15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਜਥੇਦਾਰ ਕੁਲਦੀਪ ਸਿੰਘ ਭਾਟੀਆ ਤੇ ਬੀਬੀ ਰਜਿੰਦਰ ਕੌਰ ਭਾਟੀਆ ਦੀ ਯਾਦ 'ਚ ਲਗਾਇਆ ਮੁਫ਼ਤ ਮੈਡੀਕਲ ਕੈਂਪ

Ad Position 21
No active advertisement
ਅਜੀਤ ਡੈਸਕ 20-04-2026
ਜਲੰਧਰ, 19 ਅਪ੍ਰੈਲ (ਐੱਮ. ਐੱਸ. ਲੋਹੀਆ)-ਸਵ. ਜਥੇਦਾਰ ਕੁਲਦੀਪ ਸਿੰਘ ਭਾਟੀਆ ਤੇ ਸਵ. ਬੀਬੀ ਰਜਿੰਦਰ ਕੌਰ ਭਾਟੀਆ ਦੀ ਯਾਦ ਮਨਾਉਂਦੇ ਹੋਏ ਪਰਮਜੀਤ ਸਿੰਘ (ਹੀਰਾ ਭਾਟੀਆ) ਦੇ ਸਮੂਹ ਪਰਿਵਾਰ ਵਲੋਂ ਗੁਰੂ ਨਾਨਕ ਚੈਰੀਟੇਬਲ ਹਸਪਤਾਲ, ਪ੍ਰੀਤ ਨਗਰ ਸੋਡਲ ਰੋਡ, ਜਲੰਧਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ, ਜਿਸ 'ਚ ਅੱਖਾਂ ਤੇ ਦੰਦਾਂ ਦੀ ਮੁਫ਼ਤ ਜਾਂਚ, ਜਨਰਲ ਮੈਡੀਕਲ ਜਾਂਚ, ਫਿਜ਼ੀਓਥ੍ਰੈਪੀ ਤੇ ਹੋਮਿਉਪੈਥੀ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ | ਕਰੀਬ 250 ਮਰੀਜ਼ਾਂ ਨੇ ਆਪਣੀ ਜਾਂਚ ਕਰਵਾ ਕੇ ਇਸ ਕੈਂਪ ਦਾ ਲਾਭ ਲਿਆ | ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਕੈਂਪ 'ਚ ਆਏ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਮੁਫ਼ਤ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਕੈਂਪ 'ਚ ਚੁਣੇ ਗਏ 15 ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਵੀ ਕੀਤਾ ਜਾਵੇਗਾ | ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਕੈਂਪ ਦੌਰਾਨ ਵਿਸ਼ੇਸ਼ ਹਾਜ਼ਰੀ ਭਰੀ ਅਤੇ ਪ੍ਰਬੰਧਕਾਂ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਪਰਮਜੀਤ ਸਿੰਘ (ਹੀਰਾ ਭਾਟੀਆ), ਕੰਵਲਜੀਤ ਸਿੰਘ ਸੇਠੀ (ਪ੍ਰਧਾਨ), ਅਰਵਿੰਦਰ ਸਿੰਘ ਰੇਰੂ (ਜਨਰਲ ਸਕੱਤਰ), ਤਜਿੰਦਰ ਸਿੰਘ ਸੀ. ਏ., ਹਰਮੀਤ ਸਿੰਘ ਸੇਠੀ, ਖੁਸ਼ਹਾਲ ਸਿੰਘ, ਮਨਜਿੰਦਰ ਸਿੰਘ ਬੱਲ, ਰੂਪਨੀਤ ਸਿੰਘ ਸਚਦੇਵਾ, ਬਲਪ੍ਰੀਤ ਸਿੰਘ ਚਾਵਲਾ, ਮੱਖਣ ਸਿੰਘ (ਅੱਡਾ ਟਾਂਡਾ), ਕੰਵਲਜੀਤ ਸਿੰਘ ਉਬਰਾਏ (ਪ੍ਰਧਾਨ), ਹਰਜਿੰਦਰ ਸਿੰਘ (ਲੈਂਡ ਲਾਰਡ), ਜੋਗਿੰਦਰ ਸਿੰਘ ਲਾਇਲਪੁਰੀ, ਮਨਜੀਤ ਸਿੰਘ ਠੁਕਰਾਲ, ਗੁਰਦੇਵ ਸਿੰਘ (ਗੋਲਡੀ ਭਾਟੀਆ), ਪਰਮਪ੍ਰੀਤ ਸਿੰਘ ਵਿੱਟੀ, ਮਾਈਕ ਖ਼ੋਸਲਾ, ਦਮਨਪ੍ਰੀਤ ਸਿੰਘ ਪਿ੍ੰਸ, ਸੁਖਜੀਤ ਸਿੰਘ ਭੱਚੂ, ਜਸਬੀਰ ਸਿੰਘ, ਖੁਸ਼ਪਾਲ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਨੀਤੀ ਆਯੋਗ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਗਲੀ ਖ਼ਬਰ ਫੁਲਕਾਰੀ ਵੂਮੈਨ ਆਫ਼ ਜਲੰਧਰ ਵਲੋਂ 'ਟੀਲਾਥਾਨ' ਦਾ ਆਯੋਜਨ
Ad Position 24