ਘਰ ਆ ਕੇ ਸਮਾਪਤ ਹੋਵੇਗੀ | 26 ਅਪ੍ਰੈਲ ਨੂੰ ਸਵੇਰੇ 6 ਵਜੇ ਤੋਂ 10 ਵਜੇ ਤੱਕ ਚੌਪਹਿਰਾ ਸਮਾਗਮ ਹੋਵੇਗਾ, 27 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਇਸਤਰੀ ਸਤਿਸੰਗ ਸਭਾਵਾਂ ਵਲੋਂ ਕੀਰਤਨ ਸਮਾਗਮ ਹੋਵੇਗਾ, 28, 29 ਤੇ 30 ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਤਿੰਨੋਂ ਦਿਨ ਵਿਸ਼ੇਸ਼ ਕੀਰਤਨ ਸਮਾਗਮ ਹੋਣਗੇ, ਜਿਸ ਦੌਰਾਨ ਭਾਈ ਰਵਿੰਦਰ ਸਿੰਘ ਤੇ ਭਾਈ ਉਂਕਾਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ) ਤੋਂ ਇਲਾਵਾ ਭਾਈ ਕੁਲਵਿੰਦਰ ਸਿੰਘ (ਖਰੜ), ਭਾਈ ਅਮਰਜੀਤ ਸਿੰਘ (ਪਟਿਆਲਾ), ਬੀਬੀ ਬਲਜਿੰਦਰ ਕੌਰ (ਖਡੂਰ ਸਾਹਿਬ), ਭਾਈ ਰਵਿੰਦਰ ਸਿੰਘ (ਬੰਬੇ), ਭਾਈ ਦਿਲਬਾਗ ਸਿੰਘ (ਗੁਰਦਾਸਪੁਰ) ਤੇ ਗੁਰੂ ਘਰ ਦੇ ਕੀਰਤਨੀ ਜਥੇ ਕੀਰਤਨ ਦੀ ਹਾਜ਼ਰੀ ਭਰਨਗੇ | ਗੁਰਮਤਿ ਵਿਚਾਰਾਂ ਭਾਈ ਗੁਰਮੁੱਖ ਸਿੰਘ (ਹੈੱਡ ਗ੍ਰੰਥੀ ਗੋਇੰਦਵਾਲ ਸਾਹਿਬ) ਕਰਨਗੇ | ਪ੍ਰਬੰਧਕ ਕਮੇਟੀ ਵਲੋਂ ਕੀਤੇ ਵਿਸ਼ੇਸ਼ ਉਪਰਾਲੇ ਸਦਕਾ 19 ਅਪ੍ਰੈਲ ਤੋਂ 24 ਅਪ੍ਰੈਲ ਤੱਕ ਗੁਰੂ ਘਰ 'ਚ ਦਸਤਾਰ ਸਿਖਲਾਈ ਕੈਂਪ ਲੱਗਣਗੇ, ਉਪਰੰਤ 26 ਅਪ੍ਰੈਲ ਨੂੰ ਸ਼ਾਮ 5 ਵਜੇ ਤੋਂ 7 ਵਜੇ ਤੱਕ ਸੁੰਦਰ ਦਸਤਾਰ ਮੁਕਾਬਲੇ ਹੋਣਗੇ | ਰੋਜ਼ਾਨਾ ਸਮਾਗਮਾਂ ਦੀ ਸਮਾਪਤੀ 'ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ | ਇਸ ਮੌਕੇ ਗੁਰਦਿਆਲ ਸਿੰਘ, ਅਮਰੀਕ ਸਿੰਘ ਬਠਲਾ, ਅਮਰਜੀਤ ਸਿੰਘ, ਹਰਮਨ ਪ੍ਰੀਤ ਸਿੰਘ, ਅਮਰਜੀਤ ਸਿੰਘ, ਕਿ੍ਪਾਲ ਸਿੰਘ, ਕੁਲਦੀਪ ਸਿੰਘ, ਚਰਨਜੀਤ ਸਿੰਘ ਸੇਠੀ, ਪਰਮਿੰਦਰ ਸਿੰਘ, ਸਤਬੀਰ ਸਿੰਘ, ਜਸਪ੍ਰੀਤ ਸਿੰਘ, ਬਲਜਿੰਦਰ ਸਿੰਘ, ਜਤਿੰਦਰ ਪਾਲ ਸਿੰਘ, ਗੁਰਮੀਤ ਸਿੰਘ, ਜਪਜੀਤ ਸਿੰਘ, ਸੁਰਜੀਤ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਬਚਨ ਸਿੰਘ, ਕੁਲਵੰਤ ਕੌਰ, ਕੋਮਲਪ੍ਰੀਤ ਕੌਰ, ਰਵਿੰਦਰ ਕੌਰ, ਜਸਵਿੰਦਰ ਕੌਰ, ਸਰਬਪ੍ਰੀਤ ਕੌਰ, ਪੂਨਮ, ਪ੍ਰੀਤੀ, ਗੁਰਲੀਨ ਕੌਰ, ਸਿਮਰਪ੍ਰੀਤ ਕੌਰ, ਨਵਲਜੀਤ ਕੌਰ, ਰਜਿੰਦਰ ਕੌਰ, ਸਤਵੰਤ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ LIVE : Gurdwara Bangla Sahib Delhi ਤੋਂ Gurbani Kirtan ਦਾ ਸਿੱਧਾ ਪ੍ਰਸਾਰਣ |DSGMC ਅਗਲੀ ਖ਼ਬਰ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਨੀਤੀ ਆਯੋਗ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
Ad Position 24