18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਭਾਜਪਾ ਵਲੋਂ ਔਰਤਾਂ ਦਾ ਰਾਖਵਾਂਕਰਨ ਬਿੱਲ ਲਾਗੂ ਕਰਨ ਦਾ ਤਰੀਕਾ ਇਤਰਾਜ਼ਯੋਗ-ਜਸਲੀਨ ਸੇਠੀ

Ad Position 21
No active advertisement
ਅਜੀਤ ਡੈਸਕ 21-04-2026
ਜਲੰਧਰ, 20 ਅਪ੍ਰੈਲ (ਪਵਨ ਖਰਬੰਦਾ)-ਨੈਸ਼ਨਲ ਕੋਆਰਡੀਨੇਟਰ ਆਲ ਇੰਡੀਆ ਮਹਿਲਾ ਕਾਂਗਰਸ, ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਵਾਰਡ ਨੰਬਰ 30 ਦੇ ਕੌਂਸਲਰ ਡਾ. ਜਸਲੀਨ ਸੇਠੀ ਨੇ ਭਾਰਤੀ ਜਨਤਾ ਪਾਰਟੀ ਦੀਆਂ ਮਹਿਲਾ ਆਗੂਆਂ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਭਾਜਪਾ ਮਹਿਲਾਵਾਂ ਬਹੁਤ ਰੌਲਾ ਪਾ ਰਹੀਆਂ ਹਨ ਕਿ ਵਿਰੋਧੀ ਧਿਰ ਨੇ ਮਹਿਲਾ ਰਾਖਵਾਂਕਰਨ ਬਿਲ ਪਾਸ ਨਹੀਂ ਹੋਣ ਦਿੱਤਾ, ਪਰ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦੀ ਹਾਂ ਕਿ ਸਤੰਬਰ 2023 'ਚ ਮਹਿਲਾ ਰਾਖਵਾਂਕਰਨ ਬਿੱਲ ਆ ਚੁੱਕਿਆ ਹੈ ਪ੍ਰੰਤੂ ਸਰਕਾਰ ਉਸ ਨੂੰ ਲਾਗੂ ਨਹੀਂ ਕਰਨਾ ਚਾਹੁੰਦੀ ਕਿਉਂਕਿ ਕੇਂਦਰ ਸਰਕਾਰ ਮਹਿਲਾ ਰਾਖਵਾਂਕਰਨ ਬਿੱਲ ਦੀ ਆੜ ਵਿੱਚ ਹੋਰ ਦੋ ਬਿੱਲ ਡੀਲਿਮੀਟੇਸ਼ਨ ਅਤੇ ਜਾਤੀ ਜਨਗਣਨਾ ਤਿੰਨ ਬਿੱਲ ਇਕੱਠੇ ਲੈ ਕੇ ਆਈ ਅਤੇ ਕਾਨੂੰਨ ਬਣਾਇਆ ਕਿ ਇਨ੍ਹਾਂ ਤਿੰਨਾਂ ਬਿੱਲਾ ਦੀ ਇੱਕ ਹੀ ਵੋਟਿੰਗ ਹੋਵੇਗੀ ਪ੍ਰੰਤੂ ਵਿਰੋਧੀ ਧਿਰ ਡੀਲਿਮੀਟੇਸ਼ਨ ਅਤੇ ਜਾਤੀ ਜਨਗਣਨਾ ਦੇ ਖ਼ਿਲਾਫ਼ ਸੀ | ਉਨ੍ਹਾਂ ਕਿਹਾ ਕਿ ਉਸ ਲਈ ਵੱਖਰੇ ਤੌਰ 'ਤੇ ਚਰਚਾ ਹੋਣੀ ਚਾਹੀਦੀ ਸੀ ਪ੍ਰੰਤੂ ਜੋ ਭਾਜਪਾ ਮਹਿਲਾਵਾਂ ਚੀਕ-ਚੀਕ ਕੇ ਦੱਸ ਰਹੀਆਂ ਹਨ ਕਿ ਵਿਰੋਧੀ ਧਿਰ ਨੇ ਇਹ ਮਹਿਲਾ ਰਾਖਵਾਂਕਰਨ ਬਿਲ ਪਾਸ ਨਹੀਂ ਹੋਣ ਦਿੱਤਾ, ਇਹ ਸਭ ਗਲਤ ਹੈ | ਡਾ. ਸੇਠੀ ਨੇ ਕਿਹਾ ਕਿ ਉਹ ਔਰਤਾਂ ਦੇ ਰਾਖਵੇਂਕਰਨ ਦਾ ਸਮਰਥਨ ਕਰਦੀ ਹੈ, ਪ੍ਰੰਤੂ ਇਸ ਨੰੂ ਲਾਗੂ ਕਰਨ ਦੇ ਤਰੀਕੇ 'ਤੇ ਗੰਭੀਰ ਇਤਰਾਜ਼ ਹਨ | ਉਨ੍ਹਾਂ ਸਵਾਲ ਕੀਤਾ ਕਿ ਮੌਜੂਦਾ 543 ਲੋਕ ਸਭਾ ਸੀਟਾਂ 'ਤੇ 33 ਪ੍ਰਤੀਸ਼ਤ ਰਾਖਵਾਂਕਰਨ ਕਿਉਂ ਲਾਗੂ ਕੀਤਾ ਜਾ ਰਿਹਾ ਹੈ ਅਤੇ ਨਵੀਆਂ ਸੀਟਾਂ ਜੋੜਨ ਦੀ ਵਿਵਸਥਾ ਕਿਉਂ ਕੀਤੀ ਜਾ ਰਹੀ ਹੈ?
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਨਾਮ ਰਸ ਕੀਰਤਨ ਸਮਾਗਮ ਅੱਜ ਅਗਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਵਿਖੇ ਵਿਸ਼ਵ ਲੀਵਰ ਦਿਵਸ ਮੌਕੇ ਅੰਗ ਦਾਨ 'ਤੇ ਜ਼ੋਰ
Ad Position 24