ਚੁਗਿੱਟੀ/ ਜੰਡੂਸਿੰਘਾ, 19 ਅਪ੍ਰੈਲ (ਨਰਿੰਦਰ ਲਾਗੂ)-ਗੁਰੂ ਸਾਹਿਬਾਨ ਵਲੋਂ ਦਿੱਤੀਆਂ ਗਈਆਂ ਸਿਖਿਆਵਾਂ ਜਿਨ੍ਹਾਂ ਵਿਚ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੀ ਗੱਲ ਵੀ ਆਖੀ ਗਈ ਹੈ, ਨੂੰ ਜੇਕਰ ਜ਼ਿੰਦਗੀ ਦਾ ਆਧਾਰ ਬਣਾ ਕੇ ਇਸ ਪਾਸੇ ਧਿਆਨ ਦਿੱਤਾ ਜਾਵੇ ਤਾਂ ਉਸ ਨਾਲ ਮਾਨਸਿਕ ਖੁਸ਼ੀ ਮਿਲਦੀ ਹੈ | ਇਹ ਪ੍ਰਗਟਾਵਾ ਇਥੇ ਲੰਮਾ ਪਿੰਡ ਚੌਕ ਦੇ ਨਜ਼ਦੀਕ ਐਂਟੀ ਕ੍ਰਾਈਮ ਐਂਟੀ ਕਰੱਪਸ਼ਨ ਐਸੋਸੀਏਸ਼ਨ ਨੀਤੀ ਅਯੋਗ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਟ ਕਰਨ ਦੌਰਾਨ ਉਕਤ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਵਲੋਂ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਉਕਤ ਸੰਸਥਾ ਵਲੋਂ ਪੁੰਨ ਦੇ ਇਸ ਕਾਰਜ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਦੌਰਾਨ ਵੱਧ ਚੜ੍ਹ ਕੇ ਸਹਾਇਤਾ ਕੀਤੀ ਜਾਂਦੀ ਹੈ | ਨਾਲ ਦੀ ਨਾਲ ਪੜ੍ਹਾਈ ਵਿਚ ਹੁਸ਼ਿਆਰ ਬੱਚਿਆਂ ਨੂੰ ਪੜ੍ਹਾਈ ਨਾਲ ਸੰਬੰਧਿਤ ਸੀਮਾਨ ਮੁਹੱਈਆ ਕਰਵਾਇਆ ਜਾਂਦਾ ਹੈ | ਕੈਰੋਂ ਨੇ ਆਖਿਆ ਕਿ ਉਕਤ ਸੰਸਥਾ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਉਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ, ਜਿਨ੍ਹਾਂ ਰਾਹੀਂ ਲੋੜਵੰਦ ਲੋਕਾਂ ਇਲਾਜ ਕਰਵਾਉਣ ਵਿਚ ਰਾਹਤ ਮਿਲਦੀ ਹੈ | ਇਸ ਮੌਕੇ ਯਸ਼ਪਾਲ ਸਫਰੀ, ਲਤਿਤ ਲਵਲੀ, ਦਲਜੀਤ ਸਿੰਘ ਅਰੋੜਾ, ਕੁਲਵੰਤ ਰਾਏ, ਸੁਨੀਲ ਕੁਮਾਰ, ਬਲਵਿੰਦਰ ਸਿੰਘ, ਕਸਤੂਰੀ ਲਾਲ, ਰਾਧਿਕਾ ਸ਼ਰਮਾ, ਰਾਜਰਾਣੀ, ਡਾਕਟਰ ਪ੍ਰਵੀਨ ਕੁਮਾਰ, ਮੰਨੂੰ, ਰਣਜੀਤ ਸਿੰਘ, ਕੁਲਬੀਰ ਸਿੰਘ, ਚੰਦਰ ਕਾਂਤਾ ਤੇ ਮਨੀ ਆਦਿ ਹਾਜ਼ਰ ਸਨ |