ਜਲੰਧਰ, 20 ਅਪ੍ਰੈਲ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਸਕੂਲ, ਲੁਹਾਰਾਂ ਵਲੋਂ ਏ.ਵੀ.ਜੀ.ਸੀ. (ਐਨੀਮੇਸ਼ਨ, ਵਿਜੁਅਲ ਇਫੈਕਟਸ, ਗੇਮਿੰਗ ਅਤੇ ਕਾਮਿਕਸ) ਬਾਰੇ ਇਕ ਰੁਚੀਕਰ ਵਰਕਸ਼ਾਪ ਲਾਈ ਗਈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਬਦਲ ਰਹੀ ਡਿਜੀਟਲ ਦੁਨੀਆ ਨਾਲ ਜਾਣੂ ਕਰਵਾਉਣਾ ਸੀ¢ ਇਸ ਸੈਸ਼ਨ 'ਚ ਦਰਸਾਇਆ ਗਿਆ ਕਿ ਕਿਵੇਂ ਕਲਾ ਅਤੇ ਤਕਨਾਲੋਜੀ ਦਾ ਮਿਲਾਪ ਵਿਸ਼ਵ ਅਰਥਵਿਵਸਥਾ ਨੂੰ ਨਵਾਂ ਰੂਪ ਦੇ ਰਿਹਾ ਹੈ ਅਤੇ ਨਵੇਂ ਕੈਰੀਅਰ ਮÏਕੇ ਪੈਦਾ ਕਰ ਰਿਹਾ ਹੈ¢ ਇਸ ਪ੍ਰੋਗਰਾਮ ਵਿੱਚ ਬਰਾਂਚ ਹੈੱਡ ਮਿਸ ਮਨਪ੍ਰੀਤ ਅਨੰਦ ਹਾਜ਼ਰ ਹੋਏ | ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣਾ ਅਨੁਭਵ ਸਾਂਝਾ ਕੀਤਾ ਅਤੇ ਡਿਜੀਟਲ ਟੁੱਲਾਂ ਦੀ ਪ੍ਰਯੋਗਾਤਮਿਕ ਵਰਤੋਂ ਦਾ ਪ੍ਰਦਰਸ਼ਨ ਵੀ ਕੀਤਾ¢ ਪਿ੍ੰਸੀਪਲ ਮਿਸ ਸ਼ਾਲੂ ਸਹਿਗਲ ਨੇ ਵਿਦਿਆਰਥੀਆਂ ਨੂੰ ਨਵੀਂ ਸੋਚ ਅਤੇ ਨਵੀਨਤਮ ਸਿੱਖਣ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ¢ ਇਸ ਸੈਸ਼ਨ ਨੇ ਵਿਦਿਆਰਥੀਆਂ 'ਚ ਡਿਜੀਟਲ ਰਚਨਾਤਮਿਕਤਾ ਪ੍ਰਤੀ ਸਕਾਰਾਤਮਿਕ ਸੋਚ ਪੈਦਾ ਕੀਤੀ ਅਤੇ ਉਨ੍ਹਾਂ ਨੂੰ ਡਿਜੀਟਲ ਕੈਨਵਸ ਦੀ ਦੁਨੀਆ ਦੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ¢